Home /News /entertainment /

'1947 'ਚ ਭੀਖ ਮੰਗੀ...' ਬਿਆਨ ਨੂੰ ਲੈ ਕੇ ਕੰਗਨਾ ਰਣੌਤ 'ਤੇ ਮੁੰਬਈ 'ਚ ਮਾਮਲਾ ਦਰਜ

'1947 'ਚ ਭੀਖ ਮੰਗੀ...' ਬਿਆਨ ਨੂੰ ਲੈ ਕੇ ਕੰਗਨਾ ਰਣੌਤ 'ਤੇ ਮੁੰਬਈ 'ਚ ਮਾਮਲਾ ਦਰਜ

ਕੰਗਨਾ ਦੀਆਂ ਮੁਸ਼ਕਿਲਾਂ ਵਧੀਆਂ, ਸਿੱਖਾਂ ਉਤੇ ਵਿਵਾਦਤ ਟਿਪਣੀ ਲਈ ਕੇਸ ਦਰਜ (file photo)

ਕੰਗਨਾ ਦੀਆਂ ਮੁਸ਼ਕਿਲਾਂ ਵਧੀਆਂ, ਸਿੱਖਾਂ ਉਤੇ ਵਿਵਾਦਤ ਟਿਪਣੀ ਲਈ ਕੇਸ ਦਰਜ (file photo)

ਪੁਲਿਸ ਨੂੰ ਕੰਗਨਾ ਰਣੌਤ ਦੇ ਦੇਸ਼ਧ੍ਰੋਹ ਅਤੇ ਭੜਕਾਊ ਬਿਆਨਾਂ ਲਈ ਉਸਦੇ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ। ਪ੍ਰੀਤੀ ਨੇ ਕੰਗਨਾ ਵਿਰੁੱਧ ਦੇਸ਼ ਧ੍ਰੋਹ ਦੀ ਧਾਰਾ 124ਏ, 504 ਅਤੇ 505 ਤਹਿਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

  • Share this:

ਫਿਲਮ ਅਭਿਨੇਤਰੀ ਕੰਗਨਾ ਰਣੌਤ (Kangna Ranaut) ਇੱਕ ਵਾਰ ਫਿਰ ਤੋਂ ਮੁਸੀਬਤਾਂ ਵਿਚ ਘਿਰ ਚੁੱਕੀ ਹੈ। ਆਮ ਆਦਮੀ ਪਾਰਟੀ (AAM Admi party) ਦੀ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪ੍ਰੀਤੀ ਮੇਨਨ (Peeti Menon)  ਨੇ ਮੁੰਬਈ 'ਚ ਕੰਗਨਾ ਖਿਲਾਫ ਸ਼ਿਕਾਇਤ (FIR) ਦਰਜ ਕਰਵਾਈ ਹੈ। ਕੰਗਨਾ ਨੇ ਹਾਲ ਹੀ ਵਿੱਚ ਇੱਕ ਬਿਆਨ ਦਿੱਤਾ ਸੀ, ਜਿਸ ਵਿਚ ਉਸਨੇ ਕਿਹਾ ਸੀ ਕਿ ਦੇਸ਼ ਦੀ ਆਜ਼ਾਦੀ ਦੀ ਭੀਖ ਮੰਗੀ ਗਈ ਸੀ ਪਰ 2014 ਵਿੱਚ ਦੇਸ਼ ਨੂੰ ਅਸਲੀ ਆਜ਼ਾਦੀ ਮਿਲੀ ਸੀ। ਪ੍ਰੀਤੀ ਮੇਨਨ ਨੇ ਕੰਗਨਾ ਦੇ ਇਸ ਬਿਆਨ ਨੂੰ ਦੇਸ਼ਧ੍ਰੋਹ ਦੱਸਦੇ ਹੋਏ ਉਸ ਖਿਲਾਫ ਮੁੰਬਈ ਪੁਲਿਸ (Mumbai Police) ਵਿਚ ਐੱਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਹੈ।

ਦੇਸ਼ਧ੍ਰੋਹ ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਨੇਤਾ ਪ੍ਰੀਤੀ ਸ਼ਰਮਾ ਮੈਨਨ ਨੇ ਟਵਿੱਟਰ 'ਤੇ ਦੱਸਿਆ ਹੈ ਕਿ ਉਨ੍ਹਾਂ ਨੇ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਪੁਲਿਸ ਨੂੰ ਕੰਗਨਾ ਰਣੌਤ ਦੇ ਦੇਸ਼ਧ੍ਰੋਹ ਅਤੇ ਭੜਕਾਊ ਬਿਆਨਾਂ ਲਈ ਉਸਦੇ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ। ਪ੍ਰੀਤੀ ਨੇ ਕੰਗਨਾ ਵਿਰੁੱਧ ਦੇਸ਼ ਧ੍ਰੋਹ ਦੀ ਧਾਰਾ 124ਏ, 504 ਅਤੇ 505 ਤਹਿਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

ਹਿੰਦੁਸਤਾਨ ਟਾਈਮਜ਼ 'ਚ ਛਪੀ ਖ਼ਬਰ ਅਨੁਸਾਰ, ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਾਲ ਹੀ ਵਿੱਚ ਟੀਵੀ ਚੈਨਲ ਟਾਈਮਜ਼ ਨਾਓ ਦੇ ਇੱਕ ਪ੍ਰੋਗਰਾਮ ਵਿੱਚ ਪਹੁੰਚੀ ਸੀ, ਜਿੱਥੇ ਉਸਨੇ ਕਿਹਾ ਕਿ 1947 ਵਿੱਚ ਭਾਰਤ ਦੀ ਆਜ਼ਾਦੀ ਅਸਲ ਵਿੱਚ ਇੱਕ ਭੀਖ ਸੀ। 2014 ਵਿੱਚ ਦੇਸ਼ ਆਜ਼ਾਦ ਹੋਇਆ ਸੀ। ਉਨ੍ਹਾਂ ਦੇ ਇਸ ਬਿਆਨ 'ਤੇ ਜ਼ਿਆਦਾਤਰ ਗੈਰ-ਭਾਜਪਾ ਪਾਰਟੀਆਂ, ਸਮਾਜਿਕ ਸੰਸਥਾਵਾਂ, ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ, ਲੇਖਕਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਕਈ ਲੋਕਾਂ ਨੇ ਇਸ ਨੂੰ ਆਜ਼ਾਦੀ ਅੰਦੋਲਨ ਅਤੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕਿਹਾ ਹੈ।

ਸ਼ਿਵ ਸੈਨਾ (Shiv Sena), ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਨੇ ਕੰਗਨਾ ਦੇ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (BJP) ਦੇ ਸਾਂਸਦ ਵਰੁਣ ਗਾਂਧੀ (Varun Gandhi) ਨੇ ਵੀ ਇਸ ਨੂੰ ਇਤਰਾਜ਼ਯੋਗ ਦੱਸਿਆ ਹੈ। ਕੰਗਨਾ ਰਣੌਤ ਦੇ ਬਿਆਨ ਦੀ ਵੀਡੀਓ ਦੀ ਕਲਿੱਪ ਸ਼ੇਅਰ ਕਰਦੇ ਹੋਏ ਵਰੁਣ ਗਾਂਧੀ ਨੇ ਟਵਿੱਟਰ (Kangna Video on twitter) 'ਤੇ ਲਿਖਿਆ, ਪਹਿਲਾਂ ਮਹਾਤਮਾ ਗਾਂਧੀ ਦੀ ਕੁਰਬਾਨੀ ਅਤੇ ਤਪੱਸਿਆ ਦਾ ਅਪਮਾਨ ਕਰਦੇ ਹੋਏ ਹੁਣ ਸ਼ਹੀਦ ਮੰਗਲ ਪਾਂਡੇ ਤੋਂਰਾਣੀ ਲਕਸ਼ਮੀਬਾਈ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਅਤੇ ਲੱਖਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਨਿਰਾਦਰ। ਮੈਂ ਇਸ ਸੋਚ ਨੂੰ ਪਾਗਲਪਨ ਕਹਾਂ ਜਾਂ ਦੇਸ਼ਧ੍ਰੋਹ?

Published by:Krishan Sharma
First published:

Tags: AAP, Bollywood actress, Entertainment, Indian National Congress, Kangana Ranaut