HOME » NEWS » Films

ਅਭਿਨਵ ਕਸ਼ਿਅਪ ਨੇ ਸਲਮਾਨ ਖਾਨ ਦੀ Being Human ‘ਤੇ ਮਨੀ ਲਾਂਡਰਿੰਗ ਦੇ ਲਾਏ ਦੋਸ਼

News18 Punjabi | News18 Punjab
Updated: June 20, 2020, 5:14 PM IST
share image
ਅਭਿਨਵ ਕਸ਼ਿਅਪ ਨੇ ਸਲਮਾਨ ਖਾਨ ਦੀ Being Human ‘ਤੇ ਮਨੀ ਲਾਂਡਰਿੰਗ ਦੇ ਲਾਏ ਦੋਸ਼
ਅਭਿਨਵ ਕਸ਼ਿਅਪ ਨੇ ਸਲਮਾਨ ਖਾਨ ਦੀ Being Human ‘ਤੇ ਮਨੀ ਲਾਂਡਰਿੰਗ ਦੇ ਲਾਏ ਦੋਸ਼

ਅਭਿਨਵ ਨੇ ਸਲਮਾਨ ਖਾਨ ਦੀ ਸੰਸਥਾ Being Human 'ਤੇ ਚੈਰਿਟੀ ਦੇ ਨਾਮ 'ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ।ਬਿਇੰਗ ਹਿਊਮਨ ਚੈਰਿਟੀ ਮਹਿਜ ਇਕ ਦਿਖਾਵਾ

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਅਭਿਨਵ ਸਿੰਘ ਕਸ਼ਯਪ ਨੇ ਸਲਮਾਨ ਖਾਨ ਦੇ ਪਰਿਵਾਰ ਅਤੇ ਯਸ਼ ਰਾਜ ਫਿਲਮ ਦੇ ਖਿਲਾਫ ਨੇਪੋਟਿਜ਼ਮ ਅਤੇ ਦੂਜਿਆਂ ਦੇ ਕਰੀਅਰ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਨ ਦਾ ਦੋਸ਼ ਲਾਇਆ ਹੈ। ਇਸ ਵਾਰ ਅਭਿਨਵ ਨੇ ਸਲਮਾਨ ਖਾਨ ਦੀ ਸੰਸਥਾ Being Human 'ਤੇ ਚੈਰਿਟੀ ਦੇ ਨਾਮ 'ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ।

ਫਿਲਮ ਦਬੰਗ ਦੇ ਨਿਰਦੇਸ਼ਕ ਅਭਿਨਵ ਕਸ਼ਯਪ ਨੇ ਸਲਮਾਨ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਆਪਣੇ ਪ੍ਰਭਾਵ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਅਭਿਨਵ ਨੇ ਇੱਕ ਫੇਸਬੁੱਕ ਪੋਸਟ ਵਿੱਚ ਦੋਸ਼ ਲਾਇਆ ਕਿ ਸਲਮਾਨ ਅਤੇ ਉਸਦੇ ਪਰਿਵਾਰ ਬਾਲੀਵੁੱਡ ਵਿੱਚ ਗਰੁਪਜਿਮ ਕਰਦੇ ਹਨ ਅਤੇ ਸਲਮਾਨ ਨੂੰ ਜੋ ਪਸੰਦ ਨਹੀਂ, ਉਨ੍ਹਾਂ ਨੂੰ ਫਿਲਮ ਇੰਡਸਟਰੀ ਵਿੱਚ ਕੰਮ ਨਹੀਂ ਕਰਨ ਦਿੰਦੇ। ਉਸ ਦੇ ਕਰੀਅਰ ਵਿਚ ਬਹੁਤ ਔਕੜਾਂ ਖੜੀਆਂ ਕਰ ਦਿੰਦੇ ਹਨ।

ਬਿਇੰਗ ਹਿਊਮਨ ਚੈਰਿਟੀ ਮਹਿਜ ਇਕ ਦਿਖਾਵਾ
ਅਭਿਨਵ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ ਹੈ ਕਿ ਜਨਾਬ ਸਲੀਮ ਖਾਨ ਸਹਿਬ ਦਾ ਸਭ ਤੋਂ ਵੱਡਾ ਆਇਡੀਆ ਬੀਇੰਗ ਹਿਊਮਨ ਹੈ। ਬੀਇੰਗ ਹਿਊਮਨ ਸਿਰਫ ਇਕ ਦਿਖਾਵਾ ਹੈ। ਦਬੰਗ ਦੀ ਸ਼ੂਟਿੰਗ ਦੌਰਾਨ ਮੇਰੀ ਨਜ਼ਰਾਂ ਸਾਹਮਣੇ 5 ਸਾਈਕਲ ਵੰਡੇ ਗਏ, ਅਗਲੇ ਹੀ ਦਿਨ ਅਖ਼ਬਾਰਾਂ ਵਿਚ ਛਾਪਿਆ ਗਿਆ ਕਿ ਦਾਨਵੀਰ ਸਲਮਾਨ ਖਾਨ ਨੇ 500 ਸਾਈਕਲ ਗਰੀਬਾਂ ਵਿਚ ਵੰਡੇ।  ਸਲਮਾਨ ਖਾਨ ਦੇ ਗੁੰਡਿਆਂ ਵਾਲੇ ਅਕਸ ਨੂੰ ਬਿਹਤਰ ਬਣਾਉਣ ਲਈ ਸਾਰੇ ਯਤਨ ਕੀਤੇ ਗਏ ਸਨ ਤਾਂ ਜੋ ਮੀਡੀਆ ਅਤੇ ਜੱਜ ਉਸ ਦੇ ਸਾਰੇ ਅਪਰਾਧਿਕ ਅਦਾਲਤ ਦੇ ਮਾਮਲਿਆਂ ਵਿਚ ਉਸ ਨੂੰ ਥੋੜ੍ਹੀ ਰਿਆਇਤ ਮਿਲ ਸਕੇ।



'ਚੈਰਿਟੀ ਦੇ ਨਾਮ 'ਤੇ ਮਨੀ ਲਾਂਡਰਿੰਗ ਚੱਲ ਰਹੀ ਹੈ '

ਅਭਿਨਵ ਸਿੰਘ ਕਸ਼ਯਪ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ ਹੈ, “ਅੱਜ ਬੀਇੰਗ ਹਿਊਮਨ 500 ਰੁਪਏ ਦੀ ਜੀਨਸ 5 ਹਜਾਰ ਵਿੱਚ ਵੇਚਦਾ ਹੈ… ਅਤੇ ਪਤਾ ਨਹੀਂ ਚੈਰਿਟੀ ਦੇ ਨਾਮ ‘ਤੇ ਮਨੀ ਲਾਂਡਰਿੰਗ ਕਿਹੜੇ ਤਰੀਕਿਆਂ ਨਾਲ ਚੱਲ ਰਹੀ ਹੈ… ਇਹ ਲੋਕ ਸਿੱਧਾ ਜਨਤਾ ਦੀਆਂ ਅੱਖਾਂ ਵਿਚ ਧੂੜ ਸੁੱਟ ਕੇ ਨੋਟ ਇਕੱਠੇ ਕਰ ਰਹੇ ਹਨ… ਉਨ੍ਹਾਂ ਦਾ ਇਰਾਦਾ ਕਿਸੇ ਨੂੰ ਕੁਝ ਦੇਣਾ ਨਹੀਂ, ਸਿਰਫ ਲੈਣਾ ਹੈ। ਸਰਕਾਰ ਨੂੰ ਵੀ ਬੀਇੰਗ ਹਿਊਮਨ ਦੀ ਡੂੰਘੀ ਪੜਤਾਲ ਕਰਨੀ ਚਾਹੀਦੀ ਹੈ ... ਮੈਂ ਸਰਕਾਰ ਦਾ ਸਹਿਯੋਗ ਕਰਾਂਗਾ।

 
First published: June 20, 2020, 5:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading