HOME » NEWS » Films

ਟਵਿੰਕਲ ਖੰਨਾ ਨੇ ਧੀ ਨਿਤਾਰਾ ਦੀਆਂ ਹਰਕਤਾਂ ਦੀ ਵੀਡੀਓ ਸ਼ੇਅਰ ਕੀਤੀ, ਬੋਲੀ ਰੱਬ ਹੀ ਬਚਾਵੇ...

News18 Punjabi | News18 Punjab
Updated: March 21, 2020, 4:11 PM IST
share image
ਟਵਿੰਕਲ ਖੰਨਾ ਨੇ ਧੀ ਨਿਤਾਰਾ ਦੀਆਂ ਹਰਕਤਾਂ ਦੀ ਵੀਡੀਓ ਸ਼ੇਅਰ ਕੀਤੀ, ਬੋਲੀ ਰੱਬ ਹੀ ਬਚਾਵੇ...
ਟਵਿੰਕਲ ਖੰਨਾ ਨੇ ਧੀ ਨਿਤਾਰਾ ਦੀਆਂ ਹਰਕਤਾਂ ਦੀ ਵੀਡੀਓ ਸ਼ੇਅਰ ਕੀਤੀ, ਬੋਲੀ ਰੱਬ ਹੀ ਬਚਾਵੇ...,

ਹਾਲ ਵਿਚ ਟਵਿੰਕਲ ਨੇ  ਆਪਣੇ ਟਵਿੱਟਰ ਉਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਟਵਿੰਕਲ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਸੋਸ਼ਲ ਮੀਡੀਆ ਉਤੇ ਵੱਖ-ਵੱਖ ਵਿਸ਼ਿਆਂ ਉਤੇ ਬੇਬਾਕੀ ਨਾਲ ਆਪਣੀ ਰਾਏ ਦਿੰਦੀ ਹੈ। ਉਨ੍ਹਾਂ ਦੇ ਸ਼ੇਅਰ ਕੀਤੇ ਵੀਡੀਓਜ ਅਤੇ ਫੋਟੋਆਂ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੁੰਦੇ ਹਨ। ਹਾਲ ਵਿਚ ਟਵਿੰਕਲ ਨੇ  ਆਪਣੇ ਟਵਿੱਟਰ ਉਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਟਵਿੰਕਲ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ 7 ਸਾਲਾ ਧੀ ਨਿਤਾਰਾ ਘਰ ਵਿਚ ਬਣੇ ਛੱਜੇ ਤੋਂ ਆਪਣੀ ਸੁੱਟੀ ਹੋਈ ਚੱਪਲ ਹੇਠਾਂ ਉਤਾਰਦੀ ਨਜਰ ਆ ਰਹੀ ਹੈ। ਇਸ ਨੂੰ ਵੇਖ ਕੇ ਟਵਿੰਕਲ ਖੰਨਾ ਕਾਫੀ ਹੈਰਾਨ ਹੈ।



ਟਵਿੰਕਲ ਨੇ ਇਹ ਵੀਡੀਓ ਸ਼ੇਅਰ ਕਰਦਿਆ ਦੱਸਿਆ ਕਿ ਕਿਵੇਂ ਨਿਤਾਰਾ ਨੇ ਮਸਤੀ ਵਿਚ ਆਪਣੀ ਚੱਪਲ ਉਪਰ ਸੁੱਟ ਦਿੱਤੀ ਅਤੇ ਹੁਣ ਉਸ ਨੂੰ ਹੇਠਾਂ ਉਤਾਰਣ ਵਿਚ ਜੁੱਟੀ ਹੋਈ ਹੈ। ਉਨ੍ਹਾਂ ਕਿਹਾ ਪਤਾ ਨਹੀਂ ਮਾਵਾਂ ਕਿਵੇਂ ਆਪਣੇ ਬੱਚਿਆਂ ਨੂੰ ਸੰਭਾਲਦੀਆਂ ਹਨ, ਮੈਂ ਤਾਂ ਆਪਣੀ ਧੀ ਤੋਂ ਹਾਰ ਮੰਨ ਚੁੱਕੀ ਹਾਂ। ਇਸ ਤੋਂ ਪਹਿਲਾਂ ਵੀ ਟਵਿੰਕਲ ਕਈ ਫੋਟੋਆਂ ਅਤੇ ਵੀਡੀਓਜ਼ ਰਾਹੀਂ ਦੱਸ ਚੁੱਕੇ ਹਨ ਇਨਾਂ ਦਿਨਾਂ ਉਹ ਸੈਲਫ ਆਈਸੋਲੇਸ਼ਨ ਦੇ ਚਲਦਿਆਂ ਆਪਣੇ ਘਰ ਵਿਚ ਧੀ ਨਿਤਾਰਾ ਅਤੇ ਪਤੀ ਅਕਸ਼ੇ ਨਾਲ ਸਮਾਂ ਬਤੀਤ ਕਰ ਰਹੀਆਂ ਹਨ।

 
First published: March 21, 2020
ਹੋਰ ਪੜ੍ਹੋ
ਅਗਲੀ ਖ਼ਬਰ