HOME » NEWS » Films

Sushant Singh Rajput Death Case: ਸ਼ੋਵਿਕ ਅਤੇ ਮਿਰਾਂਡਾ ਨੇ ਖੋਲ੍ਹੇ ਕਈ ਰਾਜ਼, ਰਿਆ ਦੀ ਵੱਧ ਸਕਦੀਆਂ ਹਨ ਮੁਸ਼ਕਲਾਂ!

News18 Punjabi | News18 Punjab
Updated: September 5, 2020, 11:00 AM IST
share image
Sushant Singh Rajput Death Case: ਸ਼ੋਵਿਕ ਅਤੇ ਮਿਰਾਂਡਾ ਨੇ ਖੋਲ੍ਹੇ ਕਈ ਰਾਜ਼, ਰਿਆ ਦੀ ਵੱਧ ਸਕਦੀਆਂ ਹਨ ਮੁਸ਼ਕਲਾਂ!
Sushant Singh Rajput Death Case: ਸ਼ੋਵਿਕ ਅਤੇ ਮਿਰਾਂਡਾ ਨੇ ਖੋਲ੍ਹੇ ਕਈ ਅਹਿਮ ਰਾਜ, ਰਿਆ ਦੀ ਵੱਧ ਸਕਦੀਆਂ ਹਨ ਮੁਸ਼ਕਲਾਂ!

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਦੇ ਮਾਮਲੇ ਵਿੱਚ ਸ਼ੁੱਕਰਵਾਰ ਦੀ ਸਵੇਰੇ ਜਦੋਂ NCB ਦੀ ਟੀਮ ਨੇ ਰਿਆ ਚੱਕਰਵਰਤੀ (Rhea Chakraborty) ਦੇ ਸਾਂਤਾਕਰੂਜ ਸਥਿਤ ਫਲੈਟ ਉੱਤੇ ਛਾਪਿਆ ਮਾਰਿਆ ਉਦੋਂ ਇਸ ਗੱਲ ਦੀ ਭਿਣਕ ਲੱਗ ਗਈ ਸੀ ਕਿ ਦੇਰ ਰਾਤ ਤੱਕ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਹਨ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਵਿੱਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਆਪਣੀ ਪਹਿਲੀ ਕਾਰਵਾਈ ਕਰਦੇ ਹੋਏ ਰਿਆ ਚੱਕਰਵਰਤੀ (Rhea Chakraborty) ਦੇ ਭਰਾ ਸ਼ੋਵਿਕ ਚੱਕਰਵਰਤੀ (Showik Chakraborty) ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੋਵਿਕ ਦੇ ਨਾਲ ਹੀ ਸੁਸ਼ਾਂਤ ਦੇ ਸਾਬਕਾ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ (Samuel Miranda) ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਸ਼ੁੱਕਰਵਾਰ ਦੀ ਸਵੇਰੇ ਜਦੋਂ NCB ਦੀ ਟੀਮ ਨੇ ਰਿਆ ਚੱਕਰਵਰਤੀ ਦੇ ਸਾਂਤਾਕਰੂਜ ਸਥਿਤ ਫਲੈਟ ਉੱਤੇ ਛਾਪਿਆ ਮਾਰਿਆ ਉਦੋਂ ਇਸ ਗੱਲ ਦੀ ਭਿਣਕ ਲੱਗ ਗਈ ਸੀ ਕਿ ਦੇਰ ਰਾਤ ਤੱਕ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਹਨ।

