HOME » NEWS » Films

ਸੁਸ਼ਾਂਤ ਦੀ ਮੌਤ ਨੂੰ ਸੁਬ੍ਰਾਮਨੀਅਨ ਸਵਾਮੀ ਨੇ ਦੱਸਿਆ ਕਤਲ, 26 ਕਾਰਨਾਂ ਦਾ ਹਵਾਲਾ ਦਿੱਤਾ

News18 Punjabi | News18 Punjab
Updated: July 30, 2020, 3:49 PM IST
share image
ਸੁਸ਼ਾਂਤ ਦੀ ਮੌਤ ਨੂੰ ਸੁਬ੍ਰਾਮਨੀਅਨ ਸਵਾਮੀ ਨੇ ਦੱਸਿਆ ਕਤਲ, 26 ਕਾਰਨਾਂ ਦਾ ਹਵਾਲਾ ਦਿੱਤਾ
ਸੁਸ਼ਾਂਤ ਦੀ ਮੌਤ ਨੂੰ ਸੁਬਰਾਮਨੀਅਮ ਸਵਾਮੀ ਨੇ ਦੱਸਿਆ ਕਤਲ, 26 ਕਾਰਨਾਂ ਦਾ ਹਵਾਲਾ ਦਿੱਤਾ

ਸੁਬਰਾਮਨੀਅਮ ਸਵਾਮੀ ਦੇ ਇਕ ਟਵੀਟ ਰਾਹੀਂ ਇਕ ਨਹੀਂ ਬਲਕਿ 26 ਅਜਿਹੇ ਕਾਰਨ ਦੱਸੇ, ਜੋ ਸੰਕੇਤ ਦਿੰਦੇ ਹਨ ਕਿ ਇਕ ਕਤਲ ਹੈ

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਦਾਕਾਰ ਦੇ ਪ੍ਰਸ਼ੰਸਕਾਂ ਦੇ ਨਾਲ ਬਾਲੀਵੁੱਡ ਅਤੇ ਰਾਜਨੀਤਕ ਗਲਿਆਰਿਆਂ ਵਿਚੋਂ ਵੀ ਸੀਬੀਆਈ ਜਾਂਚ ਲਈ ਲਗਾਤਾਰ ਮੰਗਾਂ ਆ ਰਹੀਆਂ ਹਨ। ਭਾਜਪਾ ਨੇਤਾ ਸੁਬ੍ਰਾਮਨੀਅਨ ਸਵਾਮੀ ਵੀ ਲਗਾਤਾਰ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਵੀ ਸਵਾਮੀ ਸਰਗਰਮ ਭੂਮਿਕਾ ਨਿਭਾਉਂਦੇ ਦਿਖਾਈ ਦੇ ਰਹੇ ਹਨ। ਵਕੀਲ ਦੀ ਨਿਯੁਕਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਣ ਤੱਕ ਸਵਾਮੀ ਨੇ ਸੁਸ਼ਾਂਤ ਕੇਸ 'ਤੇ ਬਹੁਤ ਜ਼ੋਰ ਦਿੱਤਾ ਹੈ। ਹਾਲ ਹੀ ਵਿੱਚ ਸੁਬਰਾਮਨੀਅਮ ਨੇ ਟਵੀਟ ਕਰਕੇ ਸੁਸ਼ਾਂਤ ਦੀ ਮੌਤ ਨੂੰ ਕਤਲ ਦੱਸਦਿਆਂ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਸੁਬ੍ਰਾਮਨੀਅਨ ਸਵਾਮੀ ਦੇ ਇਕ ਟਵੀਟ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਦੋਂ ਉਨ੍ਹਾਂ ਨੇ ਟਵੀਟ ਰਾਹੀਂ ਇਕ ਨਹੀਂ ਬਲਕਿ 26 ਅਜਿਹੇ ਕਾਰਨ ਦੱਸੇ, ਜੋ ਸੰਕੇਤ ਦਿੰਦੇ ਹਨ ਕਿ ਇਕ ਕਤਲ ਹੈ। ਉਨ੍ਹਾਂ ਟਵੀਟ ਕਰਕੇ ਕਿਹਾ- ਮੈਨੂੰ ਕਿਉਂ ਲਗਦਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਮਾਰਿਆ ਗਿਆ ਸੀ? ਇਸ ਟਵੀਟ ਦੇ ਨਾਲ ਉਸਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸਨੇ 26 ਕਾਰਨਾਂ ਦਾ ਹਵਾਲਾ ਦਿੱਤਾ ਹੈ।



ਉਨ੍ਹਾਂ ਖੁਦਕੁਸ਼ੀ ਲਈ ਕੱਪੜਿਆਂ ਦੀ ਵਰਤੋਂ, ਸੁਸ਼ਾਂਤ ਦੇ ਗਲੇ 'ਤੇ ਮਿਲੇ ਨਿਸ਼ਾਨ, ਸੁਸ਼ਾਂਤ ਦੇ ਕਮਰੇ ਵਿਚ ਐਂਟੀ-ਡਿਪ੍ਰੈਸੈਂਟ ਡਰੱਗਜ਼, ਸੁਸ਼ਾਂਤ ਦੇ ਸਿਮ ਕਾਰਡ, ਐਂਬੂਲੈਂਸਾਂ ਬਦਲਣਾ ਆਦਿ ਬਾਰੇ ਕਈ ਸਵਾਲ ਖੜੇ ਕੀਤੇ ਹਨ। ਹੁਣ ਉਹ ਕਿੰਨੇ ਸੱਚ ਹਨ, ਇਹ ਜਾਂਚ ਦਾ ਵਿਸ਼ਾ ਹੈ।

ਦੱਸਣਯੋਗ ਹੈ ਕਿ ਸੁਸ਼ਾਂਤ ਦੇ ਪਿਤਾ ਨੇ ਮੰਗਲਵਾਰ ਨੂੰ ਪਟਨਾ ਦੇ ਰਾਜੀਵਨਗਰ ਦੇ ਪੁਲਿਸ ਥਾਣੇ ਵਿੱਚ ਅਭਿਨੇਤਰੀ ਅਤੇ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਇਸ ਤੋਂ ਬਾਅਦ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬ੍ਰਾਮਨੀਅਨ ਸਵਾਮੀ ਨੇ ਇਕ ਵਾਰ ਫਿਰ ਮਾਮਲੇ ਦੀ ਸੀਬੀਆਈ ਜਾਂਚ ਕਰਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਸੰਭਾਵਨਾ ਵੱਧ ਗਈ ਹੈ ਕਿਉਂਕਿ ਆਮ ਤੌਰ ’ਤੇ ਦੋ ਰਾਜਾਂ ਦੀ ਪੁਲਿਸ ਇੱਕੋ ਕੇਸ ਦੀ ਪੜਤਾਲ ਨਹੀਂ ਕਰਦੀ। ਸੁਬ੍ਰਾਮਨੀਅਨ ਸਵਾਮੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
Published by: Ashish Sharma
First published: July 30, 2020, 1:01 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading