ਕੋਰੋਨਾਵਾਇਰਸ ਦੇ ਕਾਰਨ ਲੋਕ ਘਰਾਂ ਵਿੱਚ ਕੈਦ ਹਨ। ਬਾਲੀਵੁੱਡ ਮਸ਼ਹੂਰ ਹਸਤੀਆਂ ਵੀ ਘਰ ਰਹਿ ਕੇ ਆਮ ਲੋਕਾਂ ਨੂੰ ਕੋਰੋਨਾ ਦੇ ਤਬਾਹੀ ਤੋਂ ਬਚਣ ਦੀ ਕੋਸ਼ਿਸ਼ ਲਈ ਆਖ ਰਹੀਆਂ ਹਨ। ਘਰ ਵਿੱਚ ਹੈਲਪਰਸ ਦੀ ਅਣਹੋਂਦ ਕਾਰਨ, ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੂੰ ਸਾਰੇ ਕੰਮ ਖੁਦ ਕਰਨੇ ਪੈ ਰਹੇ ਹਨ। ਸਨੀ ਲਿਓਨੀ ਇਨ੍ਹੀਂ ਦਿਨੀਂ ਘਰ ਵਿਚ ਵੀ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ, ਉਸਨੇ ਇੱਕ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੇ ਸੋਸ਼ਲ ਉਤੇ ਧਮਾਲਾਂ ਪਾ ਦਿੱਤੀਆਂ ਹਨ। ਇਸ ਵੀਡੀਓ ਵਿਚ ਉਹ ਸ਼ਾਰਟ ਬਲੈਕ ਡਰੈਸ ਅਤੇ ਹਾਈ ਹਿਲੱਸ ਵਿਚ ਏਰੀਆਨਾ ਗ੍ਰਾਂਡੇ ਦੇ ਸੁਪਰਹਿੱਟ ਗਾਣ ਉਤੇ ਪੋਚਾ ਲਗਾ ਰਹੀ ਹੈ।
ਉਸਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ' ਤੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਟਿੱਪਣੀਆਂ ਕਰ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਉਸਨੇ ਇੱਕ ਹੌਟ ਕੈਪਸ਼ਨ ਵੀ ਦਿੱਤਾ ਹੈ, ਉਸਨੇ ਲਿਖਿਆ- ਹਮਮਮ… ਅਗਰ ਮੁਝੇ ਪੋਚੇ ਕੇ ਲੀਏ ਮਜਬੂਰ ਕੀਆ ਗਿਆ ਤੋ ਫਿਰ....
ਪ੍ਰਸ਼ੰਸਕਾਂ ਨੂੰ ਸੰਨੀ ਲਿਓਨ ਦੀਆਂ ਵੀਡੀਓਜ਼ ਅਤੇ ਫੋਟੋਆਂ ਪਸੰਦ ਹਨ। ਆਲਮ ਇਹ ਹੈ ਕਿ ਉਹ ਆਪਣੇ ਅਕਾਊਂਟ 'ਤੇ ਕੁਝ ਵੀ ਪੋਸਟ ਕਰੇ, ਉਹ ਵਾਇਰਲ ਹੋ ਜਾਂਦਾ ਹੈ। ਇਸ ਵੀਡੀਓ ਨੂੰ ਅਪਲੋਡ ਕਰਨ ਨੂੰ ਕੁਝ ਘੰਟੇ ਹੋਏ ਹਨ ਅਤੇ ਲੱਖਾਂ ਲੋਕਾਂ ਨੇ ਇਸ ਨੂੰ ਵੇਖਿਆ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।