ਗਾਇਕ ਐਸਪੀ ਬਾਲਸੁਬਰਾਮਨੀਅਮ ਦਾ ਦਿਹਾਂਤ

ਗਾਇਕ ਐਸ ਪੀ ਬਾਲਸੁਬਰਾਮਨੀਅਮ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 25 ਸਤੰਬਰ ਦੀ ਦੁਪਹਿਰ ਨੂੰ ਆਖਰੀ ਸਾਹ ਲਿਆ।

ਗਾਇਕ ਐਸਪੀ ਬਾਲਸੁਬਰਾਮਨੀਅਮ ਦਾ ਦਿਹਾਂਤ

ਗਾਇਕ ਐਸਪੀ ਬਾਲਸੁਬਰਾਮਨੀਅਮ ਦਾ ਦਿਹਾਂਤ

 • Share this:
  25 ਸਤੰਬਰ ਦਾ ਦਿਨ ਬਾਲੀਵੁੱਡ, ਟਾਲੀਵੁੱਡ ਅਤੇ ਸੰਗੀਤ ਪ੍ਰੇਮੀਆਂ ਲਈ ਦੁਖੀ ਦਿਨਾਂ ਵਿੱਚੋਂ ਇੱਕ ਹੋਵੇਗਾ। ਗਾਇਕ ਐਸ ਪੀ ਬਾਲਸੁਬਰਾਮਨੀਅਮ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ 25 ਸਤੰਬਰ ਦੀ ਦੁਪਹਿਰ ਨੂੰ ਆਖਰੀ ਸਾਹ ਲਿਆ। ਉਹ 74 ਸਾਲਾਂ ਦੇ ਸਨ। ਉਹ ਪਿਛਲੇ ਮਹੀਨੇ ਕੋਰੋਨਾ ਨਾਲ ਸੰਕਰਮਿਤ ਹੋਏ ਸਨ, ਜਿਸ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਵੀਰਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ ਕਿ ਉਸ ਦੀ ਹਾਲਤ ਬਹੁਤ ਨਾਜ਼ੁਕ ਹੈ।

  ਬਾਲਾ ਸੁਬਰਾਮਨੀਅਮ ਨੂੰ ਸਲਮਾਨ ਖਾਨ ਦੀ ਅਵਾਜ਼ ਵੀ ਕਿਹਾ ਜਾਂਦਾ ਸੀ। ਉਨ੍ਹਾਂ ਸਲਮਾਨ ਲਈ ਕਈ ਹਿੱਟ ਗਾਣੇ ਗਾਏ ਹਨ। ਵੀਰਵਾਰ ਨੂੰ ਉਸਦੀ ਹਾਲਤ ਨਾਜ਼ੁਕ ਹੋਣ ਦੀ ਖ਼ਬਰ ਤੋਂ ਬਾਅਦ ਸਲਮਾਨ ਖਾਨ ਨੇ ਉਨ੍ਹਾਂ ਦੇ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ, ਪਰ ਲੱਖਾਂ ਪ੍ਰਾਰਥਨਾਵਾਂ ਦਾ ਵੀ ਕੋਈ ਅਸਰ ਨਹੀਂ ਹੋਇਆ।  ਐਸ ਪੀ ਬਾਲਸੁਬਰਾਮਨੀਅਮ ਦੀ ਮੌਤ ਤੋਂ ਬਾਅਦ ਬਾਲੀਵੁੱਡ ਅਤੇ ਟਾਲੀਵੁੱਡ ਦੀ ਹਸਤੀਆਂ ਗਮਗੀਨ ਹਨ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੇ ਹਨ। ਬਾਲਸੁਬਰਾਮਨੀਅਮ ਆਪਣੇ ਪਿੱਛੇ ਪਤਨੀ ਸਾਵਿਤਰੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਉਨ੍ਹਾਂ ਦੀ ਧੀ ਦਾ ਨਾਮ ਪੱਲਵੀ ਅਤੇ ਬੇਟਾ ਐਸ ਪੀ ਚਰਨ ਹੈ।

  ਐਸ ਪੀ ਬਾਲਸੁਬਰਾਮਨੀਅਮ ਨੂੰ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ 5 ਅਗਸਤ ਨੂੰ ਹਸਪਤਾਲ' ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਜ਼ਰੀਏ ਇਕ ਵੀਡੀਓ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਉਹ ਹੁਣ ਠੀਕ ਹੈ ਪਰ ਦੋ ਹਫ਼ਤਿਆਂ ਬਾਅਦ ਹੀ ਉਸ ਦੀ ਸਿਹਤ ਖ਼ਰਾਬ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਈਸੀਐਮਓ ਸਹਾਇਤਾ ਅਤੇ ਵੈਂਟੀਲੇਟਰ 'ਤੇ ਰਖਿਆ ਗਿਆ ਸੀ।

  ਦਸਣਯੋਗ ਹੈ ਕਿ ਐਸਪੀ ਬਾਲਸੁਬਰਾਮਨੀਅਮ ਨੇ ਗਿਨੀਜ਼ ਬੁੱਕ ਵਿੱਚ ਤਕਰੀਬਨ 40,000 ਗਾਣਿਆਂ ਦਾ ਰਿਕਾਰਡ ਦਰਜ ਕੀਤਾ ਹੈ। 1966 ਵਿਚ ਉਨਾਂ ਨੂੰ ਫਿਲਮਾਂ ਵਿਚ ਗਾਉਣ ਲਈ ਆਪਣਾ ਪਹਿਲਾ ਬ੍ਰੇਕ ਮਿਲਿਆ ਸੀ। ਇਹ ਤੇਲਗੂ ਫਿਲਮ ਸੀ। ਇਸ ਗਾਣੇ ਦੇ ਅੱਠ ਦਿਨਾਂ ਬਾਅਦ ਬਾਲਸੁਬਰਾਮਨੀਅਮ ਨੂੰ ਇਕ ਗੈਰ ਤੇਲਗੂ ਫਿਲਮ ਵਿਚ ਗਾਉਣ ਦਾ ਮੌਕਾ ਮਿਲਿਆ। 8 ਫਰਵਰੀ 1981 ਨੂੰ, ਬਾਲਾ ਸੁਬਰਾਮਨੀਅਮ ਨੇ 12 ਘੰਟਿਆਂ ਵਿਚ ਲਗਾਤਾਰ 21 ਗਾਣੇ ਰਿਕਾਰਡ ਕੀਤੇ ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ।
  Published by:Ashish Sharma
  First published: