HOME » NEWS » Films

ਆਯੂਸ਼ਮਾਨ ਖੁਰਾਨਾ ਨੂੰ ਕਾ‌ਸਟਿੰਗ ਡਾਇਰੈਕਟਰ ਨੇ ਕਿਹਾ - ਜੇਕਰ ਆਪਣਾ "ਟੂਲ" ਦਿਖਾਉਗੇ ਤਾਂ ਤੈਨੂੰ ਲੀਡ ਰੋਲ ਦੇਵਾਂਗਾ

News18 Punjabi | News18 Punjab
Updated: May 5, 2020, 12:36 PM IST
share image
ਆਯੂਸ਼ਮਾਨ ਖੁਰਾਨਾ ਨੂੰ ਕਾ‌ਸਟਿੰਗ ਡਾਇਰੈਕਟਰ ਨੇ ਕਿਹਾ - ਜੇਕਰ ਆਪਣਾ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੇ ਸੁਪਰਸਟਾਰ ਆਯੂਸ਼ਮਾਨ ਖੁਰਾਨਾ (Ayushmann Khurrana) ਨੇ ਇੱਕ ਹੈਰਾਨ ਕਰਨ ਵਾਲਾ ਖ਼ੁਲਾਸਾ ਕਰਦੇ ਹੋਏ ਆਪਣੇ ਆਪ ਦੇ ਨਾਲ ਹੋਈ ਕਾਸਟਿੰਗ ਕਾਉਚ ਦੀ ਘਟਨਾ ਨੂੰ ਪਰਗਟ ਕਰ ਦਿੱਤਾ ਹੈ।
ਬਾਲੀਵੁੱਡ ਦੇ ਨਵੇਂ ਸੁਪਰ ਸਟਾਰ ਐਕਟਰ ਆਯੂਸ਼ਮਾਨ ਖੁਰਾਨਾ (Ayushmann Khurrana) ਨੇ ਖੁਰਾਨਾ ਨੇ ਖ਼ੁਦ ਦੇ ਨਾਲ ਹੋਈ ਕਾਸਟਿੰਗ ਕਾਉਚ ਦੇ ਮਾਮਲੇ ਨੂੰ ਉਜਾਗਰ ਕਰ ਦਿੱਤਾ ਹੈ। ਉਹਨਾ ਨੇ ਇੱਕ ਕਾਸਟਿੰਗ ਡਾਇਰੈਕਟਰ ਦੇ ਵੱਲੋਂ ਕੀਤੀ ਮੰਗ ਬਾਰੇ ਦੱਸਿਆ ਹੈ ਕਿ ਉਹ ਸਟਰੇਟ ਹੈ ਅਤੇ ਉਨ੍ਹਾਂ ਨੇ ਵੱਡੀ ਸਰਲ ਭਾਵ ਉਨ੍ਹਾਂ ਦੇ ਆਫ਼ਰ ਨੂੰ ਠੁਕਰਾ ਦਿੱਤਾ ਸੀ।ਆਯੂਸ਼ਮਾਨ ਨੇ ਪਿੰਕਵਿਲਾ (Pinkvilla) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ , ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਕਿ ਮੈਂ ਜੇਕਰ ਉਨ੍ਹਾਂ ਨੂੰ ਆਪਣਾ ਟੂਲ ਦਿਖਾਵਾਂ ਤਾਂ ਉਹ ਮੈਨੂੰ ਫ਼ਿਲਮ ਵਿੱਚ ਲੀਡ ਰੋਲ ਦੇਣਗੇ। ਕਾਸਟਿੰਗ ਡਾਇਰੈਕਟਰ ਨੇ ਸਿੱਧੇ ਕਿਹਾ - ਜੇਕਰ ਆਪਣਾ ਟੂਲ ਵਿਖਾਓ ਤਾਂ ਮੈਂ ਤੈਨੂੰ ਫ਼ਿਲਮ ਦਾ ਲੀਡ ਰੋਲ ਦੇ ਦੇਵਾਂਗੇ। ਮੈਂ ਉਨ੍ਹਾਂ ਨੂੰ ਸਾਫ਼ ਕਿਹਾ ਕਿ ਮੈਂ ਸਟਰੇਟ ਹਾਂ। ਮੈਂ ਉਨ੍ਹਾਂ ਨੂੰ ਮਨਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਆਯੂਸ਼ਮਾਨ ਦੀ ਪਿਛਲੀਆਂ ਅੱਠ ਫ਼ਿਲਮਾਂ ਲਗਾਤਾਰ ਹਿੱਟ ਸਾਬਿਤ ਹੋ ਰਹਿਆਂ ਹਨ।ਆਯੂਸਮਾਨ ਆਪਣੀਆਂ ਫ਼ਿਲਮਾਂ ਲੈ ਕੇ ਕਾਫ਼ੀ ਚਰਚਾ ਵਿਚ ਹੈ।
 ਰਣਵੀਰ ਸਿੰਘ ਨੇ ਵੀ ਸੁਣਾਈ ਸੀ ਆਪਣੀ ਕਹਾਣੀ
ਇਸ ਤੋਂ ਪਹਿਲਾ ਰਣਵੀਰ ਸਿੰਘ (Ranveer Singh) ਨੇ ਬਾਲੀਵੁੱਡ ਵਿਚ ਕਾਸਟਿੰਗ ਕਾਉਚ ਦੀ ਗੱਲ ਮੰਨ ਹੈ ਅਤੇ ਕਿਹਾ ਹੈ ਕਿ ਖ਼ੁਦ ਇਸ ਦਰਦ ਤੋਂ ਗੁਜਰ ਚੁੱਕਿਆ ਹੈ।ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ਵਿਚ ਰਣਵੀਰ ਨੇ ਕਿਹਾ ਕਿ ਕੈਰੀਅਰ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਵੀ ਕਾਸਟਿੰਗ ਕਾਉਚ ਦਾ ਸ਼ਿਕਾਰ ਹੋਣਾ ਪਿਆ ਹੈ।ਰਣਵੀਰ ਨੇ ਕਿਹਾ ਕਿ ਫ਼ਿਲਮੀ ਦੁਨੀਆ ਵਿਚ ਕਾਸਟਿੰਗ ਦੇ ਵਕਤ ਇੱਕ ਸੱਜਨ ਪੁਰਸ਼ ਨੇ ਰਾਤ ਵਿਚ ਮੈਨੂੰ ਆਪਣੇ ਘਰ ਬੁਲਾਇਆ ਸੀ ।
ਉਸ ਵਿਅਕਤੀ ਨੇ ਰਣਵੀਰ ਦੇ ਨਾਲ ਸਮਝੌਤਾ ਕਰਨ ਦੀਆ ਕਈ ਕੋਸ਼ਿਸ਼ਾਂ ਕੀਤੀਆਂ ਸਨ ਪਰ ਰਣਵੀਰ ਗੱਲਾਂ ਵਿਚ ਨਹੀਂ ਆਇਆ ਸੀ।ਰਣਵੀਰ ਨੇ ਕਿਹਾ ਕਿ ਜਦੋਂ ਮੈ ਨਾ ਕਰ ਦਿੱਤੀ ਤਾਂ ਉਸ ਸ਼ਖ਼ਸ ਦਾ ਦਿਲ ਟੁੱਟ ਗਿਆ ਸੀ।
First published: May 5, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading