HOME » NEWS » Films

ਫਿਲਮਾਂ ‘ਚ ਰੋਲ ਲੈਣ ਲਈ ਮੈਂ ਕਿਸੇ ਹੀਰੋ ਨਾਲ ਨਹੀਂ ਸੁੱਤੀ: ਰਵੀਨਾ ਟੰਡਨ

News18 Punjabi | News18 Punjab
Updated: August 6, 2020, 1:49 PM IST
share image
ਫਿਲਮਾਂ ‘ਚ ਰੋਲ ਲੈਣ ਲਈ ਮੈਂ ਕਿਸੇ ਹੀਰੋ ਨਾਲ ਨਹੀਂ ਸੁੱਤੀ: ਰਵੀਨਾ ਟੰਡਨ
ਰਵੀਨਾ ਟੰਡਨ (Photo Credit- officialraveenatandon/Instagram)

ਆਪਣੇ ਕੈਰੀਅਰ ਦੇ ਸ਼ੁਰੂਆਤੀ ਪੜਾਅ ਬਾਰੇ ਪਿੰਕਵਿਲਾ ਨਾਲ ਗੱਲ ਕਰਦਿਆਂ ਰਵੀਨਾ ਨੇ ਕਿਹਾ ਕਿ ਉਸ ਦੌਰ ਵਿਚ ਇਕ ਗੁਪਤ ਕੈਂਪ ਹੁੰਦੇ ਸਨ, ਜਿਸ ਵਿਚ ਹੀਰੋ ਉਨ੍ਹਾਂ ਦੀਆਂ ਪ੍ਰੇਮਿਕਾਵਾਂ ਅਤੇ ਉਨ੍ਹਾਂ ਦੇ ਪੱਤਰਕਾਰ ਚਮਚੇ ਹੁੰਦੇ ਸਨ।

  • Share this:
  • Facebook share img
  • Twitter share img
  • Linkedin share img
ਜਦੋਂ 90ਵਿਆਂ ਦੇ ਬਾਲੀਵੁੱਡ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਅਭਿਨੇਤਰੀ ਰਵੀਨਾ ਟੰਡਨ ਦਾ ਨਾਮ ਜ਼ਰੂਰ ਆਉਂਦਾ ਹੈ। ਕਾਮੇਡੀ, ਰੋਮਾਂਸ ਤੋਂ ਲੈ ਕੇ ਡਰਾਮੇ ਤੱਕ, ਰਵੀਨਾ ਨੇ ਆਪਣੇ ਹਰ ਅਵਤਾਰ ਵਿਚ ਦਰਸ਼ਕਾਂ ਨੂੰ ਪ੍ਰਭਾਵਤ ਕੀਤਾ। ਆਪਣੇ ਬੱਬਲੀ ਅੰਦਾਜ਼ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਰਵੀਨਾ ਦਾ ਇੰਡਸਟਰੀ 'ਚ ਸੁਪਰਸਟਾਰ ਬਣਨਾ ਆਸਾਨ ਨਹੀਂ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਖੁਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮੁਸ਼ਕਲਾਂ ਇਸ ਲਈ ਹੋਈ ਕਿਉਂਕਿ ਉਹ ਭੂਮਿਕਾ (ਰੋਲ) ਪ੍ਰਾਪਤ ਕਰਨ ਲਈ ਕਿਸੇ ਹੀਰੋ ਨਾਲ ਨਹੀਂ ਸੁੱਤੀ । ਆਪਣੀ ਤਾਜ਼ਾ ਇੰਟਰਵਿਊ ਵਿੱਚ ਰਵੀਨਾ ਨੇ ਇੰਡਸਟਰੀਜ਼ ਵਿਚ ‘ਹੀਰੋ’ ਦੇ ਕਾਰਨਾਮੇ ਦੇ ਨਾਲ –ਨਾਲ ਉਸ ਸਮੇਂ ਦੀ ਪੱਤਰਕਾਰੀ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ।

ਆਪਣੇ ਕੈਰੀਅਰ ਦੇ ਸ਼ੁਰੂਆਤੀ ਪੜਾਅ ਬਾਰੇ ਪਿੰਕਵਿਲਾ ਨਾਲ ਗੱਲ ਕਰਦਿਆਂ ਰਵੀਨਾ ਨੇ ਕਿਹਾ ਕਿ ਉਸ ਦੌਰ ਵਿਚ ਇਕ ਗੁਪਤ ਕੈਂਪ ਹੁੰਦੇ ਸਨ, ਜਿਸ ਵਿਚ ਹੀਰੋ ਉਨ੍ਹਾਂ ਦੀਆਂ ਪ੍ਰੇਮਿਕਾਵਾਂ ਅਤੇ ਉਨ੍ਹਾਂ ਦੇ ਪੱਤਰਕਾਰ ਚਮਚੇ ਹੁੰਦੇ ਸਨ।

