HOME » NEWS » Films

Richa Chadda ਨੇ ਪਾਇਲ ਘੋਸ਼ ਖਿਲਾਫ ਕੀਤਾ 1.1 ਕਰੋੜ ਦਾ ਮਾਨਹਾਣੀ ਕੇਸ, ਜਾਣੋ ਕੀ ਹੈ ਪੂਰਾ ਮਾਮਲਾ

News18 Punjabi | News18 Punjab
Updated: October 6, 2020, 12:36 PM IST
share image
Richa Chadda ਨੇ ਪਾਇਲ ਘੋਸ਼ ਖਿਲਾਫ ਕੀਤਾ 1.1 ਕਰੋੜ ਦਾ ਮਾਨਹਾਣੀ ਕੇਸ, ਜਾਣੋ ਕੀ ਹੈ ਪੂਰਾ ਮਾਮਲਾ
ਪਾਇਲ ਘੋਸ਼, ਰਿਚਾ ਚੱਢਾ

ਰਿਚਾ ਚੱਢਾ ਨੇ ਪਾਇਲ ਘੋਸ਼ 'ਤੇ ਇਕ ਨਿਊਜ਼ ਚੈਨਲ' ਤੇ ਉਨ੍ਹਾਂ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ, ਜਿਸਦੇ ਕਰਕੇ ਉਨ੍ਹਾਂ ਅਭਿਨੇਤਰੀ ਖਿਲਾਫ ਮਾਣਹਾਨੀ ਦਾ ਦਾਅਵਾ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਵਿਰੁੱਧ ਯੌਨ ਉਤਪੀੜਨ ਦਾ ਦੋਸ਼ ਲਾਉਣ ਵਾਲੀ ਅਦਾਕਾਰਾ ਪਾਇਲ ਘੋਸ਼ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਕੀਤਾ ਹੈ। ਅਦਾਕਾਰਾ ਨੇ ਪਾਇਲ ਘੋਸ਼ ਖ਼ਿਲਾਫ਼ 1.1 ਕਰੋੜ (Richa Chadda defamation suit filed against Payal Ghosh) ਦਾ ਕੇਸ ਦਾਇਰ ਕੀਤਾ ਹੈ। ਰਿਚਾ ਚੱਢਾ ਨੇ ਪਾਇਲ ਘੋਸ਼ 'ਤੇ ਇਕ ਨਿਊਜ਼ ਚੈਨਲ' ਤੇ ਉਨ੍ਹਾਂ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਰਿਚਾ ਚੱਢਾ ਨੇ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਾਣਹਾਨੀ ਦਾ ਦਾਅਵਾ ਕੀਤਾ, ਜਿਸ ਨੂੰ ਅਦਾਲਤ ਨੇ ਮੁਲਤਵੀ ਕਰ ਦਿੱਤਾ ਹੈ।



ਬੰਬੇ ਹਾਈ ਕੋਰਟ ਨੇ ਰਿਚਾ ਚੱਢਾ ਵੱਲੋਂ ਪਾਇਲ ਘੋਸ਼ ਅਤੇ ਦੋ ਹੋਰਾਂ ਖ਼ਿਲਾਫ਼ ਦਾਇਰ ਕੀਤੇ 1.1 ਕਰੋੜ ਰੁਪਏ ਦੇ ਮਾਣਹਾਨੀ ਮੁਕੱਦਮੇ ਨੂੰ 7 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਅਦਾਲਤ ਦੀ ਤਰਫੋਂ ਉੱਤਰਦਾਤਾਵਾਂ ਨੂੰ ਨੋਟਿਸ ਨਾ ਦੇਣ ਲਈ ਕੀਤਾ ਗਿਆ ਹੈ। ਗੌਰਤਲਬ ਹੈ ਕਿ  ਪਾਇਲ ਘੋਸ਼ ਨੇ ਹਾਲ ਹੀ ਵਿਚ ਅਨੁਰਾਗ ਕਸ਼ਯਪ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਅਭਿਨੇਤਰੀ ਨੇ ਕਿਹਾ ਕਿ ਅਨੁਰਾਗ ਕਸ਼ਯਪ ਨੇ ਉਸ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਉਸ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਸੀ। ਨਿਰਦੇਸ਼ਕ ਦੇ ਇਸ ਵਤੀਰੇ ਤੋਂ ਬਾਅਦ ਉਹ ਬੇਚੈਨ ਹੋ ਗਈ।

ਪਾਇਲ ਘੋਸ਼ ਨੇ ਕਿਹਾ ਸੀ ਜਦੋਂ ਉਸਨੇ ਇਸ ਸਭ ਦਾ ਵਿਰੋਧ ਕੀਤਾ ਤਾਂ ਅਨੁਰਾਗ ਕਸ਼ਯਪ ਨੇ ਉਸ ਨੂੰ ਦੱਸਿਆ ਕਿ ਮਾਹੀ ਗਿੱਲ, ਰਿਚਾ ਚੱਢਾ ਅਤੇ ਹੁਮਾ ਕੁਰੈਸ਼ੀ ਜਿਹੀਆਂ ਕਈ ਅਭਿਨੇਤਰੀਆਂ ਉਸ ਨਾਲ ਸਹਿਜ ਹਨ। ਆਪਣਾ ਨਾਂ ਆਉਣ ਉਤੇ ਰਿਚਾ ਚੱਢਾ ਬਹੁਤ ਗੁੱਸੇ 'ਚ ਆ ਗਈ। ਉਸ ਤੋਂ ਬਾਅਦ ਉਸਨੇ ਅਭਿਨੇਤਰੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਰਿਚਾ ਨੇ ਆਪਣੇ ਕਾਨੂੰਨੀ ਨੋਟਿਸ ਵਿੱਚ ਲਿਖਿਆ ਸੀ, ‘ਮੈਂ ਇੱਕ ਔਰਤ ਹਾਂ ਅਤੇ ਮੈਂ ਹਰ ਔਰਤ ਲਈ ਇਨਸਾਫ ਚਾਹੁੰਦੀ ਹਾਂ। ਪਰ ਕਿਸੇ ਔਰਤ ਦੁਆਰਾ ਦੂਜੀ ਔਰਤ ਉਤੇ ਬੇਬੁਨਿਆਦ, ਝੂਠੇ  ਦੋਸ਼ ਲਗਾਉਣਾ ਗਲਤ ਹੈ।
Published by: Ashish Sharma
First published: October 6, 2020, 12:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading