ਫਿਲਮਾਂ ‘ਚ ਐਕਟਿੰਗ ਅਤੇ ਡਾਂਸਿੰਗ ਨੰਬਰ ਕਰਨ ਤੋਂ ਬਾਅਦ ਹੁਣ ਸੰਨੀ ਲਿਓਨ (Sunny leone) ਨਿਰਮਾਤਾ ਬਣ ਗਈ ਹਨ। ਉਹ ਅੱਜ-ਕੱਲ ਆਪਣੇ ਪਤੀ ਡੈਨੀਅਲ (Daniel Weber) ਦੇ ਨਾਲ ਸ਼ੂਟਿੰਗ ‘ਚ ਬਿਜੀ ਹਨ। ਆਪਣੀ ਇਕ ਸ਼ੂਟਿੰਗ ਦੇ ਚਲੱਦੇ ਸੰਨੀ ਕੁਝ ਸਮਾਂ ਪਹਿਲਾਂ ਦੇਸ਼ ਤੋਂ ਬਾਹਰ ਰਵਾਨਾ ਹੋਈ ਅਤੇ ਇਸ ਮੌਕੇ ਤੇ ਉਨ੍ਹਾਂ ਦੀ ਟੀਮ ਵੀ ਨਾਲ ਦਿਖਾਈ ਦਿੱਤੀ। ਸੰਨੀ ਅਕਸਰ ਆਪਣੀ ਟੀਮ ਤੋਂ ਲੈ ਕੇ ਫੈਂਸ ਤੱਕ, ਸਾਰਿਆਂ ਨਾਲ ਕਾਫੀ ਚੰਗੀ ਤਰਾਂ ਮਿਲਦੀ ਹਨ। ਉਨ੍ਹਾਂ ਨੇ ਕਦੇ ਵੀ ਫੈਂਸ ਨੂੰ ਆਪਣੇ ਨਾਲ ਸੈਲਫੀ ਲੈਣ ਲਈ ਇਨਕਾਰ ਨਹੀਂ ਕੀਤਾ, ਪਰ ਇਕ ਭਿਆਨਕ ਬਿਮਾਰੀ ਦੇ ਚਲਦੇ ਸੰਨੀ ਲਿਓਨ ਨੇ ਫੈਂਸ ਦੇ ਨਾਲ ਸੈਲਫੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਿਮਾਰੀ ਦਾ ਨਾਂ ਹੈ ਕੋਰੋਨਾ ਵਾਇਰਸ (Coronavirus)।
ਬੁੱਧਵਾਰ ਨੂੰ ਸੰਨੀ ਲਿਓਨ ਆਪਣੇ ਪਤੀ ਅਤੇ ਟੀਮ ਦੇ ਨਾਲ ਹਵਾਈ ਅੱਡੇ ਤੇ ਦਿਖਾਈ ਦਿੱਤੀ। ਇੱਥੇ ਸੰਨੀ ਨੇ ਆਪਣੇ ਹੱਥ ‘ਚ ਮਾਸਕ ਫੜਿਆ ਹੋਇਆ ਸੀ। ਕੁਝ ਫੈਂਸ ਉਨ੍ਹਾਂ ਦੇ ਨਾਲ ਸੈਲਫੀ ਲੈਣ ਨੂੰ ਕਹਿ ਰਹੇ ਸੀ, ਤਾਂ ਉਨ੍ਹਾਂ ਦੀ ਟੀਮ ਇਨਕਾਰ ਕਰਦੀ ਆਈ, ਪਰ ਉਸੀ ਦੌਰਾਨ ਇਕ ਲੜਕਾ ਆਪਣਾ ਫੋਨ ਲੈ ਕੇ ਸੰਨੀ ਦੇ ਕੋਲ ਆਉਂਦਾ ਹੈ ਤਾਂ ਸੰਨੀ ਆਪਣਾ ਮਾਸਕ ਮੁੰਹ ਤੇ ਲਗਾ ਲੈਂਦੀ ਹਨ। ਉਹ ਲੜਕਾ ਉਨ੍ਹਾਂ ਨੂੰ ਮਾਸਕ ਹਟਾਉਣ ਲਈ ਕਹਿੰਦਾ ਹੈ, ਪਰ ਸੰਨੀ ਉੱਥੋਂ ਚਲੀ ਜਾਂਦੀ ਹਨ। ਤੁਸੀ ਵੀ ਦੇਖੋ ਵੀਡੀਓ।
ਦੱਸ ਦਈਏ ਕਿ ਸੰਨੀ ਲਿਓਨ ਨੇ ਪਤੀ ਡੈਨੀਅਲ ਦੇ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੇ ਮੁੰਹ ਤੇ ਮਾਸਕ ਲਗਾਏ ਹੋਏ ਦਿਖਾਈ ਦੇ ਰਹੀ ਹਨ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਲਿਖਿਆ, ਸੁਰੱਖਿਅਤ ਰਹਿਣਾ ਹੀ ਨਵਾਂ ਰੁਝਾਨ ਹੈ। ਇਹ ਨਾ ਸੋਚੋ ਕਿ ਕੋਰੋਨਾ ਵਾਇਰਸ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਸਮਝਦਾਰ ਬਣੋ ਅਤੇ ਸੁਰੱਖਿਅਤ ਰਹੋ। ਦਰਅਸਲ ਕੋਰੋਨਾ ਵਾਇਰਸ ਦੀ ਦਹਿਸ਼ਤ ਦੁਨੀਆ ਭਰ ‘ਚ ਫੈਲੀ ਹੋਈ ਹੈ। ਇਹ ਵਾਇਰਸ ਚੀਨ ਤੋਂ ਸ਼ੁਰੂ ਹੋਇਆ ਅਤੇ ਹੁਣ ਦੁਨੀਆ ਦੇ ਕਈ ਦੇਸ਼ ਇਸ ਦੀ ਚਪੇਟ ‘ਚ ਆ ਗਏ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।