HOME » NEWS » Films

ਸੁਸ਼ਾਂਤ ਦੇ ਬਾਡੀਗਾਰਡ ਦਾ ਬਿਆਨ- ਸਾਹਿਬ ਸੁੱਤੇ ਰਹਿੰਦੇ ਸੀ ਤੇ ਰਿਆ ਮੈਡਮ ਖੂਬ ਪਾਰਟੀਆਂ ਕਰਦੀ ਸੀ

News18 Punjabi | News18 Punjab
Updated: August 1, 2020, 5:00 PM IST
share image
ਸੁਸ਼ਾਂਤ ਦੇ ਬਾਡੀਗਾਰਡ ਦਾ ਬਿਆਨ- ਸਾਹਿਬ ਸੁੱਤੇ ਰਹਿੰਦੇ ਸੀ ਤੇ ਰਿਆ ਮੈਡਮ ਖੂਬ ਪਾਰਟੀਆਂ ਕਰਦੀ ਸੀ
ਸੁਸ਼ਾਂਤ ਦੇ ਬਾਡੀਗਾਰਡ ਨੇ ਦਿੱਤਾ ਬਿਆਨ

ਸੁਸ਼ਾਂਤ ਸਿੰਘ ਰਾਜਪੂਤ ਦੇ ਬਾਡੀਗਾਰਡ ਨੇ ਮਰਹੂਮ ਅਦਾਕਾਰ ਦੇ ਪਿਤਾ ਵੱਲੋਂ ਰੀਆ ਚੱਕਰਵਰਤੀ 'ਤੇ ਲਗਾਏ ਸਾਰੇ ਦੋਸ਼ਾਂ ਬਾਰੇ ਗੱਲ ਕੀਤੀ ਅਤੇ ਇਸ ਮਾਮਲੇ 'ਤੇ ਹੈਰਾਨ ਕਰਨ ਵਾਲੇ ਬਿਆਨ ਦਿੱਤੇ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹਰ ਰੋਜ਼ ਨਵੀਆਂ ਚੀਜ਼ਾਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ। ਮੁੰਬਈ ਪੁਲਿਸ ਇਸ ਕੇਸ ਨੂੰ ਸਿਰਫ ਇੱਕ ਖੁਦਕੁਸ਼ੀ ਦੇ ਮਾਮਲੇ ਦੀ ਗੱਲ ਕਰ ਰਹੀ ਸੀ ਪਰ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਉਸ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਹੈ ਅਤੇ ਬਹੁਤ ਗੰਭੀਰ ਦੋਸ਼ ਲਾਏ ਹਨ। ਬਿਹਾਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲ ਹੀ ਵਿੱਚ ਸੁਸ਼ਾਂਤ ਦੇ ਬਾਡੀਗਾਰਡ ਨੇ ਮਰਹੂਮ ਅਦਾਕਾਰ ਦੇ ਪਿਤਾ ਵੱਲੋਂ ਰੀਆ ਚੱਕਰਵਰਤੀ ‘ਤੇ ਲਗਾਏ ਸਾਰੇ ਦੋਸ਼ਾਂ ਬਾਰੇ ਬੋਲਦਿਆਂ ਇਸ ਮਾਮਲੇ ‘ਤੇ ਹੈਰਾਨ ਕਰਨ ਵਾਲੇ ਬਿਆਨ ਦਿੱਤੇ ਹਨ। ਸੁਸ਼ਾਂਤ ਸਿੰਘ ਰਾਜਪੂਤ ਕੇਸ ਉੱਤੇ ਉਨ੍ਹਾਂ ਦੇ ਬਾਡੀਗਾਰਡ ਨੇ ਹਾਲ ਹੀ ਵਿੱਚ ਇੱਕ ਨਿਜੀ ਟੀਵੀ ਨਾਲ ਇੰਟਰਵਿਉ ਦਿੱਤੀ, ਜਿਸ ਵਿੱਚ ਉਸਨੇ ਕਿਹਾ ਸੀ ਕਿ ਜੇ ਸੁਸ਼ਾਂਤ ਦੇ ਪਿਤਾ ਨੇ 40 ਦਿਨਾਂ ਬਾਅਦ ਇਹ ਕਦਮ ਚੁੱਕਿਆ ਤਾਂ ਇਸ ਵਿੱਚ ਜ਼ਰੂਰ ਕੁਝ ਸੱਚਾਈ ਹੋਣੀ ਚਾਹੀਦੀ ਹੈ।

ਬਾਡੀਗਾਰਡ ਨੇ ਕਿਹਾ ਕਿ ਜਦੋਂ ਤੋਂ ਰਿਆ ਦੀ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਵਿੱਚ ਆਈ, ਉਸ ਤੋਂ ਬਾਅਦ ਐਸਐਸਆਰ ਸਰ ਅਕਸਰ ਬਿਮਾਰ ਰਹਿਣ ਲੱਗ ਪਏ। ਜਦੋਂ ਸੁਸ਼ਾਂਤ ਬੀਮਾਰ ਤੇ ਬੇਹੋਸੀ ਵਾਲੀ ਹਾਲਤ ਵਿਚ ਹੇਠਾਂ ਵਾਲੇ ਕਮਰੇ ਵਿਚ ਹੁੰਦੇ ਸਨ ਤਾਂ ਉਪਰ ਪਾਰਟੀ ਚਲ ਰਹੀ ਹੁੰਦੀ ਸੀ। ਇਨ੍ਹਾਂ ਲੈਵਿਸ਼ ਪਾਰਟੀਆਂ ਰਿਆ ਚੱਕਰਵਰਤੀ ਦੁਆਰਾ ਆਯੋਜਿਤ ਕੀਤੀਆਂ ਗਈਆਂ ਸਨ, ਜਿਸ ਵਿੱਚ ਉਸਦੇ ਮਾਤਾ ਪਿਤਾ, ਭਰਾ ਅਤੇ ਉਸਦੇ ਦੋਸਤ ਸ਼ਾਮਲ ਹੁੰਦੇ ਸਨ। ਬਾਡੀਗਾਰਡ ਦੇ ਅਨੁਸਾਰ ਸੁਸ਼ਾਂਤ ਦਾ ਪਰਿਵਾਰ ਅਜਿਹੀ ਪਾਰਟੀ ਵਿੱਚ ਨਹੀਂ ਦੇਖਿਆ ਗਿਆ ਸੀ। ਬਾਡੀਗਾਰਡ ਨੇ ਕਿਹਾ ਕਿ ਇਸ ਫਿਜੂਲਖਰਚੀ ਨੂੰ ਸੁਸ਼ਾਂਤ ਸਰ ਪਸੰਦ ਨਹੀਂ ਕਰਦੇ ਸਨ। ਉਸਨੇ ਕਿਹਾ ਕਿ ਪੁਰਾਣਾ ਸਟਾਫ ਬਦਲ ਦਿੱਤਾ ਗਿਆ ਸੀ, ਮੈਂ ਇਕੱਲਾ ਹੀ ਸੀ ਜੋ ਉਨ੍ਹਾਂ ਦੇ ਨਾਲ ਸੀ।

ਬਾਡੀਗਾਰਡ ਨੇ ਅੱਗੇ ਖੁਲਾਸਾ ਕੀਤਾ ਕਿ ਸਾਲ 2019 ਵਿਚ (19 ਅਪ੍ਰੈਲ ਨੂੰ) ਸੁਸ਼ਾਂਤ ਦੀ ਰਿਆ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਉਹ ਯੂਰਪ ਦੀ ਯਾਤਰਾ 'ਤੇ ਵੀ ਗਏ। ਜਦੋਂ ਸੁਸ਼ਾਂਤ ਵਾਪਸ ਆਏ ਤਾਂ ਉਦੋਂ ਤੋਂ ਉਹ ਬਿਮਾਰ ਰਹਿਣ ਲੱਗ ਪਏ ਸਨ। ਸੁਸ਼ਾਂਤ ਪਹਿਲਾਂ ਬਹੁਤ ਸਰਗਰਮ ਹੁੰਦੇ ਸਨ। ਜਿੰਮ, ਤੈਰਾਕੀ, ਡਾਂਸ ਆਦਿ ਕਰਦੇ ਸਨ। ਪਰ ਉਸ ਤੋਂ ਬਾਅਦ ਉਹ ਉਹ ਬਿਸਤਰੇ 'ਤੇ ਰਹਿਣ ਲੱਗ ਪਏ ਸਨ।
ਬਾਡੀਗਾਰਡ ਨੇ ਦਵਾਈਆਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਮੈਨੂੰ ਜ਼ਿਆਦਾ ਡਾਕਟਰੀ ਜਾਣਕਾਰੀ ਨਹੀਂ ਹੈ। ਪਰ ਜਦੋਂ ਵੀ ਮੈਂ ਸਰ ਦੀ ਦਵਾਈ ਲਈ ਜਾਂਦਾ ਸੀ, ਕੈਮਿਸਟ ਵੀ ਪੁੱਛਦਾ ਹੁੰਦਾ ਸੀ ਕਿ ਦਵਾਈ ਕਿਸ ਲਈ ਹੈ। ਇਹ ਦਵਾਈਆਂ ਕਿਸਨੇ ਮੰਗਵਾਈਆਂ ਹਨ? ਉਸਦੀ ਗੱਲ ਤੋਂ ਲੱਗਦਾ ਸੀ ਕਿ ਦਵਾਈਆਂ ਖ਼ਤਰਨਾਕ ਰਹੀਆਂ ਹੋਣਗੀਆਂ, ਜਿਸ ਕਾਰਨ ਸਰ ਹਮੇਸ਼ਾ ਸੁੱਤਾ ਰਹਿੰਦਾ ਸੀ। ਸੁਸ਼ਾਂਤ ਦੇ ਬਾਡੀਗਾਰਡ ਨੇ ਦੱਸਿਆ ਕਿ ਰਿਆ ਨੂੰ ਮਿਲਣ ਤੋਂ ਬਾਅਦ ਸੁਸ਼ਾਂਤ ਪੂਰੀ ਤਰ੍ਹਾਂ ਬਦਲ ਗਿਆ ਸੀ। ਸੁਸ਼ਾਂਤ ਦਾ ਢੰਗ ਅਤੇ ਬਾਡੀ ਲੈਂਗੁਏਜ ਵੀ ਬਦਲ ਗਈ ਸੀ।
Published by: Ashish Sharma
First published: August 1, 2020, 5:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading