ਬਾਲੀਵੁੱਡ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਅਨੁਸ਼ਕਾ-ਵਿਰਾਟ, ਪ੍ਰਿਯੰਕਾ-ਨਿੱਕ, ਦੀਪੀਕਾ-ਰਣਵੀਰ, ਵਰੁਣ-ਨਤਾਸ਼ਾ ਤੇ ਹੁਣ ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦਾ ਵਿਆਹ ਬੀ-ਟਾਊਨ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਵੀ ਇਸ ਜੋੜੀ ਦੇ ਪਿਆਰ ਦੇ ਰਿਸ਼ਤੇ ਅਤੇ ਵਿਆਹ ਦੀ ਚਰਚਾ ਜ਼ੋਰਾਂ ‘ਤੇ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿਆਹ ਦੇ ਬੰਧਨ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਹਾਲਾਂਕਿ ਹੁਣ ਤੱਕ ਦੋਵਾਂ ਵੱਲੋਂ ਇਨ੍ਹਾਂ ਖਬਰਾਂ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਕੈਟਰੀਨਾ-ਵਿੱਕੀ ਦੇ ਕੱਪੜਿਆਂ ਤੋਂ ਲੈ ਕੇ ਮੈਰਿਜ ਵੈਨਿਊ ਯਾਨਿ ਵਿਆਹ ਵਾਲੀ ਥਾਂ ਤੱਕ ਦੀ ਚਰਚਾ ਹੋ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਵੀ ਹੋ ਚੁੱਕੀਆਂ ਹਨ।
ਕੈਟਰੀਨਾ ਅਤੇ ਵਿੱਕੀ ਦੇ ਰੋਕੇ ਦੀ ਰਸਮ ਹਾਲ ਹੀ ‘ਚ ਅਦਾ ਕੀਤੀ ਗਈ ਹੈ। ਇੰਡੀਆ ਟੂਡੇ 'ਚ ਛਪੀ ਖਬਰ ਮੁਤਾਬਕ ਕੈਟਰੀਨਾ ਦੇ ਇਕ ਦੋਸਤ ਨੇ ਦੱਸਿਆ ਕਿ ਦੋਹਾਂ ਦਾ ਰੋਕਾ ਹੋ ਚੁੱਕਿਆ ਹੈ। ਵਿੱਕੀ ਕੌਸ਼ਲ ਅਤੇ ਕੈਟਰੀਨਾ ਦੀ ਰੋਕੇ ਦੀ ਰਸਮ ਕਬੀਰ ਖ਼ਾਨ ਦੇ ਘਰ ਅਦਾ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕਬੀਰ ਖ਼ਾਨ ਕੈਟਰੀਨਾ ਨਾਲ 'ਏਕ ਥਾ ਟਾਈਗਰ' 'ਚ ਕੰਮ ਕਰ ਚੁੱਕੇ ਹਨ। ਕੈਟਰੀਨਾ ਕਬੀਰ ਨੂੰ ਆਪਣਾ ਭਰਾ ਮੰਨਦੀ ਹੈ।
ਤੁਹਾਨੂੰ ਦੱਸ ਦਈਏ ਕਿ ਰੋਕੇ ਦੀ ਰਸਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਇਸ ਰਸਮ ‘ਚ ਕੈਟਰੀਨਾ ਦੀ ਮਾਂ ਸੁਜ਼ੈਨ ਤੋਂ ਇਲਾਵਾ ਭੈਣ ਈਜ਼ਾਬੈਲ ਕੈਫ਼, ਵਿੱਕੀ ਦੇ ਪਿਤਾ ਸ਼ਾਮ ਕੌਸ਼ਲ, ਵੀਨਾ ਕੌਸ਼ਲ ਅਤੇ ਭਰਾ ਨੇ ਸ਼ਿਰਕਤ ਕੀਤੀ। ਜੋੜੀ ਦੇ ਖਾਸ ਦੋਸਤ ਨੇ ਦੱਸਿਆ, 'ਰੋਕੇ ਦੀ ਰਸਮ ਬਹੁਤ ਹੀ ਖੂਬਸੂਰਤੀ ਅਤੇ ਸਾਦਗ਼ੀ ਨਾਲ ਨਿਭਾਈ ਗਈ। ਦੀਵਾਲੀ ਦਾ ਸ਼ੁਭ ਸਮਾਂ ਸੀ, ਇਸ ਲਈ ਪਰਿਵਾਰ ਨੇ ਇਹ ਦਿਨ ਚੁਣਿਆ। ਕਬੀਰ ਅਤੇ ਮਿੰਨੀ ਕੈਟਰੀਨਾ ਦੇ ਪਰਿਵਾਰ ਵਾਂਗ ਹਨ ਅਤੇ ਉਨ੍ਹਾਂ ਨੇ ਇਸ ਰਸਮ ਦਾ ਆਯੋਜਨ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਵਿੱਕੀ ਅਤੇ ਕੈਟਰੀਨਾ ਦਸੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ ਪਰ ਦੋਵਾਂ ਨੇ ਆਪਣੇ ਹਨੀਮੂਨ ਪਲਾਨ ਨੂੰ ਫਿਲਹਾਲ ਟਾਲ ਦਿੱਤਾ ਹੈ ਕਿਉਂਕਿ ਦੋਵੇਂ ਕੰਮ ਅਤੇ ਸ਼ੂਟਿੰਗ ਵਿੱਚ ਕਾਫੀ ਰੁੱਝੇ ਹੋਏ ਹਨ ਹਨ। ਜਿੱਥੇ ਕੈਟਰੀਨਾ ਵਿਆਹ ਤੋਂ ਬਾਅਦ 'ਟਾਈਗਰ 3' ਦੀ ਸ਼ੂਟਿੰਗ ਸ਼ੁਰੂ ਕਰੇਗੀ, ਉਥੇ ਹੀ ਵਿੱਕੀ 'ਸੈਮ ਮਾਨੇਕ ਸ਼ਾ, ਸੈਮ ਬਹਾਦਰ' ਦੀ ਸ਼ੂਟਿੰਗ ਸ਼ੁਰੂ ਕਰਨਗੇ।
ਹਾਲਾਂਕਿ ਕੈਟਰੀਨਾ ਅਤੇ ਵਿੱਕੀ ਦੇ ਦੋਸਤ ਵੀ ਉਨ੍ਹਾਂ ਦੇ ਵਿਆਹ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ। ਦੋਵਾਂ ਨੇ ਅਜੇ ਤੱਕ ਕਿਸੇ ਨੂੰ ਵੀ ਵਿਆਹ ਦੀ ਤਰੀਕ ਬਾਰੇ ਨਹੀਂ ਦੱਸਿਆ ਹੈ ਕਿਉਂਕਿ ਦੋਵੇਂ ਇਸ ਨੂੰ ਗੁਪਤ ਰੱਖਣਾ ਚਾਹੁੰਦੇ ਹਨ। ਹਾਲਾਂਕਿ, ਉਹ ਇਸ ਗੱਲ ਤੋਂ ਬਹੁਤ ਦੁਖੀ ਹੈ ਕਿ ਉਸ ਦੇ ਵਿਆਹ ਦੀਆਂ ਖ਼ਬਰਾਂ ਮੀਡੀਆ ਵਿੱਚ ਲਗਾਤਾਰ ਲੀਕ ਹੋ ਰਹੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।