HOME » NEWS » Films

ਬੀਐਮਸੀ ਵੱਲੋਂ ਸੋਨੂੰ ਸੂਦ ਖ਼ਿਲਾਫ਼ ਕੇਸ ਦਾਇਰ, ਰਿਹਾਇਸ਼ੀ ਇਮਾਰਤ ਨੂੰ ਹੋਟਲ ‘ਚ ਤਬਦੀਲ ਕੀਤਾ

News18 Punjabi | News18 Punjab
Updated: January 7, 2021, 1:26 PM IST
share image
ਬੀਐਮਸੀ ਵੱਲੋਂ ਸੋਨੂੰ ਸੂਦ ਖ਼ਿਲਾਫ਼ ਕੇਸ ਦਾਇਰ, ਰਿਹਾਇਸ਼ੀ ਇਮਾਰਤ ਨੂੰ ਹੋਟਲ ‘ਚ ਤਬਦੀਲ ਕੀਤਾ
ਬੀਐਮਸੀ ਵੱਲੋਂ ਸੋਨੂੰ ਸੂਦ ਖ਼ਿਲਾਫ਼ ਕੇਸ ਦਾਇਰ, ਰਿਹਾਇਸ਼ੀ ਇਮਾਰਤ ਨੂੰ ਹੋਟਲ ‘ਚ ਤਬਦੀਲ ਕੀਤਾ

ਬੀਐਮਸੀ ਦਾ ਕਹਿਣਾ ਹੈ ਕਿ ਸੋਨੂੰ ਸੂਦ ਨੇ ਜੁਹੂ ਵਿੱਚ ਸਥਿਤ ਛੇ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਬਿਨਾਂ ਆਗਿਆ ਦੇ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਮੁੰਬਈ- ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਖਿਲਾਫ ਕਾਰਵਾਈ ਕਰਦਿਆਂ ਬੀਐਮਸੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਲਗਾਇਆ ਹੈ ਕਿ ਸੋਨੂੰ ਸੂਦ ਨੇ ਜੁਹੂ ਵਿੱਚ ਸਥਿਤ ਛੇ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਬਿਨਾਂ ਆਗਿਆ ਦੇ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ। ਬੀਐਮਸੀ ਦਾ ਕਹਿਣਾ ਹੈ ਕਿ ਅਭਿਨੇਤਾ ਨੇ ਅਜਿਹਾ ਕਰਨ ਤੋਂ ਪਹਿਲਾਂ ਕੋਈ ਇਜਾਜ਼ਤ ਨਹੀਂ ਲਈ। ਬੀਐਮਸੀ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੋਨੂੰ ਸੂਦ ਖ਼ਿਲਾਫ਼ ਮਹਾਰਾਸ਼ਟਰ ਰੀਜ਼ਨ ਐਂਡ ਟਾਊਨ ਪਲਾਨਿੰਗ ਐਕਟ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬੀਐਮਸੀ ਦਾ ਕਹਿਣਾ ਹੈ ਕਿ ਅਭਿਨੇਤਾ ਨੇ ਮਹਾਰਾਸ਼ਟਰ ਖੇਤਰ ਅਤੇ ਟਾਊਨ ਪਲਾਨਿੰਗ ਐਕਟ ਦੀ ਧਾਰਾ 7 ਦੇ ਤਹਿਤ ਜ਼ੁਰਮ ਕੀਤਾ ਹੈ।

ਬੀਐਮਸੀ ਵੱਲੋਂ 4 ਜਨਵਰੀ ਨੂੰ ਜੁਹੂ ਥਾਣੇ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੋਨੂੰ ਸੂਦ ਨੇ ਏਬੀ ਨਾਇਰ ਰੋਡ ’ਤੇ ਸ਼ਕਤੀ ਸਾਗਰ ਬਿਲਡਿੰਗ ਨੂੰ ਬਿਨਾਂ ਆਗਿਆ ਤੋਂ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ।

ਬੀਐਮਸੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਇਹ ਪਾਇਆ ਗਿਆ ਹੈ ਕਿ ਸੋਨੂੰ ਸੂਦ ਨੇ ਖ਼ੁਦ ਜ਼ਮੀਨ ਦੀ ਵਰਤੋਂ ਵਿਚ ਤਬਦੀਲੀਆਂ ਕੀਤੀਆਂ ਹਨ। ਇਸ ਤੋਂ ਇਲਾਵਾ, ਨਿਰਧਾਰਤ ਯੋਜਨਾ ਤੋਂ ਇਲਾਵਾ ਵਾਧੂ ਉਸਾਰੀ ਕਰਕੇ ਰਿਹਾਇਸ਼ੀ ਇਮਾਰਤ ਨੂੰ ਰਿਹਾਇਸ਼ੀ ਹੋਟਲ ਦੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਲਈ ਉਨ੍ਹਾਂ ਨੂੰ ਅਥਾਰਟੀ ਤੋਂ ਲੋੜੀਂਦੀ ਤਕਨੀਕੀ ਮਨਜ਼ੂਰੀ ਵੀ ਨਹੀਂ ਮਿਲੀ ਹੈ।



ਸੋਨੂੰ ਸੂਦ ਨੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਹ ਪਹਿਲਾਂ ਹੀ ਯੂਜ ਚੇਂਜ ਲਈ ਬੀਐਮਸੀ ਤੋਂ ਇਜਾਜ਼ਤ ਲੈ ਚੁੱਕਾ ਸੀ ਅਤੇ ਹੁਣ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਤੋਂ ਪ੍ਰਵਾਨਗੀ ਦੀ ਉਡੀਕ ਕਰ ਰਹੇ ਸਨ।
Published by: Ashish Sharma
First published: January 7, 2021, 1:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading