Home /News /entertainment /

Katrina-Vicky Wedding: ਘਰ ਦੇ ਬਾਹਰ ਖੜੇ ਪੱਤਰਕਾਰਾਂ ਲਈ ਵਿੱਕੀ ਨੇ ਭੇਜੀਆਂ ਵਿਆਹ ਦੀਆਂ ਮਿਠਾਈਆਂ

Katrina-Vicky Wedding: ਘਰ ਦੇ ਬਾਹਰ ਖੜੇ ਪੱਤਰਕਾਰਾਂ ਲਈ ਵਿੱਕੀ ਨੇ ਭੇਜੀਆਂ ਵਿਆਹ ਦੀਆਂ ਮਿਠਾਈਆਂ

Katrina-Vicky Wedding: ਘਰ ਦੇ ਬਾਹਰ ਖੜੇ ਪੱਤਰਕਾਰਾਂ ਲਈ ਵਿੱਕੀ ਨੇ ਭੇਜੀਆਂ ਵਿਆਹ ਦੀਆਂ ਮਿਠਾਈਆਂ

Katrina-Vicky Wedding: ਘਰ ਦੇ ਬਾਹਰ ਖੜੇ ਪੱਤਰਕਾਰਾਂ ਲਈ ਵਿੱਕੀ ਨੇ ਭੇਜੀਆਂ ਵਿਆਹ ਦੀਆਂ ਮਿਠਾਈਆਂ

Katrina Kaif Vicky Kaushal Wedding: ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਤਿਆਰੀਆਂ ਜ਼ੋਰਾਂ `ਤੇ ਚੱਲ ਰਹੀਆਂ ਹਨ। ਕੈਟ ਤੇ ਵਿੱਕੀ ਦੇ ਪਰਿਵਾਰਾਂ ਤਿਆਰੀਆਂ `ਚ ਰੁੱਝਿਆ ਹੋਇਆ ਹੈ। ਐਤਵਾਰ ਦੀ ਰਾਤ ਕੈਟ ਤੇ ਉਨ੍ਹਾਂ ਦੀ ਮਾਂ ਨੂੰ ਵਿੱਕੀ ਦੇ ਘਰ ਸਪੌਟ ਕੀਤਾ ਗਿਆ। ਇਸ ਦਰਮਿਆਨ ਵਿੱਕੀ ਕੌਸ਼ਲ ਨੇ ਉਨ੍ਹਾਂ ਦੇ ਘਰ ਦੇ ਬਾਹਰ ਖੜੇ ਪੱਤਰਕਾਰਾਂ ਨਾਲ ਆਪਣੇ ਵਿਆਹ ਦੀ ਖ਼ੁਸ਼ੀ ਸਾਂਝੀ ਕੀਤੀ। ਇਹੀ ਨਹੀਂ ਉਨ੍ਹਾਂ ਨੇ ਪੱਤਰਕਾਰਾਂ ਲਈ ਖਾਣਾ ਤੇ ਵਿਆਹ ਦੀਆਂ ਮਿਠਾਈਆਂ ਵੀ ਭਿਜਵਾਈਆਂ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਕਿ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ ...
  • Share this:

    Katrina Kaif Vicky Kaushal Wedding: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹੁਣ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਰਸਮ ਅੱਜ ਤੋਂ ਸ਼ੁਰੂ ਹੋਵੇਗੀ ਅਤੇ ਵਿਆਹ ਵਾਲੇ ਦਿਨ ਯਾਨੀ 9 ਦਸੰਬਰ ਤੱਕ ਸਵਾਈ ਮਾਧੋਪੁਰ ਦੇ ਫੋਰਟ ਬਰਵਾੜਾ 'ਚ ਚੱਲੇਗੀ। ਵਿਆਹ ਵਾਲੀ ਥਾਂ 'ਤੇ ਜਾਣ ਤੋਂ ਪਹਿਲਾਂ ਵਿੱਕੀ ਕੌਸ਼ਲ ਨੇ ਮੁੰਬਈ 'ਚ ਘਰ ਦੇ ਬਾਹਰ ਪੱਤਰਕਾਰਾਂ ਨੂੰ ਮਿਠਾਈਆਂ ਅਤੇ ਖਾਣੇ ਦੇ ਪੈਕੇਟ ਭੇਜੇ। ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਮਿਠਾਈਆਂ ਉਨ੍ਹਾਂ ਦੇ ਰਸੋਈਏ ਘਰ ਵਿੱਚ ਬਣਾ ਰਹੇ ਹਨ।


    ਪਾਪਰਾਜ਼ੀ ਵਾਇਰਲ ਭਯਾਨੀ (Viral Bhayani) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਸ ਫਲੈਟ ਦੀ ਬਿਲਡਿੰਗ ਦੀ ਝਲਕ ਦਿਖਾਈ ਦੇ ਰਹੀ ਹੈ, ਜਿਸ 'ਚ ਵਿੱਕੀ ਕੌਸ਼ਲ ਪਹਿਲਾਂ ਰਹਿੰਦਾ ਸੀ। ਫਿਰ ਮਿਠਾਈਆਂ ਅਤੇ ਖਾਣੇ ਦੇ ਪੈਕੇਟ ਨਜ਼ਰ ਆਉਂਦੇ ਹਨ। ਮਿਠਾਈਆਂ ਦੇ ਇਹ ਪੈਕੇਟ ਕੁਝ ਪਾਪਰਾਜ਼ੀ ਦੇ ਹੱਥਾਂ 'ਚ ਦੇਖੇ ਜਾ ਸਕਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਾਇਰਲ ਭਯਾਨੀ ਨੇ ਦੱਸਿਆ ਕਿ ਐਕਟਰ ਨੇ ਵਿੱਕੀ ਦੇ ਘਰ ਦੇ ਬਾਹਰ ਖੜ੍ਹੇ ਪਾਪਰਾਜ਼ੀ ਨੂੰ ਵਿਆਹ ਲਈ ਮਠਿਆਈ ਭੇਜੀ ਹੈ।

    ਵਾਇਰਲ ਭਯਾਨੀ ਨੇ ਲਿਖਿਆ, ''ਮਿੱਠੇ, ਵਿੱਕੀ ਕੌਸ਼ਲ ਨੇ ਆਪਣੇ ਸ਼ੈੱਫ ਦੁਆਰਾ ਬਣਾਏ ਭੋਜਨ ਦੇ ਪੈਕੇਟ ਘਰ ਦੇ ਬਾਹਰ ਉਡੀਕ ਰਹੇ ਪਾਪਰਾਜ਼ੀ ਨੂੰ ਭੇਜੇ। ਵਿੱਕੀ ਕੌਸ਼ਲ ਦੇ ਘਰ ਬੀਤੀ ਰਾਤ ਵਿਆਹ ਦੀ ਰਸਮ ਸ਼ੁਰੂ ਹੋ ਗਈ। ਕੈਟਰੀਨਾ ਕੈਫ ਅਤੇ ਉਨ੍ਹਾਂ ਦੀ ਮਾਂ ਦੇਰ ਰਾਤ ਉਨ੍ਹਾਂ ਦੇ ਘਰ ਰੁਕੇ।

    Published by:Amelia Punjabi
    First published:

    Tags: Bollywood, Entertainment news, Journalist, Katrina Kaif, Mumbai, Rajasthan, Vicky Kaushal, Wedding