2020 ਨੂੰ ਗੁਰੂ ਰੰਧਾਵਾ ਨੇ ਦੱਸਿਆ ਟਰਾਂਸਫਾਰਮੇਸ਼ਨ ਈਅਰ, ਘੱਟ ਕੀਤਾ 15 ਕਿਲੋ ਭਾਰ

ਗੁਰੂ ਰੰਧਾਵਾ ਨੇ ਕਿਹਾ ਕਿ 2020 ਉਨ੍ਹਾਂ ਲਈ ਫਿਟਨੈਸ ਦੀ ਜਰਨੀ ਰਿਹਾ ਹੈ। ਉਨ੍ਹਾਂ 2020 ਵਿਚ ਆਪਣਾ 15 ਕਿਲੋ ਭਾਰ ਘੱਟ ਕੀਤਾ ਹੈ ਅਤੇ ਹੁਣ 2021 ਵਿਚ ਉਹ ਆਪਣੇ ਆਪ ਨੂੰ ਤੰਦਰੁਸਤ ਰੱਖਣ 'ਤੇ ਧਿਆਨ ਦੇਣਗੇ।

ਦੁਬਈ ਦੇ 'ਫੇਮ ਪਾਰਕ' ਵਿੱਚ ਕਰ ਰਹੇ ਸ਼ੇਰਾਂ ਨਾਲ ਮਸਤੀ ਗੁਰੂ ਰੰਧਾਵਾ

ਦੁਬਈ ਦੇ 'ਫੇਮ ਪਾਰਕ' ਵਿੱਚ ਕਰ ਰਹੇ ਸ਼ੇਰਾਂ ਨਾਲ ਮਸਤੀ ਗੁਰੂ ਰੰਧਾਵਾ

 • Share this:
  ਆਪਣੇ ਗਾਣਿਆਂ ਨਾਲ ਬਾਲੀਵੁੱਡ ਵਿਚ ਅੱਗ ਲਾਉਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ 2020 ਉਨ੍ਹਾਂ ਲਈ ਇਕ ਤਬਦੀਲੀ ਵਾਲਾ ਸਾਲ ਸੀ। ਗਾਇਕ ਨੇ ਇਸ ਸਾਲ ਆਪਣਾ 15 ਕਿਲੋ ਭਾਰ ਵੀ ਘੱਟ ਕੀਤਾ ਹੈ। ਹਾਲ ਹੀ ਵਿੱਚ ਗੁਰੂ ਰੰਧਾਵਾ ਦਾ ਗਾਣਾ ‘ਮਹਿੰਦੀ ਵਾਲੇ ਹੱਥ’ ਰਿਲੀਜ਼ ਹੋਇਆ ਹੈ। ਇਸ ਗਾਣੇ ਵਿੱਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਸੰਜਨਾ ਸੰਘੀ ਵੀ ਨਜ਼ਰ ਆ ਰਹੀ ਹੈ।

  ਗੁਰੂ ਰੰਧਾਵਾ ਨੇ ਹਾਲ ਹੀ ਵਿਚ ਬੰਬੇ ਟਾਈਮਜ਼ ਨੂੰ ਦੱਸਿਆ ਕਿ 2020 ਉਨ੍ਹਾਂ ਲਈ ਇਕ ਫਿਟਨੈਸ ਜਰਨੀ ਰਿਹਾ ਹੈ। ਉਨ੍ਹਾਂ 2020 ਵਿਚ ਆਪਣਾ 15 ਕਿਲੋ ਭਾਰ ਘੱਟ ਕੀਤਾ ਹੈ ਅਤੇ ਹੁਣ 2021 ਵਿਚ ਉਹ ਆਪਣੇ ਆਪ ਨੂੰ ਤੰਦਰੁਸਤ ਰੱਖਣ 'ਤੇ ਧਿਆਨ ਦੇਣਗੇ। ਗੁਰੂ ਜੀ ਨੇ ਅੱਗੇ ਕਿਹਾ ਕਿ ਮੈਂ ਇਸਦੇ ਲਈ ਮੈਂ ਸਖਤ ਮਿਹਨਤ ਕੀਤੀ ਹੈ। ਗੁਰੂ ਰੰਧਾਵਾ ਨੇ ਕਿਹਾ ਕਿ 2020 ਹਰੇਕ ਲਈ ਬਹੁਤ ਮੁਸ਼ਕਲ ਰਿਹਾ ਹੈ। ਉਸਨੂੰ ਉਮੀਦ ਹੈ ਕਿ ਜਲਦੀ ਹੀ ਸਭ ਕੁਝ ਵਾਪਸ ਆ ਜਾਵੇਗਾ।

  ਕੰਮ ਬਾਰੇ ਗੁਰੂ ਜੀ ਨੇ ਕਿਹਾ ਕਿ ਮੈਂ ਜਲਦ ਹੀ ਮਿਊਜ਼ਿਕ ਐਲਬਮ ਰਿਲੀਜ਼ ਕਰਨ ਅਤੇ ਸ਼ੋਅ ਕਰਨ 'ਤੇ ਧਿਆਨ ਕੇਂਦ੍ਰਤ ਕਰ ਰਿਹਾ ਹਾਂ। ਗੁਰੂ ਇਕ ਨਵੇਂ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਵੀ ਕਰ ਰਹੇ ਹਨ ਜੋ ਜਲਦੀ ਹੀ ਪ੍ਰਸ਼ੰਸਕਾਂ ਵਿਚਾਲੇ ਆ ਜਾਵੇਗੀ।

  ਦੱਸ ਦੇਈਏ ਕਿ ਸਾਲ 2012 ਤੋਂ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੁਰੂ ਰੰਧਾਵਾ ਨੇ ਬਾਲੀਵੁੱਡ ਵਿਚ 'ਹਿੰਦੀ ਮੀਡੀਅਮ', 'ਸਿਮਰਨ', 'ਤੁਮਹਾਰੀ ਸੁਲੂ', 'ਸੋਨੂੰ ਕੇ ਟੀਟੂ ਕੀ ਸਵੀਟੀ', 'ਦਿਲ ਜੰਗਲੀ', 'ਬਧਾਈ ਹੋ', 'ਸਾਹੋ' 'ਅਰਜੁਨ ਪਟਿਆਲਾ' ਵਰਗੀਆਂ ਫਿਲਮਾਂ ਲਈ ਗੀਤ ਗਾਇਆ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਜਨਮੇ ਗੁਰਸ਼ਰਮਜੋਤ ਸਿੰਘ ਰੰਧਾਵਾ ਨੇ ਆਪਣਾ ਨਾਮ ਬਦਲ ਕੇ ਇੰਡਸਟਰੀ ਦੁਆਰਾ ਗੁਰੂ ਰੰਧਾਵਾ ਰੱਖ ਲਿਆ। ਗੁਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਛੋਟੇ ਸਮਾਗਮਾਂ ਵਿੱਚ ਗਾ ਕੇ ਕੀਤੀ। ਬਾਅਦ ਵਿੱਚ ਹਰ ਕੋਈ ਉਸਦੇ ਗੀਤਾਂ ਦਾ ਇੱਕ ਪ੍ਰਸ਼ੰਸਕ ਬਣ ਗਿਆ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਆਪਣਾ ਨਾਮ ਬਣਾਇਆ ਹੈ।
  Published by:Ashish Sharma
  First published: