HOME » NEWS » Films

ਮੀਕਾ ਸਿੰਘ ਦੇ ਬੰਗਲੇ ਵਿਚ ਮੈਨੇਜਰ ਸੌਮਿਆ ਖਾਨ ਨੇ ਕੀਤੀ ਸੁਸਾਇਡ

News18 Punjabi | News18 Punjab
Updated: February 22, 2020, 12:58 PM IST
share image
ਮੀਕਾ ਸਿੰਘ ਦੇ ਬੰਗਲੇ ਵਿਚ ਮੈਨੇਜਰ ਸੌਮਿਆ ਖਾਨ ਨੇ ਕੀਤੀ ਸੁਸਾਇਡ
ਮੀਕਾ ਸਿੰਘ ਦੇ ਬੰਗਲੇ ਵਿਚ ਮੈਨੇਜਰ ਸੌਮਿਆ ਖਾਨ ਨੇ ਕੀਤੀ ਸੁਸਾਇਡ,

ਪ੍ਰਸਿੱਧ ਗਾਇਕ ਮੀਕਾ ਸਿੰਘ ਦੀ ਮੈਨੇਜਰ ਸੌਮਿਆ ਖਾਨ ਨੇ ਮੁੰਬਈ ਦੇ ਅੰਧੇਰੀ ਵਿੱਚ ਕਥਿਤ ਤੌਰ 'ਤੇ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

  • Share this:
  • Facebook share img
  • Twitter share img
  • Linkedin share img
ਪ੍ਰਸਿੱਧ ਗਾਇਕ ਮੀਕਾ ਸਿੰਘ ਦੀ ਮੈਨੇਜਰ ਸੌਮਿਆ ਖਾਨ ਨੇ ਮੁੰਬਈ ਦੇ ਅੰਧੇਰੀ ਵਿੱਚ ਕਥਿਤ ਤੌਰ 'ਤੇ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸੌਮਿਆ ਨੇ ਕੋਈ ਸੁਸਾਈਡ ਨੋਟ ਵੀ ਨਹੀਂ ਛੱਡਿਆ, ਜਿਸ ਕਾਰਨ ਪੁਲਿਸ ਸਾਰੇ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਇਸ ਮਾਮਲੇ ਵਿੱਚ ਕੋਈ ਸਾਜਿਸ਼ ਨਹੀਂ ਦਿਖਾਈ ਦੇ ਰਹੀ ਹੈ ਅਤੇ ਹਾਦਸਾਗ੍ਰਸਤ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ।

 




View this post on Instagram





 

A post shared by Zoheb Khan (@official_zohebkhan) on





ਵਰਸੋਵਾ ਥਾਣੇ ਦੇ ਸੀਨੀਅਰ ਇੰਸਪੈਕਟਰ ਰਾਘਵੇਂਦਰ ਠਾਕੁਰ ਨੇ ਦੱਸਿਆ ਕਿ ਸੌਮਿਆ ਖਾਨ, ਮੀਕਾ ਸਿੰਘ ਦੇ ਅੰਧੇਰੀ ਵਿਚ ਚਾਰ ਮੰਜ਼ਿਲਾ ਬੰਗਲੇ ਦੇ ਪਹਿਲੇ ਫਲੋਰ ਸਟੂਡੀਓ ਵਿਚ ਰਹਿੰਦੀ ਸੀ। ਘਟਨਾ 2 ਫਰਵਰੀ 2020 ਦੀ ਹੈ। ਉਸ ਦੀ ਮ੍ਰਿਤਕ ਦੇਹ ਪੰਜਾਬ ਵਿਚ ਰਹਿੰਦੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ, ਜਿਥੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸੌਮਿਆ ਦੇ ਮਾਤਾ ਪਿਤਾ ਨਹੀਂ ਹਨ ਅਤੇ ਉਸ ਦੇ ਦਾਦਾ-ਦਾਦੀ ਪੰਜਾਬ ਵਿੱਚ ਰਹਿੰਦੇ ਹਨ। ਸੌਮਿਆ ਦੀ ਮੌਤ ਬਾਰੇ ਉਸ ਦੇ ਪਤੀ ਜੋਆਬ ਖਾਨ ਅਤੇ ਗਾਇਕ ਮੀਕਾਹ ਸਿੰਘ ਦੋਵਾਂ ਨੇ ਇੰਸਟਾਗ੍ਰਾਮ ਉਤੇ ਪੋਸਟ ਕੀਤਾ।




ਸੌਮਿਆ ਦੀ ਮੌਤ 'ਤੇ ਦੁੱਖ ਜ਼ਾਹਰ ਕਰਦਿਆਂ ਮੀਕਾ ਸਿੰਘ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖਿਆ। ਉਸਨੇ ਸੌਮਿਆ ਦੀ ਫੋਟੋ ਦੇ ਨਾਲ ਪੋਸਟ ਕੀਤੀ, 'ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ। ਇਹ ਕਹਿੰਦਿਆ ਬਹੁਤ ਦੁੱਖ ਹੋਇਆ ਕਿ ਸਾਡੀ ਪਿਆਰੀ ਸੋਮਿਆ ਸਾਨੂੰ ਸਾਰਿਆਂ ਨੂੰ ਛੱਡ ਕੇ ਕਿਸੇ ਹੋਰ ਸੰਸਾਰ ਵਿੱਚ ਚਲੀ ਗਈ ਹੈ। ਉਹ ਛੋਟੀ ਉਮਰੇ ਹੀ ਆਪਣੇ ਪਿੱਛੇ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਛੱਡ ਗਈ ਹੈ। ਭਗਵਾਨ ਉਸਦੀ ਆਤਮਾ ਨੂੰ ਸ਼ਾਂਤੀ ਬਖਸ਼ੇ। '

 
First published: February 22, 2020
ਹੋਰ ਪੜ੍ਹੋ
ਅਗਲੀ ਖ਼ਬਰ