ਸੈਫ-ਕਰੀਨਾ ਦੇ ਦੂਜੇ ਮੁੰਡੇ ਦਾ ਅਸਲੀ ਨਾਂਅ ਹੈ 'ਜਹਾਂਗੀਰ', ਕਿਤਾਬ ਰਾਹੀਂ ਹੋਇਆ ਖੁਲਾਸਾ

ਸੈਫ-ਕਰੀਨਾ ਦੇ ਦੂਜੇ ਮੁੰਡੇ ਦਾ ਅਸਲੀ ਨਾਂਅ ਹੈ 'ਜਹਾਂਗੀਰ', ਕਿਤਾਬ ਰਾਹੀਂ ਹੋਇਆ ਖੁਲਾਸਾ

ਸੈਫ-ਕਰੀਨਾ ਦੇ ਦੂਜੇ ਮੁੰਡੇ ਦਾ ਅਸਲੀ ਨਾਂਅ ਹੈ 'ਜਹਾਂਗੀਰ', ਕਿਤਾਬ ਰਾਹੀਂ ਹੋਇਆ ਖੁਲਾਸਾ

 • Share this:
  ਨਵੀਂ ਦਿੱਲੀ: ਕਰੀਨਾ ਕਪੂਰ (Kareena Kapoor) ਅਤੇ ਸੈਫ ਅਲੀ ਖਾਨ (Saif Ali khan) ਦਾ ਪਹਿਲਾ ਬੱਚੇ ਤੈਮੂਰ ਅਲੀ ਖਾਨ (Taimur Ali Khan) ਆਪਣੇ ਜਨਮ ਤੋਂ ਹੀ ਸੁਰਖੀਆਂ ਬਣਿਆ ਰਿਹਾ ਹੈ। ਜਦੋਂ ਦੋਵਾਂ ਨੇ ਆਪਣੇ ਵੱਡੇ ਬੇਟੇ ਦੇ ਨਾਂਅ ਦਾ ਐਲਾਨ ਕੀਤਾ, ਤਾਂ ਬਹੁਤ ਵਿਵਾਦ ਹੋਇਆ। ਤੈਮੂਰ ਸੁਰਖੀਆਂ 'ਚ ਰਿਹਾ ਹੈ, ਪਰ ਦੋਵੇਂ ਆਪਣੇ ਦੂਜੇ ਬੱਚੇ ਨਾਲ ਅਜਿਹਾ ਨਹੀਂ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਛੋਟੇ ਬੱਚੇ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਹੈ।

  ਕਰੀਨਾ ਨੇ ਇਸ ਸਾਲ ਫਰਵਰੀ ਵਿੱਚ ਆਪਣੇ ਦੂਜੇ ਮੁੰਡੇ ਨੂੰ ਜਨਮ ਦਿੱਤਾ ਸੀ। ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਉਸਦੇ ਦੂਜੇ ਬੇਟੇ ਦਾ ਨਾਂਅ ਜੇਹ ਹੈ, ਪਰ ਹੁਣ ਮੀਡੀਆ ਰਿਪੋਰਟਾਂ ਵਿੱਚ ਉਸਦਾ ਅਸਲੀ ਨਾਂਅ ਸਾਹਮਣੇ ਆਇਆ ਹੈ। ਦਰਅਸਲ, ਇਹ ਖੁਲਾਸਾ ਕਰੀਨਾ ਨੇ ਖੁਦ ਕੀਤਾ ਹੈ। ਕਰੀਨਾ ਨੇ ਆਪਣੀ ਪਹਿਲੀ ਕਿਤਾਬ 'ਕਰੀਨਾ ਕਪੂਰ ਖਾਨ ਦੀ ਪ੍ਰੈਗਨੈਂਸੀ ਬਾਈਬਲ' (Kareena Kapoor Khan’s Pregnancy Bible) ਵਿੱਚ ਆਪਣੇ ਦੂਜੇ ਪੁੱਤਰ ਦਾ ਨਾਂ ਜਹਾਂਗੀਰ ਰੱਖਿਆ ਹੈ।

  ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਅਨੁਸਾਰ, ਕਰੀਨਾ ਨੇ ਗਰਭ ਅਵਸਥਾ ਦੀਆਂ ਕੁਝ ਤਸਵੀਰਾਂ ਇਸ ਕਿਤਾਬ ਦੇ ਆਖਰੀ ਪੰਨਿਆਂ ਵਿੱਚ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਆਪਣੇ ਦੂਜੇ ਮੁੰਡੇ ਦਾ ਨਾਂਅ ਜਹਾਂਗੀਰ ਲਿਖਿਆ ਹੈ। ਇਸ ਕਿਤਾਬ ਵਿੱਚ, ਪ੍ਰਸ਼ੰਸਕਾਂ ਨੂੰ ਉਸਦੇ ਦੂਜੇ ਪੁੱਤਰ ਦੀ ਇੱਕ ਝਲਕ ਵੀ ਦੇਖਣ ਨੂੰ ਮਿਲੇਗੀ।

  ਦੱਸ ਦੇਈਏ ਕਿ ਕਰੀਨਾ 9 ਅਗਸਤ ਨੂੰ ਆਪਣੀ ਕਿਤਾਬ ਲਾਂਚ ਕਰਨ ਲਈ ਇੰਸਟਾਗ੍ਰਾਮ 'ਤੇ ਲਾਈਵ ਆਈ। ਕਿਤਾਬ ਦੀ ਲਾਂਚਿੰਗ ਮੌਕੇ ਕਰਨ ਜੌਹਰ ਉਨ੍ਹਾਂ ਦੇ ਨਾਲ ਸਨ। ਅਦਾਕਾਰਾ ਨੇ ਇਸ ਦਾ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।

  ਜ਼ਿਕਰਯੋਗ ਹੈ ਕਿ ਜੇਹ ਨਾਂਅ ਹੋਣ ਬਾਰੇ ਕਰੀਨਾ ਕਪੂਰ ਦੇ ਪਿਤਾ ਰਣਧੀਰ ਕਪੂਰ ਨੇ ਖੁਲਾਸਾ ਕੀਤਾ ਸੀ।
  Published by:Krishan Sharma
  First published: