HOME » NEWS » Films

Mission Majnu ਸੈੱਟ 'ਤੇ ਜ਼ਖਮੀ ਹੋਏ ਸਿਧਾਰਥ ਮਲਹੋਤਰਾ, ਗੋਡੇ 'ਤੇ ਲੱਗੀ ਸੱਟ

News18 Punjabi | News18 Punjab
Updated: April 7, 2021, 8:09 PM IST
share image
Mission Majnu ਸੈੱਟ 'ਤੇ ਜ਼ਖਮੀ ਹੋਏ ਸਿਧਾਰਥ ਮਲਹੋਤਰਾ, ਗੋਡੇ 'ਤੇ ਲੱਗੀ ਸੱਟ
Mission Majnu ਸੈੱਟ 'ਤੇ ਜ਼ਖਮੀ ਹੋਏ ਸਿਧਾਰਥ ਮਲਹੋਤਰਾ, ਗੋਡੇ 'ਤੇ ਲੱਗੀ ਸੱਟ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਦੀ ਫ਼ਿਲਮ 'ਮਿਸ਼ਨ ਮਜਨੂੰ' ਇਨ੍ਹੀਂ ਦਿਨੀਂ ਸੁਰਖ਼ੀਆਂ ਵਿੱਚ ਹੈ। ਇਹ ਫ਼ਿਲਮ 1970 ਦੇ ਦਹਾਕੇ ਦੀਆਂ ਅਸਲ ਘਟਨਾਵਾਂ 'ਤੇ ਆਧਾਰਤ ਹੈ। ਫ਼ਿਲਹਾਲ ਫ਼ਿਲਮ ਦੀ ਸ਼ੂਟਿੰਗ ਸਿਧਾਰਥ  ਲਖਨਊ ਵਿਚ ਹੋ ਰਹੀ ਹੈ। ਫ਼ਿਲਮ ਵਿੱਚ ਬਹੁਤ ਸਾਰੇ ਐਕਸ਼ਨ ਸੀਨ ਵੀ ਸ਼ਾਮਲ ਹਨ ਕਿਉਂਕਿ ਸਿਧਾਰਥ ਇੱਕ ਕਵਰ ਆਪਰੇਟਿਵ ਦੀ ਭੂਮਿਕਾ ਨਿਭਾ ਰਹੇ ਹਨ ਜੋ ਇੱਕ ਮਿਸ਼ਨ 'ਤੇ ਹੈ। ਸਿਧਾਰਥ ਹਾਲ ਹੀ ਵਿੱਚ ਫ਼ਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਜ਼ਖਮੀ ਹੋ ਗਏ ਸਨ।

ਸਿਧਾਰਥ ਮਲਹੋਤਰਾ (Sidharth Malhotra) ਨੇ ਸੱਟ ਲੱਗਣ ਤੋਂ ਬਾਅਦ ਵੀ  ਸੀਨ ਪੂਰਾ ਕੀਤਾ। ਪਿੰਕਵਿਲਾ ਦੀ ਇੱਕ ਰਿਪੋਰਟ ਅਨੁਸਾਰ ਸਿਧਾਰਥ ਮਿਸ਼ਨ ਮਜਨੂੰ ਲਈ ਜੰਪ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਦੀ ਲੱਤ ਧਾਤੂ ਦੇ ਟੁਕੜੇ ਨਾਲ ਟਕਰਾਉਣ ਕਾਰਨ  ਜ਼ਖਮੀ ਹੋ ਗਏ। ਸਿਧਾਰਥ ਨੇ ਸ਼ੂਟਿੰਗ ਨੂੰ ਰੋਕਣ ਅਤੇ ਆਰਾਮ ਕਰਨ ਦੀ ਬਜਾਏ ਥੋੜ੍ਹੀ ਜਿਹੀ ਦਵਾਈ ਲਈ ਅਤੇ ਬਾਕੀ ਐਕਸ਼ਨ ਸ਼ੂਟ ਪੂਰਾ ਕੀਤਾ।

ਰਿਪੋਰਟਾਂ ਅਨੁਸਾਰ, ਸਿਧਾਰਥ ਨੇ ਗੋਡੇ ਦੀ ਸੱਟ ਦੇ ਬਾਵਜੂਦ ਅਗਲੇ 3 ਦਿਨਾਂ ਤੱਕ ਸ਼ੂਟਿੰਗ ਜਾਰੀ ਰੱਖੀ ਅਤੇ ਨਿਰਧਾਰਿਤ ਸ਼ੂਟਿੰਗ ਨੂੰ ਨਹੀਂ ਰੋਕਿਆ।


ਭਾਰਤ-ਪਾਕਿਸਤਾਨ ਸਬੰਧਾਂ 'ਤੇ ਬਣੀ ਫ਼ਿਲਮ ਦਾ ਲੁੱਕ ਸਿਧਾਰਥ ਮਲਹੋਤਰਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਦਿੱਖ ਸਾਂਝੀ ਕੀਤੀ ਹੈ। ਇਸ ਵਿੱਚ ਅਭਿਨੇਤਾ ਦੀ ਪਹਿਲੀ ਝਲਕ ਨਜ਼ਰ ਆਈ ਸੀ। ਸਿਧਾਰਥ ਦਾ ਨਵਾਂ ਅੰਦਾਜ਼ ਕੁੱਝ ਵੱਖਰਾ ਹੈ, ਜੋ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ।

ਦੱਸ ਦਈਏ ਕਿ ਫ਼ਿਲਮ 'ਮਿਸ਼ਨ ਮਜਨੂੰ' ਪਾਕਿਸਤਾਨ  ਅੰਦਰ ਹੋਏ ਭਾਰਤ ਦੇ ਸਭ ਤੋਂ ਦਲੇਰ ਮਿਸ਼ਨ ਦੀ ਕਹਾਣੀ ਹੈ। ਇੱਕ ਮਿਸ਼ਨ ਜਿਸ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹਮੇਸ਼ਾ ਲਈ ਬਦਲ ਦਿੱਤਾ। ਸਿਧਾਰਥ ਰਾਅ ਏਜੰਟ ਦੀ ਭੂਮਿਕਾ ਵਿਚ ਨਜ਼ਰ ਆਉਣਗੇ।

ਫ਼ਿਲਮ ਦਾ ਨਿਰਦੇਸ਼ਨ ਪੁਰਸਕਾਰ ਜੇਤੂ ਫ਼ਿਲਮ ਨਿਰਮਾਤਾ ਸ਼ਾਂਤਨੂ ਬਾਗਚੀ ਨੇ ਕੀਤਾ ਹੈ। ਸਿਧਾਰਥ ਦੇ ਨਾਲ ਫ਼ਿਲਮ ਦੀ ਮੁੱਖ ਅਭਿਨੇਤਰੀ ਦੱਖਣੀ ਸੁਪਰਸਟਾਰ ਰਸ਼ਮੀਕਾ ਮੰਦਾਨਾ ਹੈ। ਇਸ ਫ਼ਿਲਮ ਨਾਲ ਰਸ਼ਮੀਕਾ ਬਾਲੀਵੁੱਡ ਚ ਡੈਬਿਊ ਕਰਨ ਜਾ ਰਹੀ ਹੈ।
Published by: Ashish Sharma
First published: April 7, 2021, 7:35 PM IST
ਹੋਰ ਪੜ੍ਹੋ
ਅਗਲੀ ਖ਼ਬਰ