Home /News /entertainment /

ਦੁਨੀਆ ਨੂੰ ਅਲਵਿਦਾ ਕਹਿ ਗਿਆ ਪੰਜਾਬੀ ਫਿਲਮਾਂ ਦੇ ਹਰਮਨ ਪਿਆਰੇ ਅਦਾਕਾਰ “ਕਾਕਾ ਕੌਤਕੀ”

ਦੁਨੀਆ ਨੂੰ ਅਲਵਿਦਾ ਕਹਿ ਗਿਆ ਪੰਜਾਬੀ ਫਿਲਮਾਂ ਦੇ ਹਰਮਨ ਪਿਆਰੇ ਅਦਾਕਾਰ “ਕਾਕਾ ਕੌਤਕੀ”

ਦੁਨੀਆ ਨੂੰ ਅਲਵਿਦਾ ਕਹਿ ਗਿਆ ਪੰਜਾਬੀ ਫਿਲਮਾਂ ਦੇ ਅਦਾਕਾਰ “ਕਾਕਾ ਕੌਤਕੀ”, ਦਿਲ ਦਾ ਦੌਰਾ ਪੈਣ ਹੋਈ ਮੌਤ( ਫਾਈਲ ਫੋਟੋ)

ਦੁਨੀਆ ਨੂੰ ਅਲਵਿਦਾ ਕਹਿ ਗਿਆ ਪੰਜਾਬੀ ਫਿਲਮਾਂ ਦੇ ਅਦਾਕਾਰ “ਕਾਕਾ ਕੌਤਕੀ”, ਦਿਲ ਦਾ ਦੌਰਾ ਪੈਣ ਹੋਈ ਮੌਤ( ਫਾਈਲ ਫੋਟੋ)

Kaka Kautki passes away due to heart attack : ਕਾਕਾ ਕੌਤਕੀ ਦੀਆਂ ਅੰਤਿਮ ਰਸਮਾਂ ਅੱਜ ਦੁਪਹਿਰੇ 1 ਵਜੇ ਖਰੜ ਵਿਖੇ ਸ਼ਮਸ਼ਾਨ ਘਾਟ ਵਿੱਚ ਨਿਭਾਇਆਂ ਜਾਣਗੀਆਂ।

 • Share this:

  ਚੰਡੀਗੜ੍ਹ : ਪੰਜਾਬੀ ਫਿਲਮਾਂ ਵਿੱਚ ਸਭ ਦਾ ਹਰਮਨ ਪਿਆਰਾ ਕਲਾਕਾਰ “ਕਾਕਾ ਕੌਤਕੀ” ਬੀਤੀ ਰਾਤ ਅਚਨਚੇਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।  ਉਹਨਾਂ ਦੀਆਂ ਅੰਤਿਮ ਰਸਮਾਂ ਅੱਜ ਦੁਪਹਿਰੇ 1 ਵਜੇ ਖਰੜ ਵਿਖੇ ਸ਼ਮਸ਼ਾਨ ਘਾਟ ਵਿੱਚ ਨਿਭਾਇਆਂ ਜਾਣਗੀਆਂ।  ਕਾਕਾ ਕੌਤਕੀ ਨੇ ਕਈ ਪੰਜਾਬੀ ਬਲਾਕਬਸਟਰ ਫਿਲਮਾਂ ਵਿੱਚ ਯੋਗਦਾਨ ਪਾਇਆ ਹੈ। ਉਸ ਦੀ ਆਖਰੀ ਸਕ੍ਰੀਨ 'ਤੇ ਐਮੀ ਵਿਰਕ ਅਤੇ ਸੋਨਮ ਬਾਜਵਾ ਦੇ ਨਾਲ 'ਪੁਆਡਾ' ਸੀ। ਉਹ ਸੁਫਨਾ, ਸੁਰਖੀ ਬਿੰਦੀ, ਕਿਸਮਤ 2, ਗੁੱਡੀਆਂ ਪਟੋਲੇ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕਾ ਹੈ।

  ਕਾਕਾ ਕੌਤਕੀ ਦੇ ਦੇਹਾਂਤ ਦੀ ਦਿਲ ਦਹਿਲਾਉਣ ਵਾਲੀ ਖ਼ਬਰ ਸੁਣ ਕੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਸੋਗ ਪ੍ਰਗਟ ਕੀਤਾ ਹੈ।  ਕਰਮਜੀਤ ਅਨਮੋਲ ਨੇ ਲਿਖਿਆ, “ਅੱਲਵਿਦਾ ਕਾਕਾ ਕੌਤਕੀਵੀਰ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ RIP” ਲਿਖਿਆ ਹੈ।


  ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਅਦਾਕਾਰਾਂ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਰ ਕੀਤੀ ਹੈ ਅਤੇ ਆਪਣੇ-ਆਪਣੇ ਸੋਸ਼ਲ ਮੀਡੀਆ 'ਤੇ ਦਿਲ ਦੀ ਗੱਲ ਸਾਂਝੀ ਕੀਤੀ ਹੈ। ਇਸ ਖਬਰ ਨੇ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਝਟਕਾ ਦਿੱਤਾ ਹੈ।

  Published by:Sukhwinder Singh
  First published:

  Tags: Actors, Death, Punjabi Films