ਰਾਜਕੁਮਾਰ ਰਾਓ-ਪਤਰਲੇਖਾ ਦਾ ਵਿਆਹ ਭਲਕੇ, ਚੰਡੀਗੜ੍ਹ ਪਹੁੰਚਣ ਲੱਗੇ ਬਾਲੀਵੁੱਡ ਸਿਤਾਰੇ

ਪਤਰਲੇਖਾ ਦੀ ਭੈਣ ਨੇ ਸ਼ੇਅਰ ਕੀਤੀ ਮਜ਼ੇਦਾਰ ਵੀਡੀਓ

ਰਾਜਕੁਮਾਰ ਰਾਓ-ਪਤਰਲੇਖਾ ਦਾ ਵਿਆਹ ਭਲਕੇ, ਚੰਡੀਗੜ੍ਹ ਪਹੁੰਚਣ ਲੱਗੇ ਬਾਲੀਵੁੱਡ ਸਿਤਾਰੇ

 • Share this:
  ਚੰਡੀਗੜ੍ਹ- ਅਭਿਨੇਤਾ ਰਾਜਕੁਮਾਰ ਰਾਓ ਅਤੇ ਪਤਰਾਲੇਖਾ 14 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਹ ਦੋਵੇਂ ਕਈ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਅਦਾਕਾਰਾ ਹੁਮਾ ਕੁਰੈਸ਼ੀ ਅਤੇ ਨਿਰਦੇਸ਼ਕ ਹੰਸਲ ਮਹਿਤਾ ਵਿਆਹ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਪਹੁੰਚ ਚੁੱਕੇ ਹਨ। ਦੋਵੇਂ ਅੱਜ ਜੋੜੀ ਦੀ ਮਹਿੰਦੀ, ਸੰਗੀਤ ਸਮਾਰੋਹ 'ਚ ਸ਼ਿਰਕਤ ਕਰਨਗੇ। ਰਾਜਕੁਮਾਰ ਰਾਓ ਦੇ ਵਿਆਹ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਜੇ ਤੱਕ ਅਜਿਹੀ ਕੋਈ ਜਾਣਕਾਰੀ ਜਨਤਕ ਤੌਰ 'ਤੇ ਨਹੀਂ ਆਈ ਹੈ। ਸ਼ਨੀਵਾਰ ਨੂੰ ਮਹਿੰਦੀ ਸੈਰੇਮਨੀ ਤੋਂ ਬਾਅਦ ਐਤਵਾਰ ਨੂੰ ਵਿਆਹ ਹੋਵੇਗਾ ਅਤੇ ਫਿਰ ਪੋਸਟ ਵੈਡਿੰਗ ਸੈਰੇਮਨੀ ਸੋਮਵਾਰ ਨੂੰ ਰੱਖੀ ਗਈ ਹੈ। ਵਿਆਹ 'ਚ ਬੁਲਾਏ ਗਏ ਮਹਿਮਾਨ ਐਤਵਾਰ ਨੂੰ ਚੰਡੀਗੜ੍ਹ ਪਹੁੰਚਣਗੇ।

  ਇਸ ਵਿਆਹ ਵਿੱਚ ਬਹੁਤ ਘੱਟ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿਉਂਕਿ ਇਸ ਵਿਆਹ ਨੂੰ ਪ੍ਰਾਈਵੇਟ ਰੱਖਿਆ ਜਾ ਰਿਹਾ ਹੈ। ਬਾਲੀਵੁੱਡ ਦੇ ਕਈ ਅਜਿਹੇ ਨਿਰਦੇਸ਼ਕ ਅਤੇ ਅਦਾਕਾਰ ਸ਼ਾਮਲ ਹੋ ਸਕਦੇ ਹਨ ਜੋ ਰਾਜਕੁਮਾਰ ਰਾਓ ਅਤੇ ਪਤਰਾਲੇਖਾ ਦੇ ਕਰੀਬੀ ਹਨ। ਹੁਮਾ ਕੁਰੈਸ਼ੀ ਪਹਿਲਾਂ ਹੀ ਵਿਆਹ 'ਚ ਪਹੁੰਚ ਚੁੱਕੀ ਹੈ, ਮੰਨਿਆ ਜਾ ਰਿਹਾ ਹੈ ਕਿ ਹੰਸਲ ਮਹਿਤਾ ਸਮੇਤ ਕੁਝ ਹੋਰ ਦਿੱਗਜ ਨਿਰਦੇਸ਼ਕ ਵਿਆਹ 'ਚ ਸ਼ਾਮਲ ਹੋਣਗੇ।

  ਇਸ ਦੌਰਾਨ ਪਤਰਾਲੇਖਾ ਦੀ ਭੈਣ ਪਰਨਾਲੇਖਾ ਨੇ ਵਿਆਹ ਦਾ ਇੱਕ ਇੰਟੀਮੇਟ ਵੀਡੀਓ ਸ਼ੇਅਰ ਕੀਤਾ ਹੈ।  ਪਰਨਾਲੇਖਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਅਭਿਨੇਤਰੀ ਰਾਖੀ ਸਾਵੰਤ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਗੋਰਿਲਾ ਪਹਿਰਾਵੇ ਵਿੱਚ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਰਾਖੀ ਪੂਰੀ ਗੋਰਿਲਾ ਪੋਸ਼ਾਕ 'ਚ ਨਜ਼ਰ ਆ ਰਹੀ ਹੈ ਅਤੇ ਉਸ ਨੇ ਪੀਲੇ ਰੰਗ ਦਾ ਦੁਪੱਟਾ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਹ ਚੋਲੀ ਦੇ ਪਿੱਛੇ ਕੀ ਗਾਉਂਦੀ ਅਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
  Published by:Ashish Sharma
  First published: