HOME » NEWS » Films

ਨੀਤੂ ਕਪੂਰ ਨੇ ਮੁਕੇਸ਼ ਅੰਬਾਨੀ ਦੇ ਪਰਿਵਾਰ ਦਾ ਕੀਤਾ ਧੰਨਵਾਦ, ਕਿਹਾ-ਤੁਸੀਂ ਸਾਰੇ ਫਰਿਸ਼ਤੇ ਬਣ ਕੇ ਆਏ

News18 Punjabi | News18 Punjab
Updated: May 5, 2020, 12:21 PM IST
share image
ਨੀਤੂ ਕਪੂਰ ਨੇ ਮੁਕੇਸ਼ ਅੰਬਾਨੀ ਦੇ ਪਰਿਵਾਰ ਦਾ ਕੀਤਾ ਧੰਨਵਾਦ, ਕਿਹਾ-ਤੁਸੀਂ ਸਾਰੇ ਫਰਿਸ਼ਤੇ ਬਣ ਕੇ ਆਏ
ਨੀਤੂ ਕਪੂਰ ਨੇ ਮੁਕੇਸ਼ ਅੰਬਾਨੀ ਦੇ ਪਰਿਵਾਰ ਦਾ ਕੀਤਾ ਧੰਨਵਾਦ, ਕਿਹਾ-ਤੁਸੀਂ ਸਾਰੇ ਫਰਿਸ਼ਤੇ ਬਣ ਕੇ ਆਏ

ਨੀਤੂ ਕਪੂਰ ਨੇ ਮੁਸ਼ਕਲ ਸਮੇਂ ਵਿੱਚ ਅੰਬਾਨੀ ਪਰਿਵਾਰ ਦੇ ਪਿਆਰ ਅਤੇ ਸਹਾਇਤਾ ਲਈ ਸ਼ੁਕਰਾਨੇ ਵਜੋਂ ਇੰਸਟਾਗ੍ਰਾਮ ਤੇ ਇੱਕ ਪੋਸਟ ਲਿਖੀ, ਜਿਸ ਵਿੱਚ ਉਸਨੇ ਅੰਬਾਨੀ ਪਰਿਵਾਰ ਦੇ ਹਰ ਇਕ ਮੈਂਬਰ ਨੂੰ ਦੂਤ ਦੱਸਦਿਆਂ ਧੰਨਵਾਦ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੀ ਮੌਤ ਦੇ ਪੰਜ ਦਿਨਾਂ ਬਾਅਦ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਨੇ ਮੁਸ਼ਕਲ ਸਮੇਂ ਵਿੱਚ ਅੰਬਾਨੀ ਪਰਿਵਾਰ ਦੇ ਪਿਆਰ ਅਤੇ ਸਹਾਇਤਾ ਲਈ ਧੰਨਵਾਦ ਕੀਤਾ। ਉਨ੍ਹਾਂ ਇੰਸਟਾਗ੍ਰਾਮ ਤੇ ਇੱਕ ਪੋਸਟ ਲਿਖੀ, ਜਿਸ ਵਿੱਚ ਉਸਨੇ ਅੰਬਾਨੀ ਪਰਿਵਾਰ ਦੇ ਹਰ ਇਕ ਮੈਂਬਰ ਨੂੰ ਦੂਤ ਦੱਸਦਿਆਂ ਧੰਨਵਾਦ ਕੀਤਾ ਹੈ। ਨੀਤੂ ਕਪੂਰ ਨੇ ਲਿਖਿਆ ਕਿ ਜਦੋਂ ਅਸੀਂ ਡਰ ਗਏ ਸੀ ਤਾਂ ਉਸ ਸਮੇਂ ਅੰਬਾਨੀ ਪਰਿਵਾਰ ਨੇ ਸਾਡਾ ਹੱਥ ਫੜਿਆ ਅਤੇ ਸਾਨੂੰ ਦਿਲਾਸਾ ਦਿੱਤਾ। ਨੀਤੂ ਕਪੂਰ ਨੇ ਪੋਸਟ ਵਿਚ ਲਿਖਿਆ ਹੈ ਬੀਤੇ ਦੋ ਸਾਲ ਤੋਂ ਨਾਲ ਇਹ ਸਾਡੇ ਲਈ ਇਕ ਪਰਿਵਾਰ ਵਾਂਗ ਖੜੇ ਰਹੇ ਹਨ, ਜਿਸ ਦੌਰਾਨ ਕੁਝ ਚੰਗੇ ਦਿਨ ਅਤੇ ਮਾੜੇ ਦਿਨ ਵੀ ਆਏ। ਇਹ ਦੱਸਣ ਦੀ ਲੋੜ ਨਹੀਂ ਉਹ ਪੂਰੀ ਤਰ੍ਹਾਂ ਹਮਦਰਦੀ ਨਾਲ ਸਾਡੇ ਨਾਲ ਸਨ। ਪਰ ਇਕ ਯਾਤਰਾ ਅਜਿਹੀ ਸੀ, ਜਿਸ ਨੂੰ ਅਸੀ ਅੰਬਾਨੀ ਪਰਿਵਾਰ ਤੋਂ ਬਗੈਰ ਪੂਰਾ ਨਹੀਂ ਕਰ ਸਕਦੇ ਸਨ। ਨੀਤੂ ਕਪੂਰ ਨੇ ਲਿਖਿਆ ਕਿ ਪਿਛਲੇ ਦਿਨਾਂ ਵਿਚ ਅਸੀਂ ਆਪਣੇ ਵਿਚਾਰ ਇਕੱਠੇ ਕੀਤੇ ਹਨ ਅਤੇ ਉਨ੍ਹਾਂ ਸ਼ਬਦਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜੋ ਅਸੀਂ ਉਸ ਪਰਿਵਾਰ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰ ਸਕਦੇ ਹਾਂ ਜੋ ਅਣਗਿਣਤ ਤਰੀਕਿਆਂ ਨਾਲ ਸਾਨੂੰ ਇਸ ਦੌਰ ਵਿਚ ਸੁਰੱਖਿਅਤ ਰੱਖਣਾ ਚਾਹੀਆ ਹੈ।'

 
View this post on Instagram
 

For us, as a family, the last two years have been a long journey There were good days, there were a couple of bad days too.. needless to say it was full of high emotion. But it’s a journey we would not have been been able to complete without the immeasurable love and support of the Ambani family. As we’ve gathered our thoughts over the past few days we’ve also tried to find the words to express the gratitude we feel towards the family for the countless ways in which they have seen us safely through this time. Over the last seven months every member of the family has gone above and beyond in every way possible to care for our beloved Rishi and ensure he experienced as little discomfort as possible. From ensuring he was medically attended to, to making frequent, personal visits to the hospital to shower him with love and attention, to even holding our hand and comforting us when WE were scared. To Mukesh Bhai , Nita Bhabhi, Akash, Shloka, Anant and Isha - you have been our guardian angels on this long and trying experience - what we feel for you can not be measured. We thank you from the bottom of our hearts for your selfless, unending support and attention. We feel truly blessed to count you among our nearest and dearest. Sincerely and with utmost gratitude, Neetu, Riddhima, Ranbir and the entire Kapoor Family.🙏💕


A post shared by neetu Kapoor. Fightingfyt (@neetu54) on


ਨੀਤੂ ਨੇ ਅੱਗੇ ਲਿਖਿਆ ਕਿ ਪਿਛਲੇ ਸੱਤ ਮਹੀਨਿਆਂ ਤੋਂ ਪਰਿਵਾਰ ਦੇ ਹਰ ਮੈਂਬਰ ਨੇ ਪਿਆਰੇ ਰਿਸ਼ੀ ਦੀ ਦੇਖਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਇਹ ਵੀ ਧਿਆਨ ਰੱਖਿਆ ਹੈ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ। ਉਨ੍ਹਾਂ ਇਹ ਸੁਨਿਸ਼ਚਿਤ ਕੀਤਾ ਕਿ ਉਹਨਾਂ ਨੂੰ ਬਰਾਬਰ ਦੀਆਂ ਡਾਕਟਰੀ ਸਹੂਲਤਾਂ ਮਿਲਣ ਦੇ ਇਲਾਵਾ ਨਿੱਜੀ ਤੌਰ 'ਤੇ ਹਸਪਤਾਲ ਆਉਣ ਅਤੇ ਉਹਨਾਂ 'ਤੇ ਪਿਆਰ ਦਿਖਾਉਣ ਅਤੇ ਸਾਡੇ ਹੱਥ ਫੜੇ ਅਤੇ ਸਾਨੂੰ ਦਿਲਾਸਾ ਦਿੱਤਾ ਜਦੋਂ ਅਸੀਂ ਡਰ ਗਏ ਸਨ।

ਨੀਤੂ ਕਪੂਰ ਨੇ ਅੱਗੇ ਲਿਖਿਆ ਕਿ ਮੁਕੇਸ਼ ਭਾਈ, ਨੀਟਾ ਭਾਬੀ, ਅਕਾਸ਼, ਸ਼ਲੋਕਾ, ਅਨੰਤ ਅਤੇ ਈਸ਼ਾ ਤੁਸੀਂ ਸਾਰਿਆਂ ਨੇ ਇਸ ਲੰਮੇ ਅਤੇ ਮੁਸ਼ਕਲਾਂ ਯਾਤਰਾ ਵਿਚ ਤੁਸੀਂ ਸਾਰੇ ਸਾਡੇ ਲਈ ਫਰਿਸ਼ਤੇ ਬਣੇ ਰਹੇ। ਜੋ ਅਸੀਂ ਤੁਹਾਡੇ ਲਈ ਮਹਿਸੂਸ ਕਰਦੇ ਹਾਂ ਉਹ ਮਾਪਿਆ ਨਹੀਂ ਜਾ ਸਕਦਾ। ਅਸੀਂ ਤੁਹਾਡੇ ਨਿਰਸਵਾਰਥ ਸਹਾਇਤਾ ਅਤੇ ਦੇਖਭਾਲ ਲਈ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ। ਅਸੀਂ ਤੁਹਾਨੂੰ ਆਪਣੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਪਿਆਰੇ ਲੋਕਾਂ ਵਿੱਚ ਪਾ ਕੇ ਬਹੁਤ ਖੁਸ਼ ਮਹਿਸੂਸ ਕਰਦੇ ਹਾਂ।

 

 
First published: May 5, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading