HOME » NEWS » Films

ਭਾਰੀ ਮੇਕਅਪ ਤੇ ਗਹਿਣਿਆਂ ਨਾਲ ਲੱਦੀ ਰਾਨੂ ਮੰਡਲ ਫਿਰ ਹੋਈ ਟ੍ਰੋਲ, 4 ਮਹੀਨੇ ਪਹਿਲਾਂ ਸਟੇਸ਼ਨ 'ਤੇ ਗਾਉਂਦੀ ਸੀ ਗਾਣੇ

News18 Punjab
Updated: November 17, 2019, 3:26 PM IST
ਭਾਰੀ ਮੇਕਅਪ ਤੇ ਗਹਿਣਿਆਂ ਨਾਲ ਲੱਦੀ ਰਾਨੂ ਮੰਡਲ ਫਿਰ ਹੋਈ ਟ੍ਰੋਲ, 4 ਮਹੀਨੇ ਪਹਿਲਾਂ ਸਟੇਸ਼ਨ 'ਤੇ ਗਾਉਂਦੀ ਸੀ ਗਾਣੇ
ਭਾਰੀ ਮੇਕਅਪ ਤੇ ਗਹਿਣਿਆਂ ਨਾਲ ਲੱਦੀ ਰਾਨੂ ਮੰਡਲ ਫਿਰ ਹੋਈ ਟ੍ਰੋਲ

ਰਾਨੂ ਮੰਡਲ ਦੀ ਇਹ ਫੋਟੋ ਕਿਸੇ ਸਮਾਗਮ ਦੀ ਦੱਸੀ ਜਾ ਰਹੀ ਹੈ। ਇਸ ਵਿਚ ਦਿੱਸ ਰਿਹਾ ਹੈ ਕਿ ਰਾਨੂ ਮੰਡਲ ਨੇ ਡਿਜ਼ਾਈਨਰ ਕੱਪੜੇ ਪਾਏ ਹੋਏ ਹਨ। ਨਾਲ ਹੀ ਗਹਿਣੇ ਵੀ ਪਹਿਨੇ ਹੋਏ ਹਨ। ਅਜਿਹੀ ਸਥਿਤੀ ਵਿਚ ਲੋਕ ਟਵਿੱਟਰ ਅਤੇ ਫੇਸਬੁੱਕ ਸਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਸ ਦਾ ਮਜ਼ਾਕ ਉਡਾ ਰਹੇ ਹਨ। ਉਸ ਦੇ ਨਾਲ, ਉਸ ਦਾ ਮੇਕਅਪ ਆਰਟਿਸਟ ਵੀ ਲੋਕਾਂ ਦੇ ਨਿਸ਼ਾਨੇ 'ਤੇ ਹੈ।

  • Share this:
'ਏਕ ਪਿਆਰ ਕਾ ਨਗਮਾ ਹੈ' ਗਾ ਕੇ ਮਸ਼ਹੂਰ ਹੋਈ ਰਾਨੂ ਮੰਡਾਲ ਇਕ ਵਾਰ ਫਿਰ ਚਰਚਾ 'ਚ ਹੈ। ਇਸ ਵਾਰ ਉਹ ਆਪਣੇ ਕਿਸੇ ਵੀ ਗਾਣੇ ਲਈ ਚਰਚਾ ਵਿੱਚ ਨਹੀਂ ਹੈ, ਬਲਕਿ ਗੱਲ਼ ਕੋਈ ਹੋਰ ਹੈ। ਦਰਅਸਲ, ਉਸ ਦੀ ਇਕ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ। ਇਸ 'ਚ ਉਹ ਭਾਰੀ ਮੇਕਅਪ ਵਿਚ ਨਜ਼ਰ ਆ ਰਹੀ ਹੈ। ਉਸ ਨੇ ਬਹੁਤ ਸਾਰੇ ਗਹਿਣੇ ਵੀ ਪਹਿਨੇ ਹੋਏ ਹਨ। ਇਸ ਮੇਕਅਪ ਦੇ ਕਾਰਨ ਲੋਕ ਸੋਸ਼ਲ ਮੀਡੀਆ 'ਤੇ ਉਸ ਨੂੰ ਟਰੋਲ ਕਰ ਰਹੇ ਹਨ।

ਰਾਨੂ ਮੰਡਲ ਦੀ ਇਹ ਫੋਟੋ ਕਿਸੇ ਸਮਾਗਮ ਦੀ ਦੱਸੀ ਜਾ ਰਹੀ ਹੈ। ਇਸ ਵਿਚ ਦਿੱਸ ਰਿਹਾ ਹੈ ਕਿ ਰਾਨੂ ਮੰਡਲ ਨੇ ਡਿਜ਼ਾਈਨਰ ਕੱਪੜੇ ਪਾਏ ਹੋਏ ਹਨ। ਨਾਲ ਹੀ ਗਹਿਣੇ ਵੀ ਪਹਿਨੇ ਹੋਏ ਹਨ। ਅਜਿਹੀ ਸਥਿਤੀ ਵਿਚ ਲੋਕ ਟਵਿੱਟਰ ਅਤੇ ਫੇਸਬੁੱਕ ਸਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਸ ਦਾ ਮਜ਼ਾਕ ਉਡਾ ਰਹੇ ਹਨ। ਉਸ ਦੇ ਨਾਲ, ਉਸ ਦਾ ਮੇਕਅਪ ਆਰਟਿਸਟ ਵੀ ਲੋਕਾਂ ਦੇ ਨਿਸ਼ਾਨੇ 'ਤੇ ਹੈ।

ਲੋਕ ਇਥੋਂ ਤੱਕ ਆਖ ਰਹੇ ਹਨ ਕਿ ਮੇਕਅਪ ਕਰਨ ਵਾਲੇ ਨੂੰ 2020 ਦਾ ਆਸਕਰ ਮਿਲਦਾ ਹੈ। ਉਸ ਦਾ ਮੇਕਅਪ ਉਸ ਦੀ ਸਕਿੰਨ ਦੇ ਰੰਗ ਨਾਲੋਂ ਲਾਈਟ ਹੈ। ਕੁਝ ਦਿਨ ਪਹਿਲਾਂ ਰਾਨੂ ਮੰਡਲ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਇਸ ਵਿਚ ਉਹ ਆਪਣੇ ਇਕ ਪ੍ਰਸ਼ੰਸਕ ਨੂੰ ਡਾਂਟਦੇ ਹੋਏ ਦਿਖਾਈ ਦਿੱਤੀ। ਜਦੋਂ ਤੋਂ ਇਹ ਵੀਡੀਓ ਸਾਹਮਣੇ ਆਇਆ, ਲੋਕ ਰਾਨੂ ਮੰਡਲ ਦੀ ਆਲੋਚਨਾ ਕਰਨ ਲੱਗੇ। ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ।

First published: November 17, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...