ਉਨ੍ਹਾਂ ਕਿਹਾ ਕਿ ਮੈਂ ਇਹ ਵੇਖ ਕੇ ਹੈਰਾਨ ਸੀ ਕਿ ਬਹੁਤ ਸਾਰੀਆਂ ਔਰਤ ਪੱਤਰਕਾਰ ਵੀ ਇਕ ਔਰਤ ਨਾਲ ਵੀ ਅਜਿਹਾ ਕਰ ਸਕਦੀਆਂ ਹਨ। ਉਹ ਪੱਤਰਕਾਰ ਜੋ ਅੱਜ ਕਹਿੰਦੀ ਹੈ ਕਿ ਮੈਂ ਨਾਰੀਵਾਦੀ ਹਾਂ ਅਤੇ ਕਾਲਮ ਲਿਖਦੀ ਹਾਂ। ਉਸ ਸਮੇਂ ਉਨ੍ਹਾਂ ਮੇਰਾ ਸਮਰਥਨ ਨਹੀਂ ਕੀਤਾ ਕਿਉਂਕਿ ਕਿਸੇ ਹੀਰੋ ਨੇ ਉਨ੍ਹਾਂ ਦੀ ਮੈਗਜੀਨ ਦੇ ਕਵਰ ਨੂੰ ਲੈ ਕੇ ਵਾਅਦਾ ਕੀਤਾ ਸੀ। ਮੈਂ ਆਪਣੀ ਈਮਾਨਦਾਰੀ ਦੇ ਕਾਰਨ ਫਿਲਮਾਂ ਨਾ ਗੁਆਈਆਂ ਪਰ ਮੇਰੇ ਨਾਮ 'ਤੇ ਬਹੁਤ ਸਾਰਾ ਚਿੱਕੜ ਸੁੱਟਿਆ ਗਿਆ ਸੀ। ਮੈਂ ਕਦੇ ਕਿਸੇ ਨਾਲ ਮਾੜਾ ਵਿਵਹਾਰ ਨਹੀਂ ਕੀਤਾ।
ਰਵੀਨਾ ਨੇ ਅੱਗੇ ਕਿਹਾ ਕਿ ਮੇਰਾ ਕੋਈ ਗੌਡਫਾਦਰ ਨਹੀਂ ਸੀ। ਮੈਂ ਕਿਸੇ ਕੈਂਪ ਦਾ ਹਿੱਸਾ ਵੀ ਨਹੀਂ ਸੀ। ਮੈਂ ਕਿਸੇ ਵੀ ਹੀਰੋ ਨਾਲ ਰੋਲ ਲਈ ਨਹੀਂ ਸੁੱਤੀ ਸੀ ਅਤੇ ਨਾ ਹੀ ਮੇਰਾ ਉਨ੍ਹਾਂ ਨਾਲ ਕੋਈ ਸੰਬੰਧ ਸੀ। ਕਈ ਵਾਰ ਮੈਨੂੰ ਹੰਕਾਰੀ ਕਿਹਾ ਜਾਂਦਾ ਸੀ ਕਿਉਂਕਿ ਮੈਂ ਉਹ ਨਹੀਂ ਕਰ ਰਹੀ ਸੀ ਜੋ ਹੀਰੋ ਮੇਰੇ ਤੋਂ ਕਰਵਾਉਣਾ ਚਾਹੁੰਦਾ ਸੀ। ਜਦੋਂ ਉਹ ਕਹਿੰਦਾ ਹੈ ਹੱਸੋ ਫਿਰ ਹੱਸੋ, ਜਦੋਂ ਤੁਸੀਂ ਕਹੋ ਬੈਠੋ ਤਾਂ ਬੈਠ ਜਾਓ। ਮੈਂ ਬੱਸ ਆਪਣਾ ਕੰਮ ਕਰ ਰਹੀ ਸੀ। ਮੈਂ ਆਪਣੀਆਂ ਸ਼ਰਤਾਂ 'ਤੇ ਜੀਅ ਰਹੀ ਸੀ, ਇਸ ਲਈ ਬਹੁਤ ਸਾਰੀਆਂ ਔਰਤ ਪੱਤਰਕਾਰਾਂ ਨੇ ਵੀ ਮੇਰਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ।
Published by: Ashish Sharma
First published: August 6, 2020, 1:39 PM IST
ਹੋਰ ਪੜ੍ਹੋ
ਅਗਲੀ ਖ਼ਬਰ