14 ਨਵੰਬਰ ਨੂੰ ਬਾਲੀਵੁੱਡ ਦੀ ਖ਼ੂਬਸੂਰਤ ਜੋੜੀ ਰਣਵੀਰ ਸਿੰਘ ਤੇ ਦੀਪੀਕਾ ਪਾਦੁਕੋਣ ਦੇ ਵਿਆਹ ਨੂੰ 3 ਸਾਲ ਪੂਰੇ ਹੋ ਗਏ। ਦੋਵੇਂ ਆਪਣੇ ਵਿਆਹ ਦੀ ਤੀਜੀ ਸਾਲਗਿਰ੍ਹਾ ਮਨਾਉਣ ਲਈ ਦੇਹਰਾਦੂਨ ਪਹੁੰਚੇ। ਉੱਧਰ, ਬਾਲੀਵੁੱਡ ਦੇ ਇਸ ਕਿਊਟ ਕੱਪਲ ਨੂੰ ਇਨ੍ਹਾਂ ਦੇ ਫ਼ੈਨਜ਼ ਤੋਂ ਲੈਕੇ ਸੈਲੇਬ੍ਰਿਟੀਜ਼ ਵੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦੇ ਰਹੇ ਹਨ। ਐਤਵਾਰ ਨੂੰ ਇਸ ਜੋੜੇ ਨੂੰ ਦੇਹਰਾਦੂਨ ਏਅਰਪੋਰਟ ‘ਤੇ ਦੇਖਿਆ ਗਿਆ ਸੀ, ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਲੋਕਾ ਰਣਵੀਰ-ਦੀਪੀਕਾ ਦੇ ਇਸ ਵੀਡੀਓ ਨੂੰ ਖ਼ੂਬ ਦੇਖ ਰਹੇੇ ਹਨ ਅਤੇ ਸ਼ੇਅਰ ਵੀ ਕਰ ਰਹੇ ਹਨ।
ਆਮ ਤੌਰ ‘ਤੇ ਬਾਲੀਵੁੱਡ ਸੈਲੀਬ੍ਰਿਟੀ ਆਪਣੇ ਖ਼ਾਸ ਦਿਨਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਸੈਲੀਬ੍ਰੇਟ ਕਰਨਾ ਪਸੰਦ ਕਰਦੇ ਹਨ, ਪਰ ਰਣਵੀਰ ਅਤੇ ਦੀਪੀਕਾ ਨੇ ਆਪਣੀ ਤੀਜੀ ਮੈਰਿਜ ਐਨੀਵਰਸਰੀ ਆਪਣੇ ਦੇਸ਼ ‘ਚ ਹੀ ਮਨਾਉਣ ਦਾ ਫ਼ੈਸਲਾ ਕੀਤਾ, ਜਿਸ ਦੇ ਲਈ ਉਹ ਐਤਵਾਰ ਨੂੰ ਦੇਹਰਾਦੂਨ ਪਹੁੰਚੇ ਸੀ। ਉੱਤਰਾਖੰਡ ਦੇ ਦੇਹਰਾਦੂਨ ਦੇ ਜੌਲੀ ਗ੍ਰਾਂਟ ਏਅਰਪੋਰਟ ਦਾ ਇਹ ਵੀਡੀਓ ਪੱਤਰਕਾਰ ਵਾਇਰਲ ਭਾਯਾਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤਾ। ਵੀਡੀਓ ‘ਚ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਚੱਲ ਰਹੇ ਹਨ।
ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ‘ਚ ਰਣਵੀਰ ਸਿੰਘ ਨੇ ਚੈੱਕ ਵਾਲਾ ਟ੍ਰੈਕਸੂਟ ਅਤੇ ਦੀਪੀਕਾ ਪਾਦੁਕੋਣ ਨੇ ਕਾਲੀ ਡ੍ਰੈੱਸ ਪਹਿਨੀ ਹੋਈ ਹੈ। ਦੱਸ ਦਈਏ ਕਿ ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ ਨੇ ਆਪਣੀ ਪਹਿਲੀ ਮੈਰਿਜ ਐਨੀਵਰਸਰੀ ਵੀ ਆਪਣੇ ਦੇਸ਼ ਵਿੱਚ ਹੀ ਮਨਾਈ ਸੀ। ਉਸ ਵਕਤ ਦੋਵੇਂ ਪਹਿਲਾਂ ਸਾਊਥ ਦੇ ਵੈਂਕਟੇਸ਼ਵਰ ਮੰਦਰ ;ਚ ਆਸ਼ੀਰਵਾਦ ਲੈਣ ਪਹੁੰਚੇ ਸੀ। ਇਸ ਤੋਂ ਬਾਅਦ ਦੋਵਾਂ ਨੇ ਅੰਮ੍ਰਿਤਸਰ ‘ਚ ਹਰਮੰਦਰ ਸਾਹਿਬ ਸਾਹਿਬ ਜਾ ਕੇ ਸਜਦਾ ਕੀਤਾ। ਦੋਵੇਂ ਸਟਾਰਜ਼ ਨੇ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ।
14 ਨਵੰਬਰ 2018 ਨੂੰ ਦੀਪੀਕਾ ਅਤੇ ਰਣਵੀਰ ਨੇ ਇਟਲੀ ;ਚ ਵਿਆਹ ਕਰਾਇਆ ਸੀ। ਦੋਵਾਂ ਨੇ ਪਹਿਲਾਂ ਕੋਂਕਣੀ ਅਤੇ ਫ਼ਿਰ ਬਾਅਦ ਸਿੰਧੀ ਰਵਾਇਤਾਂ ਦੇ ਅਨੁਸਾਰ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਸੀ। ਫ਼ਿਰ ਉਨ੍ਹਾਂ ਨੇ ਮੁੰਬਈ ਅਤੇ ਬੈਂਗਲੂਰੂ ਵਿੱਚ ਵਿਆਹ ਦੀ ਸ਼ਾਨਦਾਰ ਪਾਰਟੀ ਦਿੱਤੀ ਸੀ। ਫ਼ਿਲਹਾਲ, ਰਣਵੀਰ ਸਿੰਘ ਆਪਣੇ ਕਰੀਅਰ ਦੇ ਪਹਿਲੇ ਟੀਵੀ ਸ਼ੋਅ ‘ਦ ਬਿੱਗ ਪਿੱਕਚਰ’ ਨੂੰ ਹੋਸਟ ਕਰ ਰਹੇ ਹਨ। ਸ਼ੋਅ ਦੇ ਇੱਕ ਐਪੀਸੋਡ ‘ਚ ਰਣਵੀਰ ਨੇ ਕਿਹਾ ਕਿ ਉਹ ਹੁਣ ਆਪਣਾ ਪਰਿਵਾਰ ਅੱਗੇ ਵਧਾਉਣ ਬਾਰੇ ਵਿਚਾਰ ਕਰ ਰਹੇ ਹਨ। ਇਸ ਸ਼ੋਅ ਨੂੰ ਦਰਸ਼ਕ ਬਹੁਤ ਪਿਆਰ ਦੇ ਰਹੇ ਹਨ।
ਗੱਲ ਕਰੀਏ ਦੋਵਾਂ ਦੇ ਕੰਮ ਦੀ ਤਾਂ ਰਣਵੀਰ ਅਤੇ ਦੀਪੀਕਾ ਜਲਦ ਹੀ ਫ਼ਿਲਮ ‘83’ ‘ਚ ਇਕੱਠੇ ਨਜ਼ਰ ਆਉਣਗੇ। ਇਹ ਫ਼ਿਲਮ ਦਸੰਬਰ ਦੇ ਆਖ਼ਰੀ ਹਫ਼ਤੇ ‘ਚ ਰਿਲੀਜ਼ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਰਿਕਾਰਡ ਤੋੜ ਕਮਾਈ ਕਰੇਗੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।