ਸਰੀ: ਸਰੀ ਵਿੱਚ ਦੋ ਗੁਆਂਢੀਆਂ ਵਿਚਕਾਰ ਹੋਈ ਝੜਪ ਵਿਚ ਲੋਕਲ ਫਿਲਮ ਨਿਰਮਾਤਾ ਮਨਬੀਰ (ਮਨੀ) ਅਮਰ ਦੀ ਮੌਤ ਹੋ ਗਈ। ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਕਿ ਅਮਰ ਦੀ ਮੌਤ ਬੁੱਧਵਾਰ ਨੂੰ ਦੁਪਹਿਰ 1:50 ਵਜੇ ਦੇ ਕਰੀਬ 61 ਐਵੇਨਿਊ ਦੇ 14100-ਬਲਾਕ ਵਿੱਚ ਹੋਈ। ਆਰਸੀਐਮਪੀ ਨੂੰ ਦੋ ਆਦਮੀਆਂ ਵਿਚਕਾਰ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਤਾਂ ਅਮਰ ਜ਼ਖਮੀ ਹਾਲਤ ਵਿੱਚ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਘਟਨਾ ਸਥਾਨ 'ਤੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮਨੀ ਦੀ ਮੌਤ ਉਪਰ ਦੁੱਖ ਪ੍ਰਗਟ ਕਰਦਿਆਂ ਕਿਡਸ ਪਲੇਅ ਫਾਊਂਡੇਸ਼ਨ ਦੇ ਸੰਸਥਾਪਕ ਕੈਲ ਦੋਸਾਂਝ ਨੇ ਕਿਹਾ ਹੈ ਕਿ ਅਮਰ ਦੀ ਮੌਤ ਭਾਈਚਾਰੇ ਲਈ ਹਿਕ ਵੱਡਾ ਘਾਟਾ ਹੈ। ਆਪਣੇ ਟਵਿੱਟਰ 'ਤੇ ਟਵੀਟ ਕਰਦੇ ਹੋਏ ਕੈਲ ਦੋਸਾਂਝ ਨੇ ਕਿਹਾ ਹੈ ਕਿ ਮਨੀ ਸਮਾਜ ਪ੍ਰਤੀ ਫਿਕਰਮੰਦ ਕਲਾਕਾਰ ਸੀ, ਜਿਸ ਨੇ ਨੌਜਵਾਨਾਂ ਨੂੰ ਨਸ਼ਿਆਂ, ਗੈਂਗ ਅਤੇ ਅਪਰਾਧ ਦੀ ਜ਼ਿੰਦਗੀ ਤੋਂ ਦੂਰ ਰੱਖਣ ਲਈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਸਨ।
ਤੁਹਾਨੂੰ ਦਾਸ ਦੇਈਏ ਕਿ 40 ਸਾਲਾ ਮਨਬੀਰ ਮਨੀ ਸ਼ਹਿਰ ਵਿੱਚ ਗੈਂਗ ਹਿੰਸਾ ਬਾਰੇ ਆਪਣੀਆਂ ਫਿਲਮਾਂ ਅਤੇ ਵਕਾਲਤ ਕਰਕੇ ਜਾਣਿਆ ਜਾਂਦਾ ਸੀ। ਅਮਰ ਨੇ ਆਪਣੀ ਕਵਿਤਾ, ਵਾਰਤਕ, ਦਰਸ਼ਨ, ਪੇਂਟਿੰਗ, ਫੋਟੋਗ੍ਰਾਫੀ, ਵਕਾਲਤ ਅਤੇ ਫਿਲਮ ਨਿਰਮਾਣ ਦੁਆਰਾ ਗੈਂਗ ਹਿੰਸਾ 'ਤੇ ਲੋਕਾਂ ਨੂੰ ਜਾਗਰੂਕ ਕੀਤਾ। ਦੱਖਣੀ ਏਸ਼ੀਆਈ ਭਾਈਚਾਰੇ ਦੇ ਅੰਦਰ ਗੈਂਗ ਹਿੰਸਾ 'ਤੇ ਕੇਂਦਰਿਤ "ਏ ਵਾਰੀਅਰਜ਼ ਰਿਲੀਜਨ" ਸਮੇਤ ਕਈ ਦਸਤਾਵੇਜ਼ੀ ਫਿਲਮਾਂ ਦਾ ਉਨ੍ਹਾਂ ਨੇ ਨਿਰਮਾਣ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Canada, Hindi Films, Punjabi Films, World, World news