Shah Rukh Khan performs Umrah in Mecca: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ (Shahrukh Khan) ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਅਦਾਕਾਰ ਜਲਦ ਹੀ ਫਿਲਮ 'ਪਠਾਨ', 'ਜਵਾਨ' ਅਤੇ 'ਡਾਂਕੀ' 'ਚ ਨਜ਼ਰ ਆਉਣਗੇ। ਇਸ ਵਿਚਕਾਰ ਅਦਾਕਾਰ ਵੱਲੋਂ ਫਿਲਮ ਡਾਂਕੀ ਦੀ ਸਾਊਦੀ ਅਰਬ 'ਚ ਸ਼ੂਟਿੰਗ ਖਤਮ ਕਰ ਲਈ ਗਈ ਹੈ। ਜਿਸਦੀ ਜਾਣਕਾਰੀ ਸ਼ਾਹਰੁਖ ਨੇ ਪ੍ਰਸ਼ੰਸ਼ਕਾਂ ਨਾਲ ਸਾਂਝੀ ਕਰਨ ਤੋਂ ਬਾਅਦ ਮੱਕਾ ਦੇ ਪਵਿੱਤਰ ਸ਼ਹਿਰ ਦਾ ਦੌਰਾ ਕੀਤਾ ਤੇੇ ਮੱਕਾ ਦੀ ਇਸਲਾਮਿਕ ਤੀਰਥ ਯਾਤਰਾ ਉਮਰਾਹ ਕੀਤੀ। ਸ਼ਾਹਰੁਖ ਖਾਨ ਦੇ ਉਮਰੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
mecca medina insha allah soon/wish to make all happy/remember i had a toy piano when i was a kid and miss it/saudi not on cards/
— Shah Rukh Khan (@iamsrk) January 28, 2010
ਸ਼ਾਹਰੁਖ ਖਾਨ ਦੀ ਮੱਕਾ ਫੇਰੀ ਦੀਆਂ ਤਸਵੀਰਾਂ ਵਾਈਰਲ ਭਿਯਾਨੀ ਦੇ ਇੰਸਟਾਗ੍ਰਾਮ ਅਕਾਊਂਟ ਉੱਪਰ ਵੀ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਾਹਰੁਖ ਬਿਲਕੁਲ ਵੱਖਰੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਤਸਵੀਰ 'ਚ ਸ਼ਾਹਰੁਖ ਨੂੰ ਪਵਿੱਤਰ ਸਥਾਨ 'ਤੇ ਲੋਕਾਂ ਨਾਲ ਘਿਰਿਆ ਦੇਖਿਆ ਜਾ ਸਕਦਾ ਹੈ।
View this post on Instagram
ਐਕਟਰ ਦੀਆਂ ਦੋ ਤਸਵੀਰਾਂ ਫੈਨ ਅਕਾਊਂਟ ਤੋਂ ਸ਼ੇਅਰ ਕੀਤੀਆਂ ਗਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਸ਼ਾਹਰੁਖ ਖਾਨ ਨੇ 'ਡਾਂਕੀ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਬੀਤੇ ਦਿਨ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਫਿਲਮ 'ਡਾਂਕੀ' ਦੀ ਸਾਊਦੀ ਅਰਬ 'ਚ ਸ਼ੂਟਿੰਗ ਸ਼ੈਡਿਊਲ ਪੂਰਾ ਹੋ ਗਿਆ ਹੈ। ਵੀਡੀਓ 'ਚ ਸ਼ਾਹਰੁਖ ਨੇ ਫਿਲਮ ਦੀ ਕਾਸਟ ਅਤੇ ਕਰੂ ਦਾ ਧੰਨਵਾਦ ਵੀ ਕੀਤਾ ਹੈ। ਸਾਊਦੀ ਅਰਬ ਦੇ ਸੱਭਿਆਚਾਰ ਅਤੇ ਫਿਲਮ ਮੰਤਰਾਲੇ ਦਾ ਵੀ ਧੰਨਵਾਦ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Saudi Arab, Saudi Arabia, Shahrukh Khan