ਮੁੰਬਈ: ਰੱਖੜੀ ਦਾ ਤਿਉਹਾਰ ਪੂਰੇ ਜੋਸ਼ ਨਾਲ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਹਰ ਭੈਣ ਆਪਣੇ ਭਰਾ ਲਈ ਦੁਆਵਾਂ ਮੰਗ ਰਹੀ ਹੈ ਅਤੇ ਭਰਾ ਆਪਣੀ ਭੈਣ ਨੂੰ ਤੋਹਫ਼ੇ ਵੰਡ ਰਹੇ ਹਨ। ਕਿਤੇ ਵੀ ਅਜਿਹੀ ਕੋਈ ਜਗ੍ਹਾ ਵਿਖਾਈ ਨਹੀਂ ਦੇ ਰਹੀ ਜਿਥੇ ਇਹ ਖੁਸ਼ੀਆਂ ਦਾ ਤਿਉਹਾਰ ਮਨਾਇਆ ਨਾ ਜਾ ਰਿਹਾ ਹੋਵੇ। ਬਾਲੀਵੁੱਡ ਸਿਤਾਰੇ ਵੀ ਇਸ ਕੜੀ ਵਿੱਚ ਪਿਛੇ ਨਹੀਂ ਹਨ। ਇਸ ਵਿੱਚ ਸਭ ਤੋਂ ਪਹਿਲਾਂ ਸੋਨੂੰ ਸੂਦ ਦਾ ਨਾਂਅ ਸਾਹਮਣੇ ਆਉਂਦਾ ਹੈ, ਜੋ ਆਪਣੇ ਸਮਾਜ ਸੇਵੀ ਕੰਮਾਂ ਕਰਕੇ ਜਾਣੇ ਜਾਂਦੇ ਹਨ।
ਰੱਖੜੀ ਦੇ ਇਸ ਤਿਉਹਾਰ 'ਤੇ ਸੋਨੂੰ ਸੂਦ ਨੂੰ ਉਨ੍ਹਾਂ ਦੀ ਭੈਣ ਮਾਲਵਿਕਾ ਨੇ ਰੱਖੜੀ ਬੰਨ੍ਹੀ। ਮਾਲਵਿਕਾ ਨੇ ਇਸ ਮੌਕੇ ਸੋਨੂੰ ਸੂਦ ਤੋਂ ਤੋਹਫ਼ੇ ਵਿੱਚ ਇੱਕ ਵਚਨ ਲਿਆ।
ਮਾਲਵਿਕਾ ਨੇ ਆਪਣੇ ਭਰਾ ਕੋਲੋਂ ਹਮੇਸ਼ਾ ਜ਼ਰੂਰਤਮੰਦਾਂ ਦੀ ਮਦਦ ਕਰਨ ਦਾ ਵਚਨ ਲਿਆ ਹੈ। ਉਸ ਨੇ ਕਿਹਾ ਕਿ ਇਹ ਹੀ ਉਸ ਲਈ ਖਾਸ ਤੋਹਫਾ ਹੋਵੇਗਾ ਕਿ ਸੋਨੂੰ ਹਮੇਸ਼ਾ ਲੋਕਾਂ ਦੀਆਂ ਨਜ਼ਰਾਂ ਵਿੱਚ ਗਰੀਬ ਲੋਕਾਂ ਦੀ ਸੇਵਾ ਕਰਦਾ ਪਾਇਆ ਜਾਵੇ, ਜਿਸ 'ਤੇ ਸੋਨੂੰ ਨੇ ਮਾਲਵਿਕਾ ਨੂੰ ਆਪਣੇ ਤੋਹਫ਼ੇ ਵਿੱਚ ਇਹ ਵਚਨ ਨਿਭਾਉਣ ਦਾ ਭਰੋਸਾ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollwood, Bollywood actress, In bollywood, Rakhi, Rakshabandhan, Sonu Sood