
ਇੰਤਜ਼ਾਰ ਖ਼ਤਮ, ਸਲਮਾਨ ਖਾਨ ਤੇ ਆਯੂਸ਼ ਸ਼ਰਮਾ ਦੀ ਐਕਸ਼ਨ ਨਾਲ ਭਰਪੂਰ ਫਿਲਮ 'ਅੰਤਿਮ' ਦਾ ਟ੍ਰੇਲਰ ਰਿਲੀਜ਼
ਸਲਮਾਨ ਖਾਨ ਅਤੇ ਆਯੂਸ਼ ਸ਼ਰਮਾ ਦੀ ਫਿਲਮ 'ਅੰਤਿਮ, ਦਿ ਫਾਈਨਲ ਟਰੂਥ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪ੍ਰਸ਼ੰਸਕਾਂ ਨੂੰ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ, ਜੋ ਹੁਣ ਖਤਮ ਹੋ ਗਿਆ ਹੈ। ਸਲਮਾਨ ਖਾਨ ਵੱਲੋਂ ਬਣਾਈ ਗਈ ਐਕਸ਼ਨ ਫਿਲਮ 'ਅੰਤਿਮ, ਦਿ ਫਾਈਨਲ ਟਰੂਥ' 'ਚ ਸਲਮਾਨ ਖਾਨ ਆਪਣੇ ਜੀਜਾ ਆਯੂਸ਼ ਸ਼ਰਮਾ ਨਾਲ ਸਿੱਧਾ ਮੁਕਾਬਲਾ ਕਰਦੇ ਨਜ਼ਰ ਆਉਣ ਵਾਲੇ ਹਨ।ਫਿਲਮ 'ਅੰਤਿਮ' ਸਲਮਾਨ ਖਾਨ ਦੀਆਂ ਹੋਰ ਫਿਲਮਾਂ ਵਾਂਗ ਇਕ ਕਾਪ ਸਟੋਰੀ ਹੈ, ਪਰ ਇਸ ਦੀ ਕਹਾਣੀ ਵਿਚ ਇਕ ਮੋੜ ਹੈ। ਫਿਲਮ ਵਿੱਚ ਸਲਮਾਨ ਇੱਕ ਸਰਦਾਰ ਪੁਲਿਸ ਵਾਲੇ ਦੀ ਭੂਮਿਕਾ ਵਿੱਚ ਹਨ, ਜੋ ਮੁੰਬਈ ਦੇ ਇੱਕ ਗੁੰਡੇ ਦੇ ਪਿੱਛੇ ਹੈ। ਆਯੂਸ਼ ਸ਼ਰਮਾ ਉਹ ਗੁੰਡਾ ਹੈ, ਜਿਸ ਨੂੰ ਉਹ ਫੜਨ ਦੀ ਤਿਆਰੀ ਕਰ ਰਿਹਾ ਹੈ।
ਆਯੂਸ਼ ਇਸ ਫਿਲਮ ਵਿੱਚ ਗਰੀਬੀ ਤੋਂ ਉੱਠੇ ਵਿਅਕਤੀ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਅੱਗੇ ਵਧਣ ਲਈ ਗੁੰਡਾਗਰਦੀ ਦਾ ਰਾਹ ਅਪਣਾਉਂਦਾ ਹੈ। ਸਲਮਾਨ ਖਾਨ ਅਤੇ ਆਯੂਸ਼ ਸ਼ਰਮਾ ਦੋਵਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਰਾਹੀਂ ਇਸ ਟ੍ਰੇਲਰ ਰਿਲੀਜ਼ ਦੀ ਜਾਣਕਾਰੀ ਦਿੱਤੀ ਹੈ। ਇਸ ਫਿਲਮ ਰਾਹੀਂ ਆਯੂਸ਼ ਪਹਿਲੀ ਵਾਰ ਖਲਨਾਇਕ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ, ਉਹ ਵੀ ਅਜਿਹੀ ਫਿਲਮ 'ਚ ਜਿਸ 'ਚ ਸਲਮਾਨ ਖਾਨ ਹੀਰੋ ਹਨ। ਟ੍ਰੇਲਰ ਦੇ ਅਨੁਸਾਰ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਯੁਸ਼ ਸ਼ਰਮਾ ਆਪਣੀ ਭੂਮਿਕਾ ਵਿੱਚ ਕਾਫ਼ੀ ਵਧੀਆ ਦਿਖ ਰਹੇ ਹਨ ਅਤੇ ਫਿਲਮ ਵਿੱਚ ਸਲਮਾਨ ਨੂੰ ਖੁੱਲਾ ਚੈਲੇਂਜ ਦਿੰਦੇ ਹੋਏ ਵੀ ਦਿਖਾਈ ਦੇ ਰਹੇ ਹਨ। ਟਰੇਲਰ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਇਸ ਵਾਰ ਇਨ੍ਹਾਂ ਦੋਵਾਂ ਦੀ ਜੋੜੀ ਸਿਨੇਮਾਘਰਾਂ 'ਚ ਧਮਾਕੇਦਾਰ ਹੋਣ ਵਾਲੀ ਹੈ।
ਫਿਲਮ ਦੇ ਟ੍ਰੇਲਰ ਤੋਂ ਸਾਫ ਹੈ ਕਿ ਫਿਲਮ 'ਚ ਕਾਫੀ ਐਕਸ਼ਨ ਦੇਖਣ ਨੂੰ ਮਿਲਣ ਵਾਲਾ ਹੈ। ਨਾਲ ਹੀ, ਇਸ ਵਿੱਚ ਰੋਮਾਂਸ ਅਤੇ ਡਰਾਮੇ ਦੀ ਵੀ ਕੋਈ ਕਮੀਂ ਨਹੀਂ ਆਵੇਗੀ। ਟੀਵੀ ਅਦਾਕਾਰਾ ਮਹਿਮਾ ਮਕਵਾਨਾ ਫਿਲਮ ਵਿੱਚ ਆਯੂਸ਼ ਸ਼ਰਮਾ ਦੀ ਪ੍ਰੇਮਿਕਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਉੱਥੇ ਹੀ ਫਿਲਮ 'ਚ ਸਚਿਨ ਖੇੜੇਕਰ ਤੇ ਮਹੇਸ਼ ਮਾਂਜਰੇਕਰ ਵੀ ਅਹਿਮ ਭੂਮਿਕਾਵਾਂ 'ਚ ਹਨ। ਮਹੇਸ਼ ਮਾਂਜਰੇਕਰ ਨੇ ਫਿਲਮ 'ਅੰਤਿਮ' ਦਾ ਨਿਰਦੇਸ਼ਨ ਵੀ ਕੀਤਾ ਹੈ। ਇਹ ਫਿਲਮ 26 ਨਵੰਬਰ 2021 ਨੂੰ ਰਿਲੀਜ਼ ਹੋਵੇਗੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।