HOME » NEWS » Films

ਧੋਨੀ ਨਾਲ ਫੁਟਬਾਲ ਖੇਡਣ ਪੁੱਜੇ ਰਣਵੀਰ ਸਿੰਘ, ਕੈਮਰੇ 'ਚ ਕੈਦ ਹੋਈ ਦੋਸਤੀ

News18 Punjabi | Trending Desk
Updated: July 26, 2021, 12:23 PM IST
share image
ਧੋਨੀ ਨਾਲ ਫੁਟਬਾਲ ਖੇਡਣ ਪੁੱਜੇ ਰਣਵੀਰ ਸਿੰਘ, ਕੈਮਰੇ 'ਚ ਕੈਦ ਹੋਈ ਦੋਸਤੀ
ਧੋਨੀ ਨਾਲ ਫੁਟਬਾਲ ਖੇਡਣ ਪੁੱਜੇ ਰਣਵੀਰ ਸਿੰਘ, ਕੈਮਰੇ 'ਚ ਕੈਦ ਹੋਈ ਦੋਸਤੀ

  • Share this:
  • Facebook share img
  • Twitter share img
  • Linkedin share img
ਮੁੰਬਈ : ਬਾਲੀਵੁੱਡ ਸਟਾਰ ਰਣਵੀਰ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਨਾਲ ਆਪਣੇ ਸਬੰਧਾਂ ਬਾਰੇ ਚਰਚਾ ਵਿੱਚ ਹਨ। ਦਰਅਸਲ, ਹਾਲ ਹੀ ਵਿੱਚ ਰਣਵੀਰ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਮੁੰਬਈ ਦੇ ਇੱਕ ਸਟੇਡੀਅਮ ਵਿੱਚ ਫੁੱਟਬਾਲ ਖੇਡਦੇ ਨਜ਼ਰ ਆਏ। ਜਿੱਥੇ ਦੋਵੇਂ ਇਕ-ਦੂਜੇ ਨਾਲ ਕਾਫੀ ਮਸਤੀ ਕਰਦੇ ਦਿਖਾਈ ਦਿੱਤੇ। ਫੁੱਟਬਾਲ ਦੇ ਮੈਦਾਨ ਵਿਚੋਂ ਦੋਵਾਂ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਈ ਵਾਰ ਦੋਵੇਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ ਤੇ ਕਈ ਵਾਰ ਉਹ ਦੋਸਤਾਂ ਵਾਂਗ ਇਕ ਦੂਜੇ ਨੂੰ ਗਲੇ ਲਗਾਉਂਦੇ ਦਿਖਾਈ ਦਿੰਦੇ ਹਨ। ਦਰਅਸਲ ਬਾਲੀਵੁੱਡ ਤੇ ਕ੍ਰਿਕਟ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਅਜਿਹੇ ਕਈ ਨਵੇਂ ਪੁਰਾਣੇ ਦੋਸਤੀ ਦੇ ਕਿੱਸੇ ਹਨ ਜਿੱਥੇ ਬਾਲੀਵੁੱਡ ਅਦਾਕਾਰ ਤੇ ਕ੍ਰਿਕਟਰ ਇਕੱਠੇ ਨਜ਼ਰ ਆਏ ਹੋਣ।

ਦਰਅਸਲ, ਰਣਵੀਰ ਸਿੰਘ ਅਤੇ ਮਹਿੰਦਰ ਸਿੰਘ ਧੋਨੀ, ਦੋਵੇਂ ਮਸ਼ਹੂਰ ਹਸਤੀਆਂ ਆਲ ਸਟਾਰਜ਼ ਫੁੱਟਬਾਲ ਕਲੱਬ ਦਾ ਹਿੱਸਾ ਹਨ, ਜੋ ਭਾਰਤ ਵਿੱਚ ਫੁੱਟਬਾਲ ਦੀ ਖੇਡ ਨੂੰ ਉਤਸ਼ਾਹਤ ਕਰਦਾ ਹੈ, ਅਤੇ ਨਾਲ ਹੀ ਚੈਰਿਟੀ ਲਈ ਪੈਸਾ ਇਕੱਠਾ ਕਰਨ ਲਈ ਮੈਚਾਂ ਦਾ ਆਯੋਜਨ ਕਰਦਾ ਹੈ। ਬਾਲੀਵੁੱਡ ਦੇ ਬਹੁਤ ਸਾਰੇ ਮੈਂਬਰ ਅਤੇ ਕ੍ਰਿਕਟ ਖਿਡਾਰੀ ਕਲੱਬ ਦੁਆਰਾ ਕਰਵਾਏ ਗਏ ਮੈਚਾਂ ਵਿੱਚ ਹਿੱਸਾ ਲੈਂਦੇ ਹਨ।

ਐਤਵਾਰ ਨੂੰ ਰਣਵੀਰ ਅਭਿਆਸ ਤੋਂ ਬਾਅਦ ਧੋਨੀ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆਏ ਤੇ ਇਹ ਸਭ ਪ੍ਰਸ਼ੰਸਕਾਂ ਅਤੇ  ਉੱਥੇ ਮੌਜੂਦ ਮੀਡੀਆ ਵੱਲੋਂ ਕੈਮਰੇ ਵਿੱਚ ਕੈਦ ਕਰ ਲਿਆ ਗਿਆ। ਤਸਵੀਰ ਵਿੱਚ ਉਹ ਟੀਮ ਦੇ ਬਾਕੀ ਮੈਂਬਰਾਂ ਦੇ ਨਾਲ ਹਲਕੀ ਗ੍ਰੀਨ ਜਰਸੀ ਪਾਏ ਦਿਖਾਈ ਦੇ ਰਹੇ ਹਨ। ਰਣਵੀਰ ਨੇ ਆਪਣੇ ਵਾਲਾਂ ਨੂੰ ਪੋਨੀ ਟੇਲ ਵਿੱਚ ਰੱਖਿਆ ਹੋਇਆ ਸੀ। ਬਾਲੀਵੁੱਡ ਪਪਰਾਜ਼ੀ ਨੇ ਰਣਵੀਰ ਸਿੰਘ ਅਤੇ ਐਮਐਸ ਧੋਨੀ ਦੀ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵੇਂ ਆਪਣੀ ਟੀਮ ਦੇ ਹੋਰ ਮੈਂਬਰਾਂ ਨਾਲ ਵੇਖੇ ਜਾ ਸਕਦੇ ਹਨ।
ਮਹਿੰਦਰ ਸਿੰਘ ਧੋਨੀ ਅਤੇ ਰਣਵੀਰ ਸਿੰਘ ਦੇ ਨਾਲ ਸੈਫ ਅਲੀ ਖਾਨ ਦੇ ਵੱਡੇ ਬੇਟੇ ਇਬਰਾਹਿਮ ਅਲੀ ਖਾਨ ਪਟੌਦੀ ਵੀ ਮੈਦਾਨ ਵਿੱਚ ਨਜ਼ਰ ਆਏ। ਇਸ ਦੌਰਾਨ ਇਬਰਾਹਿਮ ਨੇ ਸੰਤਰੀ ਰੰਗ ਦੀ ਜਰਸੀ ਪਾਈ ਹੋਈ ਸੀ। ਦੂਜੀ ਝਲਕ ਵਿਚ, ਇਬਰਾਹਿਮ ਖੇਡ ਦੀ ਤਿਆਰੀ ਕਰਦੇ ਤੇ ਸਟ੍ਰੈਚਿੰਗ ਕਰਦੇ ਨਜ਼ਰ ਆ ਰਹੇ ਸਨ।
Published by: Krishan Sharma
First published: July 26, 2021, 12:23 PM IST
ਹੋਰ ਪੜ੍ਹੋ
ਅਗਲੀ ਖ਼ਬਰ