Heropanti 2 Trailer: ਟਾਈਗਰ ਸ਼ਰਾਫ ਦੀ 'ਹੀਰੋਪੰਤੀ 2' ਦਾ ਟ੍ਰੇਲਰ ਰਿਲੀਜ਼, ਵਿਲੇਨ ਦੇ ਰੋਲ `ਚ ਖ਼ਤਰਨਾਕ ਲੱਗ ਰਹੇ ਹਨ ਨਵਾਜ਼ੁਦੀਨ

'ਹੀਰੋਪੰਤੀ 2' ਦੇ ਟ੍ਰੇਲਰ 'ਚ ਜਿੱਥੇ ਟਾਈਗਰ ਸ਼ਰਾਫ ਪੂਰੇ ਐਕਸ਼ਨ 'ਚ ਨਜ਼ਰ ਆ ਰਹੇ ਹਨ, ਉਥੇ ਹੀ ਨਵਾਜ਼ੂਦੀਨ ਸਿੱਦੀਕੀ ਵੀ ਪੂਰੇ ਸਵੈਗ 'ਚ ਨਜ਼ਰ ਆ ਰਹੇ ਹਨ। ਟ੍ਰੇਲਰ 'ਚ ਉਹ ਖਲਨਾਇਕ ਦੀ ਭੂਮਿਕਾ 'ਚ ਟਾਈਗਰ ਸ਼ਰਾਫ ਨੂੰ ਜ਼ਬਰਦਸਤ ਮੁਕਾਬਲਾ ਦਿੰਦੇ ਨਜ਼ਰ ਆ ਰਹੇ ਹਨ। ਜਾਦੂਗਰ ਦੇ ਰੋਲ 'ਚ ਨਵਾਜ਼ ਇੰਨੇ ਖਤਰਨਾਕ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਦੇਖ ਕੇ ਤੁਸੀਂ ਸੋਚਾਂ ਵਿੱਚ ਪੈ ਜਾਓਗੇ। ਟ੍ਰੇਲਰ ਵਿੱਚ ਜਿੱਥੇ ਨਵਾਜ਼ ਦਾ ਨਾਮ ਲੈਲਾ ਹੈ ਅਤੇ ਟਾਈਗਰ ਦਾ ਨਾਮ ਬਬਲੂ ਹੈ। ਇਸ ਦੇ ਨਾਲ ਹੀ ਤਾਰਾ ਸੁਤਾਰੀਆ ਦਾ ਅੰਦਾਜ਼ ਵੀ ਕਾਫੀ ਵਧੀਆ ਲੱਗ ਰਿਹਾ ਹੈ।

  • Share this:
ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ 'ਹੀਰੋਪੰਤੀ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ 'ਚ ਫਿਲਮ ਨਾਲ ਜੁੜੀ ਸਾਰੀ ਕਾਸਟ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਟ੍ਰੇਲਰ ਨੂੰ ਰਿਲੀਜ਼ ਕਰਦੇ ਹੋਏ, ਟਾਈਗਰ ਨੇ ਕੈਪਸ਼ਨ ਵਿੱਚ ਲਿਖਿਆ – "ਬਬਲੂ ਲੱਭਣ ਨਾਲ ਨਹੀਂ… ਕਿਸਮਤ ਨਾਲ ਮਿਲਦਾ ਹੈ ਤੇ ਤੁਹਾਡੀ ਕਿਸਮਤ ਚੰਗੀ ਹੈ ਕਿਉਂਕਿ ਮੈਂ ਤੁਹਾਨੂੰ ਇਸ ਈਦ 'ਤੇ ਮਿਲਾਂਗਾ।" ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 29 ਅਪ੍ਰੈਲ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

'ਹੀਰੋਪੰਤੀ 2' ਦੇ ਟ੍ਰੇਲਰ 'ਚ ਜਿੱਥੇ ਟਾਈਗਰ ਸ਼ਰਾਫ ਪੂਰੇ ਐਕਸ਼ਨ 'ਚ ਨਜ਼ਰ ਆ ਰਹੇ ਹਨ, ਉਥੇ ਹੀ ਨਵਾਜ਼ੂਦੀਨ ਸਿੱਦੀਕੀ ਵੀ ਪੂਰੇ ਸਵੈਗ 'ਚ ਨਜ਼ਰ ਆ ਰਹੇ ਹਨ। ਟ੍ਰੇਲਰ 'ਚ ਉਹ ਖਲਨਾਇਕ ਦੀ ਭੂਮਿਕਾ 'ਚ ਟਾਈਗਰ ਸ਼ਰਾਫ ਨੂੰ ਜ਼ਬਰਦਸਤ ਮੁਕਾਬਲਾ ਦਿੰਦੇ ਨਜ਼ਰ ਆ ਰਹੇ ਹਨ। ਜਾਦੂਗਰ ਦੇ ਰੋਲ 'ਚ ਨਵਾਜ਼ ਇੰਨੇ ਖਤਰਨਾਕ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਦੇਖ ਕੇ ਤੁਸੀਂ ਸੋਚਾਂ ਵਿੱਚ ਪੈ ਜਾਓਗੇ। ਟ੍ਰੇਲਰ ਵਿੱਚ ਜਿੱਥੇ ਨਵਾਜ਼ ਦਾ ਨਾਮ ਲੈਲਾ ਹੈ ਅਤੇ ਟਾਈਗਰ ਦਾ ਨਾਮ ਬਬਲੂ ਹੈ। ਇਸ ਦੇ ਨਾਲ ਹੀ ਤਾਰਾ ਸੁਤਾਰੀਆ ਦਾ ਅੰਦਾਜ਼ ਵੀ ਕਾਫੀ ਵਧੀਆ ਲੱਗ ਰਿਹਾ ਹੈ।

ਟ੍ਰੇਲਰ ਵਿੱਚ ਤਾਰਾ ਦੇ ਮਨਮੋਹਕ ਕਿਰਦਾਰ ਦਾ ਨਾਮ ਇਨਾਇਆ ਹੈ, ਜੋ ਇੱਕ ਬਿਊਟੀ ਕੁਈਨ ਵਾਂਗ ਨਜ਼ਰ ਆ ਰਹੀ ਹੈ ਜੋ ਖੂਬਸੂਰਤੀ ਨਾਲ ਐਕਸ਼ਨ ਦੀ ਡੋਜ਼ ਦਿੰਦੀ ਨਜ਼ਰ ਆਵੇਗੀ। ਟ੍ਰੇਲਰ ਵਿੱਚ ਬਬਲੂ ਅਤੇ ਲੈਲਾ ਦੀ ਲੜਾਈ ਦਰਸ਼ਕਾਂ ਦਾ ਉਤਸ਼ਾਹ ਵਧਾਉਣ ਲਈ ਕਾਫੀ ਹੈ। ਇਸ ਟ੍ਰੇਲਰ ਵਿੱਚ ਤੁਹਾਨੂੰ ਐਕਸ਼ਨ ਦੇਖਣ ਨੂੰ ਮਿਲੇਗਾ। ਕਾਮੇਡੀ ਦੇ ਨਾਲ-ਨਾਲ ਰੋਮਾਂਸ ਵੀ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਵੀਡੀਓ 'ਚ ਨਵਾਜ਼ ਅਤੇ ਟਾਈਗਰ ਦੀ ਡਾਇਲਾਗ ਡਿਲੀਵਰੀ ਕਾਫੀ ਸ਼ਾਨਦਾਰ ਲੱਗ ਰਹੀ ਹੈ।

ਦੱਸਣਯੋਗ ਹੈ ਕਿ ਸਾਜਿਦ ਨਾਡਿਆਡਵਾਲਾ ਦੇ ਪ੍ਰੋਡਕਸ਼ਨ 'ਚ ਬਣੀ ਹੀਰੋਪੰਤੀ 2 ਫਿਲਮ ਦਾ ਨਿਰਦੇਸ਼ਨ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਅਹਿਮਦ ਖਾਨ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਟਾਈਗਰ ਨਾਲ ਬਾਗੀ 2 ਅਤੇ ਬਾਗੀ 3 'ਚ ਕੰਮ ਕਰ ਚੁੱਕੇ ਹਨ। ਫਿਲ ਦਾ ਸੰਗੀਤ ਏ.ਆਰ ਰਹਿਮਾਨ ਨੇ ਦਿੱਤਾ ਹੈ, ਜਦਕਿ ਇਸ ਫਿਲਮ ਦੀ ਕਹਾਣੀ ਰਜਤ ਅਰੋੜਾ ਨੇ ਲਿਖੀ ਹੈ। ਤੁਹਾਨੂੰ ਦੱਸ ਦੇਈਏ ਕਿ ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਮੇਕਰਸ ਨੇ ਦਰਸ਼ਕਾਂ ਲਈ ਫਿਲਮ ਦੀ ਕਾਸਟ ਦੀਆਂ ਕਈ ਪੋਸਟਾਂ ਸ਼ੇਅਰ ਕਰਕੇ ਸਾਰਿਆਂ ਦੀ ਦੀ ਐਕਸਾਈਟਮੈਂਟ ਵਧਾ ਦਿੱਤੀ ਸੀ।
Published by:Amelia Punjabi
First published: