HOME » NEWS » Films

ਅਦਾਕਾਰ ਸੁਸ਼ਾਂਤ ਰਾਜਪੂਤ ਨੇ ਆਪਣੀ ਆਖਰੀ ਪੋਸਟ ਵਿਚ ਮਾਂ ਦੀ Photo ਨਾਲ ਲਿਖਿਆ ਇਹ ਭਾਵੁਕ ਸੁਨੇਹਾ...

News18 Punjabi | News18 Punjab
Updated: June 14, 2020, 3:45 PM IST
share image
ਅਦਾਕਾਰ ਸੁਸ਼ਾਂਤ ਰਾਜਪੂਤ ਨੇ ਆਪਣੀ ਆਖਰੀ ਪੋਸਟ ਵਿਚ ਮਾਂ ਦੀ Photo ਨਾਲ ਲਿਖਿਆ ਇਹ ਭਾਵੁਕ ਸੁਨੇਹਾ...
ਅਦਾਕਾਰ ਸੁਸ਼ਾਂਤ ਰਾਜਪੂਤ ਨੇ ਆਖਰੀ ਪੋਸਟ ਵਿਚ ਮਾਂ ਦੀ Photo ਨਾਲ ਲਿਖਿਆ ਇਹ ਭਾਵੁਕ ਸੰਦੇਸ਼

  • Share this:
  • Facebook share img
  • Twitter share img
  • Linkedin share img
ਸਾਲ 2020 ਬਾਲੀਵੁੱਡ ਲਈ ਇਕ ਹੋਰ ਵੱਡੀ ਦੁਖਦਾਈ ਖ਼ਬਰ ਲੈ ਕੇ ਆਇਆ ਹੈ। ਅਦਾਕਾਰ ਸੁਸ਼ਾਂਤ ਰਾਜਪੂਤ ਨੇ ਐਤਵਾਰ ਨੂੰ ਖੁਦਕੁਸ਼ੀ ਕਰ ਲਈ ਹੈ। ਸੁਸ਼ਾਂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਸੁਸ਼ਾਂਤ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਸੀ। ਹਾਲਾਂਕਿ, ਉਸ ਨੇ ਖੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ, ਇਹ ਉਸਦੇ ਪ੍ਰਸ਼ੰਸਕਾਂ ਲਈ ਕਿਸੇ ਰਹੱਸ ਤੋਂ ਘੱਟ ਨਹੀਂ ਹੈ, ਪਰ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ਵਿੱਚ ਸੁਸ਼ਾਂਤ ਇਸ ਨੂੰ ਇੱਕ ਹੋਰ ਰਹੱਸ ਬਣਾ ਗਿਆ...

ਸੁਸ਼ਾਂਤ ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ਨੂੰ ਆਪਣੀ ਮਾਂ ਦੀ ਤਸਵੀਰ ਨਾਲ ਸਾਂਝਾ ਕੀਤਾ। ਇਸ ਤਸਵੀਰ ਨੂੰ ਉਸ ਨੇ 3 ਜੂਨ ਨੂੰ ਸਾਂਝਾ ਕੀਤਾ ਹੈ। ਆਖ਼ਰੀ ਪੋਸਟ ਵਿੱਚ, ਸੁਸ਼ਾਂਤ ਨੇ ਲਿਖਿਆ, ''Blurred past evaporating from teardrops
Unending dreams carving an arc of smile And a fleeting life, negotiating between the two... #माँ'



ਵਰਨਣਯੋਗ ਹੈ ਕਿ ਚਾਰ ਦਿਨ ਪਹਿਲਾਂ ਸੁਸ਼ਾਂਤ ਦੀ ਮੈਨੇਜਰ ਦੀਸ਼ਾ ਸਾਲਿਆਨ ਦੀ ਵੀ ਮੌਤ ਹੋ ਗਈ ਸੀ। 21 ਜਨਵਰੀ 1986 ਨੂੰ ਪਟਨਾ ਵਿੱਚ ਜੰਮੇ ਇਸ ਕਲਾਕਾਰ ਨੇ ਕਾਈ ਪੋ ਚੀ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਧੋਨੀ ਫਿਲਮ ਵਿੱਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਉਸ ਨੇ ਫਿਲਮ ਕੇਦਾਰਨਾਥ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਸ਼ੁੱਧ ਦੇਸੀ ਰੌਮਾਂਸ ਤੇ ਸੋਨ ਚਿੜੀਆ ਵਿੱਚ ਉਸ ਨੇ ਲੀਡ ਰੋਲ ਨਿਭਾਇਆ ਸੀ।
First published: June 14, 2020, 3:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading