Home /News /entertainment /

Entertainment News: ਤਸਵੀਰਾਂ ‘ਚ ਦੇਖੋ ਕਾਲਾ ਲਹਿੰਗਾ ਪਹਿਨੇ ਨੇਹਾ ਕੱਕੜ ਦਾ ਦਿਲਕਸ਼ ਅੰਦਾਜ਼

Entertainment News: ਤਸਵੀਰਾਂ ‘ਚ ਦੇਖੋ ਕਾਲਾ ਲਹਿੰਗਾ ਪਹਿਨੇ ਨੇਹਾ ਕੱਕੜ ਦਾ ਦਿਲਕਸ਼ ਅੰਦਾਜ਼

ਪਤੀ ਰੋਹਨਪ੍ਰੀਤ ਨਾਲ ਪੈਰਿਸ ਤੋਂ ਛੁੱਟੀਆਂ ਮਨਾ ਕੇ ਪਰਤੀ ਨੇਹਾ ਕੱਕੜ, ਤਸਵੀਰਾਂ ਹੋਈਆਂ ਖ਼ੂਬ ਵਾਇਰਲ

ਪਤੀ ਰੋਹਨਪ੍ਰੀਤ ਨਾਲ ਪੈਰਿਸ ਤੋਂ ਛੁੱਟੀਆਂ ਮਨਾ ਕੇ ਪਰਤੀ ਨੇਹਾ ਕੱਕੜ, ਤਸਵੀਰਾਂ ਹੋਈਆਂ ਖ਼ੂਬ ਵਾਇਰਲ

ਐਤਵਾਰ ਨੂੰ ਨੇਹਾ ਆਪਣੇ ਪਤੀ ਰੋਹਨਪ੍ਰੀਤ ਨਾਲ ਛੁੱਟੀਆਂ ਮਨਾ ਕੇ ਵਾਪਸ ਭਾਰਤ ਪਰਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਇੱਕ ਕੱਪੜਿਆਂ ਦੇ ਬਰਾਂਡ ਲਈ ਮਾਡਲਿੰਗ ਕਰਦੀ ਨਜ਼ਰ ਆਈ। ਉਨ੍ਹਾਂ ਨੇ ਕਾਲੇ ਲਹਿੰਗੇ ਵਿੱਚ ਆਪਣੀ ਫ਼ੋਟੋ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ। ਨੇਹਾ ਦੀ ਇਸ ਪੋਸਟ ‘ਤੇ 11 ਲੱਖ ਲਾਈਕਸ ਹਨ। ਕਾਲੇ ਲਹਿੰਗੇ ਉਨ੍ਹਾਂ ਦੀ ਤਸਵੀਰ ਨੂੰ ਲੋਕ ਇੰਟਰਨੈੱਟ ‘ਤੇ ਖ਼ੂਬ ਸ਼ੇਅਰ ਕਰ ਰਹੇ ਹਨ।

ਹੋਰ ਪੜ੍ਹੋ ...
 • Share this:

  ਬਾਲੀਵੁੱਡ ਦੀ ਸਭ ਤੋਂ ਪ੍ਰਸਿੱਧ ਗਾਇਕਾ ਤੇ ਸੁਰਾਂ ਦੀ ਮੱਲਿਕਾ ਪਿਛਲੇ ਦਿਨੀਂ ਆਪਣੇ ਪਤੀ ਰੋਹਨਪ੍ਰੀਤ ਨਾਲ ਪੈਰਿਸ ‘ਚ ਛੁੱਟੀਆਂ ਮਨਾਉਣ ਗਈ ਸੀ, ਇਸ ਦੌਰਾਨ ਨੇਹਾ ਦੀਆਂ ਫ਼ੋਟੋਆਂ ਨੇ ਇੰਟਰਨੈੱਟ ‘ਤੇ ਖ਼ੂਬ ਹੱਲਾ ਮਚਾਇਆ। ਨੇਹਾ ਨੂੰ ਪਹਿਲਾਂ ਹੀ ਇੰਟਰਨੈੱਟ ਸੈਨਸੇਸ਼ਨ ਕਹਿੰਦੇ ਹਨ, ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ ਸਾਢੇ 6 ਕਰੋੜ ਫ਼ਾਲੋਅਰਜ਼ ਹਨ। ਉਨ੍ਹਾਂ ਦੀ ਹਰ ਫ਼ੋਟੋ ‘ਤੇ ਲੱਖਾਂ ‘ਚ ਲਾਈਕਸ ਹੁੰਦੇ ਹਨ। ਇਸ ਦੇ ਨਾਲ ਹੀ ਨੇਹਾ ਦੀ ਹਰ ਦੂਜੀ ਪੋਸਟ ਇੰਟਰਨੈੱਟ ਤੇ ਆਉਂਦੇ ਸਾਰ ਵਾਇਰਲ ਹੋ ਜਾਂਦੀ ਹੈ।

  ਐਤਵਾਰ ਨੂੰ ਨੇਹਾ ਆਪਣੇ ਪਤੀ ਰੋਹਨਪ੍ਰੀਤ ਨਾਲ ਛੁੱਟੀਆਂ ਮਨਾ ਕੇ ਵਾਪਸ ਭਾਰਤ ਪਰਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਇੱਕ ਕੱਪੜਿਆਂ ਦੇ ਬਰਾਂਡ ਲਈ ਮਾਡਲਿੰਗ ਕਰਦੀ ਨਜ਼ਰ ਆਈ। ਉਨ੍ਹਾਂ ਨੇ ਕਾਲੇ ਲਹਿੰਗੇ ਵਿੱਚ ਆਪਣੀ ਫ਼ੋਟੋ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ। ਨੇਹਾ ਦੀ ਇਸ ਪੋਸਟ ‘ਤੇ 11 ਲੱਖ ਲਾਈਕਸ ਹਨ। ਕਾਲੇ ਲਹਿੰਗੇ ਉਨ੍ਹਾਂ ਦੀ ਤਸਵੀਰ ਨੂੰ ਲੋਕ ਇੰਟਰਨੈੱਟ ‘ਤੇ ਖ਼ੂਬ ਸ਼ੇਅਰ ਕਰ ਰਹੇ ਹਨ।

  ਇਸ ਦੇ ਨਾਲ ਹੀ ਕੁੱਝ ਦਿਨ ਪਹਿਲਾਂ ਪੈਰਿਸ ‘ਚ ਛੁੱਟੀਆਂ ਮਨਾਉਂਦੇ ਹੋਏ ਨੇਹਾ ਦੀਆਂ ਦਿਲਕਸ਼ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਖ਼ੂਬ ਪਿਆਰ ਦਿੱਤਾ।

  ਨੇਹਾ ਨੇ ਪੈਰਿਸ ਦੇ ਆਈਫ਼ਿਲ ਟਾਵਰ ਦੇ ਸਾਹਮਣੇ ਪਤੀ ਰੋਹਨਪ੍ਰੀਤ ਨਾਲ ਕਿਸ ਕਰਦੇ ਹੋਏ ਫ਼ੋਟੋ ਪੋਸਟ ਕੀਤੀ। ਇਹ ਫ਼ੋਟੋ ਕੁੱਝ ਹੀ ਦੇਰ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਨੇਹਾ ਦੀ ਇਸ ਫ਼ੋਟੋ ‘ਤੇ 35 ਲੱਖ ਲਾਈਕਸ ਹਨ।
  ਪੈਰਿਸ ਦੀਆਂ ਗਲੀਆਂ ‘ਚ ਘੁੰਮਦੀ ਨੇਹਾ ਆਪਣੀਆਂ ਤਸਵੀਰਾਂ ਵਿੱਚ ਬੇਹੱਦ ਖ਼ੁਸ਼ ਨਜ਼ਰ ਆਈ। ਇਸ ਦੇ ਨਾਲ ਹੀ ਲਾਲ ਰੰਗ ਦੀ ਪੋਸ਼ਾਕ ‘ਚ ਨੇਹਾ ਬੇਹੱਦ ਖ਼ੂਬਸੂਰਤ ਨਜ਼ਰ ਆਈ।

  Published by:Amelia Punjabi
  First published:

  Tags: Bollywood, France, Hindi Films, Holidays, Instagram, Neha Kakkar, Punjabi Films, Punjabi singer, Singer, Social media, Viral