HOME » NEWS » Films

ਸੁਸ਼ਾਂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਨੂੰ ਥੀਏਟਰ ‘ਚ ਰਿਲੀਜ਼ ਕਰਨਾ ਚਾਹੁੰਦੇ ਦਿਲਜੀਤ ਦੋਸਾਂਝ

News18 Punjabi | News18 Punjab
Updated: June 30, 2020, 5:53 PM IST
share image
ਸੁਸ਼ਾਂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਨੂੰ ਥੀਏਟਰ ‘ਚ ਰਿਲੀਜ਼ ਕਰਨਾ ਚਾਹੁੰਦੇ ਦਿਲਜੀਤ ਦੋਸਾਂਝ
ਸੁਸ਼ਾਂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਨੂੰ ਥੀਏਟਰ ‘ਚ ਰਿਲੀਜ਼ ਕਰਨਾ ਚਾਹੁੰਦੇ ਦਿਲਜੀਤ ਦੋਸਾਂਝ

ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' ਨੂੰ ਥਿਏਟਰ ਵਿਚ ਰਿਲੀਜ਼ ਕਰਨ ਦੀ ਮੰਗ ਕੀਤੀ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' ਹੁਣ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਉਨ੍ਹਾਂ ਦੀ ਇਹ ਫਿਲਮ 24 ਜੁਲਾਈ ਨੂੰ ਡਿਜ਼ਨੀ ਪਲੱਸ ਹੌਟ ਸਟਾਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ, ਅਭਿਨੇਤਾ ਦੇ ਪ੍ਰਸ਼ੰਸਕ ਲਗਾਤਾਰ ਇਹ ਮੰਗ ਕਰ ਰਹੇ ਹਨ ਕਿ ਉਸ ਦੀ ਆਖਰੀ ਫਿਲਮ ਓਟੀਟੀ ਪਲੇਟਫਾਰਮ ਉਤੇ ਰਿਲੀਜ਼ ਨਾ ਹੋਵੇ, ਇਹ ਫਿਲਮ ਸਿਨੇਮਾ ਹਾਲਾਂ ਵਿੱਚ ਰਿਲੀਜ਼ ਕੀਤੀ ਜਾਵੇ। ਇਸ ਦੇ ਨਾਲ ਹੀ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਵੀ ਫਿਲਮ 'ਦਿਲ ਬੇਚਾਰਾ' ਨੂੰ ਥੀਏਟਰ ਉਤੇ ਰਿਲੀਜ਼ ਕਰਨਾ ਚਾਹੁੰਦੇ ਹਨ।

ਇੰਸਟਾਗ੍ਰਾਮ 'ਤੇ ਫਿਲਮ ਦਿਲ ਬੇਚਾਰਾ ਦਾ ਪੋਸਟਰ ਸਾਂਝਾ ਕਰਦੇ ਹੋਏ ਦਿਲਜੀਤ ਨੇ ਕਿਹਾ- ਇਹ ਫਿਲਮ ਥੀਏਟਰ' ਚ ਰਿਲੀਜ਼ ਹੋਣੀ ਚਾਹੀਦੀ ਸੀ। ਮੈਂ ਵੀਰੇ ਨੂੰ ਦੋ ਵਾਰ ਮਿਲਿਆ ਸੀ। ਇਕ ਜਾਨਦਾਰ ਬੰਦਾ ਸੀ। ਹੌਟਸਟਾਰ 'ਤੇ ਸੁਸ਼ਾਂਤ ਦੀ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ।ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਵੱਡੇ ਪਰਦੇ 'ਤੇ ਆਪਣੀ ਸ਼ੁਰੂਆਤ 2013 'ਚ ਰਿਲੀਜ਼ ਹੋਈ ਫਿਲਮ 'ਕਾਈ ਪੋ ਚੇ' ਨਾਲ ਕੀਤੀ ਸੀ। ਇਸ ਸਾਲ ਉਹ ਸ਼ੁੱਧੀ ਦੇਸੀ ਰੋਮਾਂਸ ਫਿਲਮ ਵਿੱਚ ਵੀ ਨਜ਼ਰ ਆਏ ਸਨ। ਸਾਲ 2014 ਵਿੱਚ ਸੁਸ਼ਾਂਤ ਆਮਿਰ ਖਾਨ ਸਟਾਰਰ ਫਿਲਮ ਪੀਕੇ ਵਿੱਚ ਅਨੁਸ਼ਕਾ ਦੇ ਪ੍ਰੇਮੀ ਦੇ ਰੂਪ ਵਿੱਚ ਨਜ਼ਰ ਆਏ ਸਨ। ਸੁਸ਼ਾਂਤ ਦੀ ਫਿਲਮ ਡਿਟੈਟਿਕਵ ਬਯੋਮਕੇਸ਼ ਬਖਸ਼ੀ ਸਾਲ 2015 ਵਿਚ ਰਿਲੀਜ਼ ਹੋਈ ਸੀ। ਸੁਸ਼ਾਂਤ ਸਿੰਘ ਰਾਜਪੂਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2016 ਵਿੱਚ ਰਿਲੀਜ਼ ਹੋਈ ਬਾਇਓਪਿਕ ਫਿਲਮ ਐਮਐਸ ਧੋਨੀ ਦਿ ਅਨਟੋਲਡ ਸਟੋਰੀ ਤੋਂ ਮਿਲੀ। ਇਸ ਤੋਂ ਬਾਅਦ ਸੁਸ਼ਾਂਤ ਰਾਬਤਾ, ਵੈਲਕਮ ਟੂ ਨਿਊਯਾਰਕ, ਕੇਦਾਰਨਾਥ, ਸੋਨਚੀੜੀਆ ਅਤੇ ਛਿਛੋਰੇ ਵਰਗੀਆਂ ਫਿਲਮਾਂ ਵਿਚ ਨਜ਼ਰ ਆਏ।

ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' ਦਾ ਨਿਰਦੇਸ਼ਨ ਮੁਕੇਸ਼ ਛਾਬੜਾ ਨੇ ਕੀਤਾ ਹੈ। ਇਸ ਫਿਲਮ ਵਿੱਚ ਸੰਜਨਾ ਸੰਘੀ ਸੁਸ਼ਾਂਤ ਦੇ ਉਲਟ ਕਿਰਦਾਰ ਵਿੱਚ ਹੈ।

 
First published: June 30, 2020, 5:53 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading