Brahmastra Box Office Collection: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਆਪਣੀ ਫਿਲਮ 'ਬ੍ਰਹਮਾਸਤਰ' (Brahmastra) ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਕਾਫੀ ਵਿਰੋਧ ਹੋਇਆ ਪਰ ਇਸਦੇ ਬਾਵਜੂਦ ਵੀ ਫਿਲਮ ਬਾਕਸ ਆਫਿਸ 'ਤੇ ਰਿਕਾਰਡ ਤੋਂੜ ਕਮਾਈ ਕਰ ਰਹੀ ਹੈ। ਜੀ ਹਾਂ, ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ 'ਬ੍ਰਹਮਾਸਤਰ' ਦਾ ਬਾਕਸ ਆਫਿਸ 'ਤੇ ਜਾਦੂ ਜਾਰੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਸਤਰ' 200 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਵੱਲ ਤੇਜ਼ੀ ਨਾਲ ਵਧ ਰਹੀ ਹੈ। ਵੀਕੈਂਡ 'ਚ ਹਾਊਸਫੁੱਲ ਰਹਿਣ ਤੋਂ ਬਾਅਦ ਫਿਲਮ ਨੇ ਹਫਤੇ ਦੇ ਅੱਧ 'ਚ ਵੀ ਦਰਸ਼ਕਾਂ 'ਤੇ ਆਪਣੀ ਚੰਗੀ ਪਕੜ ਬਣਾਈ ਰੱਖੀ। 'ਬ੍ਰਹਮਾਸਤਰ' ਦੇ ਛੇਵੇਂ ਦਿਨ ਦਾ ਬਾਕਸ ਆਫਿਸ ਕਲੈਕਸ਼ਨ 150 ਕਰੋੜ ਦਾ ਅੰਕੜਾ ਪਾਰ ਕਰ ਗਿਆ ਹੈ ਅਤੇ ਬਾਕਸ ਆਫਿਸ ਕਲੈਕਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਜਲਦ ਹੀ ਫਿਲਮ 200 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਆਲੀਆ ਭੱਟ ਅਤੇ ਰਣਬੀਰ ਕਪੂਰ ਦੋਵਾਂ ਦੀ ਇਹ 200 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਵਾਲੀ ਦੂਜੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ 2018 'ਚ ਆਈ ਰਣਬੀਰ ਕਪੂਰ ਦੀ ਫਿਲਮ 'ਸੰਜੂ' 200 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਚੁੱਕੀ ਹੈ।
ਦੇਖੋ 'ਬ੍ਰਹਮਾਸਤਰ' ਦੀ ਪਹਿਲੇ ਹਫਤੇ ਦੀ ਕਮਾਈ
ਦਿਨ 1 - ਰੁਪਏ 35.5 ਕਰੋੜ
ਦਿਨ 2 - ਰੁਪਏ 41 ਕਰੋੜ
ਦਿਨ 3 - ਰੁਪਏ 42.5 ਕਰੋੜ
ਦਿਨ 4 - ਰੁਪਏ 16 ਕਰੋੜ
ਦਿਨ 5 - ਰੁਪਏ 12.75 ਕਰੋੜ
ਦਿਨ 6 - ਰੁਪਏ 10.5 ਕਰੋੜ
ਕੁੱਲ -158.25 ਕਰੋੜ (ਹਿੰਦੀ ਸੰਸਕਰਣ: 139.75 ਕਰੋੜ, ਦੱਖਣੀ ਸੰਸਕਰਣ: 18.5 ਕਰੋੜ ਰੁਪਏ)
ਸੂਤਰਾਂ ਮੁਤਾਬਕ ਨਿਰਦੇਸ਼ਕ ਅਯਾਨ ਮੁਖਰਜੀ ਨੇ ਕਿਹਾ ਹੈ ਕਿ ਫਿਲਮ ਦਾ ਦੂਜਾ ਭਾਗ 2025 ਦੇ ਅੰਤ ਤੱਕ ਰਿਲੀਜ਼ ਹੋਵੇਗਾ। ਫਿਲਹਾਲ 'ਬ੍ਰਹਮਾਸਤਰ' ਬਾਕਸ ਆਫਿਸ ਤੇ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋ ਰਹੀ ਹੈ। ਜਿਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ ਦੇ ਦੂਜੇ ਭਾਗ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Brahmastra, Brahmastra couple, Brahmastra movie, Entertainment, Entertainment news