ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ (shahrukh khan) ਦੀ ਫਿਲਮ ਪਠਾਨ (pathan) ਨੇ ਦੁਨੀਆ ਭਰ ਵਿੱਚ 313 ਕਰੋੜ ਰੁਪਏ ਦੀ ਕਮਾਈ ਕਰਕੇ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਓਪਨਿੰਗ ਵੀਕੈਂਡ ਦਰਜ ਕੀਤਾ ਹੈ।
25 ਜਨਵਰੀ ਨੂੰ ਰਿਲੀਜ਼ ਹੋਈ ਫਿਲਮ 'ਪਠਾਨ' ਨੇ ਤੀਜੇ ਦਿਨ ਹਿੰਦੀ ਫਾਰਮੈਟ 'ਚ 38 ਕਰੋੜ ਰੁਪਏ ਦੀ ਕਮਾਈ ਕੀਤੀ, ਜਦੋਂ ਕਿ ਡੱਬ ਫਾਰਮੈਟ ਨੇ 1.25 ਕਰੋੜ ਰੁਪਏ ਕਮਾਏ।
ਭਾਰਤ ਵਿਚ ਕੁੱਲ ਦੋ ਦਿਨਾਂ ਦਾ ਕੁਲੈਕਸ਼ਨ 39.25 ਕਰੋੜ ਰੁਪਏ ਨੈੱਟ (47 ਕਰੋੜ ਗ੍ਰਾਸ) ਸੀ। ਤੀਜੇ ਦਿਨ ਦੁਨੀਆਂ ਭਰ 'ਚ ਕੁਲ ਕੁਲੈਕਸ਼ਨ 90 ਕਰੋੜ ਰੁਪਏ ਰਹੀ। 3 ਦਿਨਾਂ ਬਾਅਦ ਭਾਰਤ ਵਿੱਚ ਕੁੱਲ ਗ੍ਰਾਸ ਬਾਕਸ ਆਫਿਸ ਕੁਲੈਕਸ਼ਨ (GBOC) 201 ਕਰੋੜ ਹੈ ਅਤੇ ਕੁੱਲ ਵਿਦੇਸ਼ੀ ਕੁਲੈਕਸ਼ਨ 112 ਕਰੋੜ ਹੈ।
ਯਸ਼ਰਾਜ ਫਿਲਮਜ਼ ਦੇ ਸੀਈਓ ਅਕਸ਼ੈ ਵਿਧਾਨੀ ਨੇ ਕਿਹਾ, “ਇਹ ਅਵਿਸ਼ਵਾਸ਼ਯੋਗ ਹੈ ਕਿ ਪਠਾਨ ਨੇ ਆਪਣੀ ਰਿਲੀਜ਼ ਦੇ ਪਹਿਲੇ 3 ਦਿਨਾਂ ਵਿੱਚ ਫਿਲਮ ਦੇ ਕੁਲੈਕਸ਼ਨ ਨੂੰ ਦੇਖਦੇ ਹੋਏ ਭਾਰਤ ਅਤੇ ਵਿਦੇਸ਼ਾਂ ਵਿੱਚ ਕਿਸੇ ਵੀ ਫਿਲਮ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਓਪਨਿੰਗ ਵੀਕੈਂਡ ਦਰਜ ਕੀਤਾ ਹੈ।
ਕਮਾਈ 500 ਕਰੋੜ ਤੱਕ ਪਹੁੰਚ ਸਕਦੀ ਹੈ
ਪਠਾਨ ਫਿਲਮ ਦੀ ਕਮਾਈ ਦੇ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫਿਲਮ ਨੇ ਸਿਰਫ 3 ਦਿਨਾਂ 'ਚ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਦੂਜੇ ਪਾਸੇ ਐਤਵਾਰ ਯਾਨੀ ਅੱਜ ਵੀ ਫਿਲਮ ਤੋਂ ਕਾਫੀ ਉਮੀਦਾਂ ਹਨ।
ਮੰਨਿਆ ਜਾ ਰਿਹਾ ਹੈ ਕਿ ਐਤਵਾਰ ਫਿਲਮ ਲਈ ਸਭ ਤੋਂ ਵੱਡਾ ਦਿਨ ਹੋ ਸਕਦਾ ਹੈ। ਹਾਲਾਂਕਿ ਫਿਲਮ ਨੇ ਰਿਲੀਜ਼ ਦੇ ਦਿਨ 57 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ। ਇਸ ਤੋਂ ਬਾਅਦ ਫਿਲਮ ਨੇ ਦੂਜੇ ਦਿਨ 70 ਕਰੋੜ ਦੀ ਕਮਾਈ ਕੀਤੀ। ਤੀਜੇ ਦਿਨ ਫਿਲਮ ਨੇ 39 ਕਰੋੜ ਦੀ ਕਮਾਈ ਕਰ ਲਈ ਹੈ। ਹੁਣ ਚੌਥੇ ਦਿਨ ਫਿਲਮ ਦੇ 55 ਕਰੋੜ ਰੁਪਏ ਦੀ ਕਮਾਈ ਕਰਨ ਦੀ ਉਮੀਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Bollywood actress, Pathan, Shahrukh Khan