HOME » NEWS » Films

ਮਹਿਲਾ ਪ੍ਰਸ਼ੰਸਕ ਉਤੇ ਭੜਕੀ ਰਾਨੂ ਮੰਡਲ, ਵੀਡੀਓ ਵਾਇਰਲ

News18 Punjab
Updated: November 5, 2019, 1:14 PM IST
ਮਹਿਲਾ ਪ੍ਰਸ਼ੰਸਕ ਉਤੇ ਭੜਕੀ ਰਾਨੂ ਮੰਡਲ, ਵੀਡੀਓ ਵਾਇਰਲ
ਮਹਿਲਾ ਪ੍ਰਸ਼ੰਸਕ ਉਤੇ ਭੜਕੀ ਰਾਨੂ ਮੰਡਲ, ਵੀਡੀਓ ਵਾਇਰਲ

ਰਾਣੂ ਕਿਸੇ ਸੁਪਰ ਮਾਰਕੀਟ ਵਿਚ ਖਰੀਦਦਾਰੀ ਕਰ ਰਹੀ ਸੀ। ਇਸੇ ਦੌਰਾਨ ਇਕ ਮਹਿਲਾ ਉਸ ਨੂੰ ਸੈਲਫੀ ਲੈਣ ਲਈ ਕਹਿੰਦੀ ਹੈ। ਮਹਿਲਾਂ ਵੱਲੋਂ ਛੂਹਣ ਕਾਰਨ ਰਾਣੂ ਭੜਕ ਜਾਂਦੀ ਹੈ।ਪਹਿਲਾਂ ਤਾਂ ਉਹ ਮਹਿਲਾ ਨੂੰ ਦੂਰ ਹੋਣ ਲਈ ਕਹਿੰਦੀ ਹੈ ਅਤੇ ਫੇਰ ਉਸ ਨੂੰ ਛੂ ਕੇ ਪੁਛਦੀ ਹੈ ਕਿ ਅਜਿਹਾ ਕਰਨ ਦਾ ਕੀ ਮਤਲਬ ਹੈ।

  • Share this:
ਕੁਝ ਸਮਾਂ ਪਹਿਲਾਂ ਰੇਲਵੇ ਸਟੇਸ਼ਨ ਉਤੇ ਗਾਣਾ ਗਾਉਣ ਵਾਲੀ ਰਾਣੂੰ ਨੂੰ ਇਕ ਵੀਡੀਓ ਨੇ ਇੰਟਰਨੈਟ ਸਨਸਨੀ ਬਣ ਦਿੱਤਾ ਸੀ। ਲੋਕਾਂ ਨੇ ਰਾਣੂ ਦੇ ਇਸ ਵੀਡੀਓ ਨੂੰ ਇੰਨਾਂ ਪਸੰਦ ਕੀਤਾ ਕਿ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਦੇ ਜਰੀਏ ਬਾਲੀਵੁੱਡ ਵਿਚ ਡੈਬਿਊ ਕਰਨ ਦਾ ਮੌਕਾ ਮਿਲ ਗਿਆ। ਇਸ ਤੋਂ ਬਾਅਦ ਰਾਣੂ ਦੇ ਹਰ ਗਾਣੇ ਅਤੇ ਵੀਡੀਓ ਨੂੰ ਲੋਕਾਂ ਨੇ ਜਬਰਦਸਤ ਪਿਆਰ ਦਿੱਤਾ। ਰਾਣੂ ਜਦੋਂ ਲੋਕਾਂ ਦੇ ਸਾਹਮਣੇ ਆਈ ਤਾਂ ਕਾਫੀ ਨਿਮਰਤਾ ਨਾਲ ਬੋਲਦੀ ਦਿਖਾਈ ਦਿੱਤੀ। ਹੁਣ ਰਾਣੂ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਸਟਾਰ ਬਣਨ ਤੋਂ ਬਾਅਦ ਰਾਣੂੰ ਵਿਚ ਕਾਫੀ ਬਦਲਾਅ ਆ ਗਏ ਹਨ।

ਸੋਸ਼ਲ ਮੀਡੀਆ ਉਤੇ ਰਾਣੂ ਦਾ ਤਾਜ਼ਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਰਾਣੂ ਕਿਸੇ ਸੁਪਰ ਮਾਰਕੀਟ ਵਿਚ ਖਰੀਦਦਾਰੀ ਕਰ ਰਹੀ ਹੈ। ਇਸੇ ਦੌਰਾਨ ਇਕ ਮਹਿਲਾ ਨੇ ਪਿੱਛੇ ਤੋਂ ਆ ਕੇ ਰਾਣੂੰ ਦੀ ਬਾਂਹ ਉਤੇ ਹੱਥ ਰਖ ਕੇ ਉਨ੍ਹਾਂ ਨੂੰ ਬੁਲਾ ਕੇ ਸੈਲਫੀ ਲੈਣ ਲਈ ਕਹਿੰਦੀ ਹੈ। ਰਾਣੂ ਨੂੰ ਗੁੱਸਾ ਆ ਜਾਂਦਾ ਹੈ। ਪਹਿਲਾਂ ਤਾਂ ਉਹ ਮਹਿਲਾ ਨੂੰ ਦੂਰ ਹੋਣ ਲਈ ਕਹਿੰਦੀ ਹੈ ਅਤੇ ਫੇਰ ਉਸ ਨੂੰ ਛੂ ਕੇ ਪੁਛਦੀ ਹੈ ਕਿ ਅਜਿਹਾ ਕਰਨ ਦਾ ਕੀ ਮਤਲਬ ਹੈ। ਮਹਿਲਾਂ ਵੱਲੋਂ ਛੂਹਣ ਕਾਰਨ ਰਾਣੂ ਭੜਕ ਜਾਂਦੀ ਹੈ।

Loading...
ਰਾਣੂ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਬਹੁਤ ਨਾਰਾਜ਼ ਹਨ। ਸਾਰੇ ਇਸ ਵਿਵਹਾਰ ਨੂੰ ਬੁਰਾ ਕਹਿ ਰਹੇ ਹਨ। ਕਈ ਫੈਨਸ ਨੇ ਕਿਹਾ ਕਿ ਸਟਾਰ ਬਣਨ ਤੋਂ ਬਾਅਦ ਰਣੂ ਦਾ ਰਵੱਈਆ ਬਦਲ ਗਿਆ ਹੈ। ਰਾਣੂ ਨੂੰ ਸਲਾਹ ਦਿੰਦੇ ਹੋਏ, ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਵਿਅਕਤੀ ਨੂੰ ਕਦੇ ਵੀ ਸਫਲਤਾ 'ਤੇ ਸ਼ੇਖੀ ਨਹੀਂ ਮਾਰਨੀ ਚਾਹੀਦੀ, ਨਹੀਂ ਤਾਂ ਇਸ ਨੂੰ ਥੱਲੇ ਆਉਣ ਵਿਚ ਸਮਾਂ ਨਹੀਂ ਲੱਗਦਾ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਰਾਣੂ ਨੂੰ ਛੂਹਣ ਵਾਲੀ ਔਰਤ ਦੀ ਗਲਤੀ ਵੀ ਦੱਸੀ ਹੈ ਪਰ ਕਿਸੇ ਨੂੰ ਵੀ ਰਾਣੂ ਦਾ ਵਤੀਰਾ ਪਸੰਦ ਨਹੀਂ ਆਇਆ।
First published: November 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...