ਦੱਸ ਦੇਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਕਰੀਬ 6:30 ਵਜੇ ਇਕੱਠੇ ਰਿਆ ਚੱਕਰਵਰਤੀ ਅਤੇ ਸੈਮੂਅਲ ਮਿਰਾਂਡਾ ਦੇ ਘਰ ਉੱਤੇ ਛਾਪਿਆ ਮਾਰਿਆ ਸੀ।ਇਸ ਦੌਰਾਨ ਟੀਮ ਨੇ ਰਿਆ ਦੇ ਘਰ ਦੇ ਫ਼ਰਨੀਚਰ , ਅਲਮਾਰੀ ਅਤੇ ਮੋਬਾਈਲ ਫ਼ੋਨ ਅਤੇ ਗੈਜੇਟਸ ਦੀ ਵੀ ਛਾਣਬੀਣ ਕੀਤੀ ਸੀ।ਇਸ ਦੇ ਨਾਲ ਹੀ ਰਿਆ ਅਤੇ ਸ਼ੌਵਿਕ ਚੱਕਰਵਰਤੀ ਦੀਆਂ ਗੱਡੀਆਂ ਦੀ ਵੀ ਜਾਂਚ ਕੀਤੀ ਗਈ ਸੀ।ਕਰੀਬ 3:30 ਘੰਟੇ ਤੱਕ ਚੱਲੀ ਕਾਰਵਾਈ ਤੋਂ ਬਾਅਦ NCB ਦੀ ਟੀਮ ਸ਼ੋਵਿਕ ਅਤੇ ਮਿਰਾਂਡਾ ਨੂੰ ਆਪਣੇ ਨਾਲ ਪੁੱਛਗਿੱਛ ਲਈ ਲੈ ਗਈ ਸੀ।ਦੱਸਿਆ ਜਾਂਦਾ ਹੈ ਕਿ ਪੁੱਛਗਿੱਛ ਦੇ ਦੌਰਾਨ ਦੋਨਾਂ ਨੇ ਕਈ ਵੱਡੇ ਖ਼ੁਲਾਸੇ ਵੀ ਕੀਤੇ ਹਨ।
ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਐਨ ਸੀ ਬੀ ਦੇ ਸਾਹਮਣੇ ਸ਼ੋਵਿਕ ਚੱਕਰਵਰਤੀ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਰਿਆ ਚੱਕਰਵਰਤੀ ਲਈ ਡਰੱਗ ਲਿਆਇਆ ਕਰਦਾ ਸੀ।ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਵਿੱਚ ਫੜੇ ਗਏ ਨਸ਼ਾ ਤਸਕਰ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਉਹ ਸ਼ੋਵਿਕ ਦੇ ਘਰ ਆਉਂਦਾ ਜਾਂਦਾ ਸੀ ਅਤੇ ਉਸ ਨੂੰ ਡਰੱਗ ਦਿੰਦਾ ਸੀ।

ਕੈਸ਼ ਵਿੱਚ ਹੀ ਜੈਦ ਤੋਂ ਡਰੱਗ ਲਿਆ ਕਰਦਾ ਸੀ ਸ਼ੋਵਿਕ
ਡਰੱਗ ਪੇਡਲਰ ਜੈਦ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵੀ ਉਸ ਨੇ ਮਿਰਾਂਡਾ ਨੂੰ ਡਰੱਗ ਦੀ ਸਪਲਾਈ ਕੀਤੀ ਸੀ। ਜੈਦ ਨੇ ਕਿਹਾ ਕਿ ਸ਼ੋਵਿਕ ਜਦੋਂ ਕਦੇ ਵੀ ਡਰੱਗ ਲੈਂਦਾ ਸੀ ਤਾਂ ਕੈਸ਼ ਵਿੱਚ ਹੀ ਪੇਮੈਂਟ ਕਰਦਾ ਸੀ।

ਰਿਆ ਉੱਤੇ ਕਦੇ ਵੀ ਕਸ ਸਕਦਾ ਹੈ ਸ਼ਕੰਜਾ
ਡਰੱਗ ਮਾਮਲੇ ਵਿੱਚ ਜਿਸ ਤਰਾਂ ਨਾਲ ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ ) ਨੇ ਕਾਰਵਾਈ ਕੀਤੀ ਹੈ।ਉਸ ਤੋਂ ਬਾਅਦ ਰਿਆ ਚੱਕਰਵਰਤੀ ਦੀ ਵੀ ਮੁਸ਼ਕਲਾਂ ਵੱਧ ਸਕਦੀਆਂ ਹਨ।
Published by: Anuradha Shukla
First published: September 5, 2020, 10:54 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading