Home /News /entertainment /

RIP Deep Sidhu: ਦੀਪ ਸਿੱਧੂ ਦੀ ਮੌਤ 'ਤੇ ਮਸ਼ਹੂਰ ਹਸਤੀਆਂ ਦਾ Social media 'ਤੇ ਸੋਗ ਸੰਦੇਸ਼

RIP Deep Sidhu: ਦੀਪ ਸਿੱਧੂ ਦੀ ਮੌਤ 'ਤੇ ਮਸ਼ਹੂਰ ਹਸਤੀਆਂ ਦਾ Social media 'ਤੇ ਸੋਗ ਸੰਦੇਸ਼

ਦੀਪ ਸਿੱਧੂ ਦੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੁੰਦੇ ਸਮੇਂ ਦੀ ਫਾਈਲ ਫੋਟੋ। (PIC-TWIITER)

ਦੀਪ ਸਿੱਧੂ ਦੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੁੰਦੇ ਸਮੇਂ ਦੀ ਫਾਈਲ ਫੋਟੋ। (PIC-TWIITER)

Celebs mourned Deep Sidhu's death : ਅਦਾਕਾਰ ਦੀਪ ਸਿੱਧੂ ਦੀ ਮੌਤ ਉੱਤੇ ਮਸ਼ਹੂਰ ਹਸਤੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਸੋਗ ਸੰਦੇਸ਼ ਪੋਸਟ ਕੀਤੇ ਜਾ ਰਹੇ ਹਨ। ਇਨ੍ਹਾਂ ਹਸਤੀਆਂ ਵੱਲੋਂ ਸਿੱਧੂ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ।

 • Share this:
  ਪੰਜਾਬੀ ਅਭਿਨੇਤਾ ਤੋਂ ਕਾਰਕੁਨ ਬਣੇ ਦੀਪ ਸਿੱਧੂ(Deep Sidhu) ਦੀ ਮੰਗਲਵਾਰ ਸ਼ਾਮ ਨੂੰ ਦਿੱਲੀ ਵਿਖੇ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਤੇ ਆਮ ਲੋਕਾਂ ਦੇ ਨਾਲ ਮਸ਼ਹੂਰ ਹਸਤੀਆਂ ਵੀ ਸੋਗ(mourned) ਮਨਾ ਰਹੀਆਂ ਹਨ। ਦੀਪ ਸਿੱਧੂ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਉਣ ਤੋਂ ਬਾਅਦ ਫਿਲਮ ਇੰਡਸਟਰੀ(film industry) ਵਿੱਚ ਸੋਗ ਦੀ ਲਹਿਰ ਫੈਲ ਗਈ। ਹਸਤੀਆਂ ਵੱਲੋਂ ਸੋਗ ਸੰਦੇਸ਼ ਰਾਹੀਂ ਸੋਸ਼ਲ ਮੀਡੀਆ(social media post) 'ਤੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਪੰਜਾਬੀ ਸੰਗੀਤਕਾਰ(Punjabi musician) ਅਤੇ ਗਾਇਕ ਸੁਖਸ਼ਿੰਦਰ ਸ਼ਿੰਦਾ(singer Sukshinder Shinda) ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਿੱਧੂ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ।


  ਅਦਾਕਾਰ ਐਮੀ ਵਿਰਕ(Ammy Virk) ਨੇ ਵੀ ਯਾਦ ਕੀਤਾ ਕਿ ਉਨ੍ਹਾਂ ਨੇ ਪਿਛਲੇ ਹਫਤੇ ਸਿੱਧੂ ਨਾਲ ਫਿਲਮ ਵਿੱਚ ਸਹਿਯੋਗ ਬਾਰੇ ਗੱਲ ਕੀਤੀ ਸੀ।  ਗਗਨ ਕੋਕਰੀ(Gagan Kokri) ਨੇ ਵੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਿੱਧੂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ।
  View this post on Instagram


  A post shared by Ranjit Bawa (@ranjitbawa)

  ਅਮੀਸ਼ਾ ਪਟੇਲ(Ameesha Patel) ਨੇ ਸਿੱਧੂ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ 'ਜ਼ਿੰਦਗੀ ਦੀ ਅਨਿਸ਼ਚਿਤਤਾ' ਬਾਰੇ ਗੱਲ ਕੀਤੀ।  ਦੇਵ ਖਰੌੜ(Dev Kharoud) ਅਤੇ ਰਣਜੀਤ ਬਾਵਾ(Ranjit Bawa) ਨੇ ਵੀ ਇੰਸਟਾਗ੍ਰਾਮ ਪੋਸਟਾਂ 'ਤੇ ਸਿੱਧੂ ਦੀ ਮੌਤ 'ਤੇ ਦੁੱਖ ਜਤਾਇਆ ਹੈ।
  View this post on Instagram


  A post shared by Dev Kharoud (@dev_kharoud)

  View this post on Instagram


  A post shared by Ranjit Bawa (@ranjitbawa)


  ਰੈਪਰ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ(Sidhu Moosewala) ਨੇ ਵੀ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਸਿੱਧੂ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, "RIP ਸ਼ੇਰਾ।"

  ਮੀਕਾ ਸਿੰਘ(Mika Singh) ਨੇ ਸਿੱਧੂ ਲਈ ਇੱਕ ਇੰਸਟਾਗ੍ਰਾਮ ਪੋਸਟ ਵੀ ਸ਼ੇਅਰ ਕਰਦੇ ਹੋਏ ਲਿਖਿਆ, "ਪੰਜਾਬੀ ਅਭਿਨੇਤਾ ਅਤੇ ਐਕਟੀਵਿਸਟ ਦੀਪ ਸਿੱਧੂ ਦੇ ਦੁਖਦਾਈ ਅਤੇ ਬੇਵਕਤੀ ਦੇਹਾਂਤ ਤੋਂ ਬਹੁਤ ਦੁਖੀ ਹਾਂ। ਮੈਂ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਲਈ ਆਪਣੀਆਂ ਪ੍ਰਾਰਥਨਾਵਾਂ ਭੇਜਦਾ ਹਾਂ। ਓਮ ਸ਼ਾਂਤੀ (sic)।"
  View this post on Instagram


  A post shared by Mika Singh (@mikasingh)


  ਜ਼ਿਕਰਯੋਗ ਹੈ ਕਿ ਦੀਪ ਸਿੱਧੂ ਦੀ ਮੰਗਲਵਾਰ ਸ਼ਾਮ ਨੂੰ ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇਅ 'ਤੇ ਇਕ ਟਰੱਕ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ। 37 ਸਾਲਾ ਅਦਾਕਾਰ ਦਿੱਲੀ ਤੋਂ ਪੰਜਾਬ ਜਾ ਰਿਹਾ ਸੀ ਜਦੋਂ ਇਹ ਘਟਨਾ ਖਰਖੌਦਾ ਦੇ ਪਿੱਪਲੀ ਟੋਲ ਪਲਾਜ਼ਾ ਨੇੜੇ ਵਾਪਰੀ। ਖਰਖੌਦਾ ਥਾਣੇ ਦੇ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ, "ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਗਈ। ਉਸ ਦੇ ਨਾਲ ਆਈ ਇੱਕ ਮਹਿਲਾ ਦੋਸਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਸਥਿਰ ਹੈ।" ਉਨ੍ਹਾਂ ਕਿਹਾ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

  ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਗ੍ਰਲਫਰੈਂਡ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਿੱਧੂ ਨਾਲ ਆਖਰੀ Pic ਵਾਇਰਲ

  ਪੁਲਿਸ ਅਨੁਸਾਰ ਹਾਦਸੇ ਵਿੱਚ ਸਿੱਧੂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਟੀਵੀ ਵਿਜ਼ੁਅਲਸ ਵਿੱਚ ਦਿਖਾਇਆ ਗਿਆ ਹੈ ਕਿ ਸਫੈਦ SUV ਸਟੇਸ਼ਨਰੀ ਟਰੱਕ ਨਾਲ ਟਕਰਾਉਣ ਤੋਂ ਬਾਅਦ ਡਰਾਈਵਰ ਦੇ ਪਾਸੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।

  ਸਿੱਧੂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਵਿਚ ਹਿੱਸਾ ਲਿਆ ਸੀ। ਉਸ ਨੂੰ 9 ਫਰਵਰੀ, 2021 ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਗਣਤੰਤਰ ਦਿਵਸ 'ਤੇ ਲਾਲ ਕਿਲ੍ਹੇ ਦੀ ਹਿੰਸਾ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜ਼ਮਾਨਤ 'ਤੇ ਰਿਹਾਅ ਹੋਣ ਤੋਂ ਪਹਿਲਾਂ ਉਹ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਸੀ।
  Published by:Sukhwinder Singh
  First published:

  Tags: Deep Sidhu, Punjabi Films, Road accident, Sidhu Moosewala, Social media

  ਅਗਲੀ ਖਬਰ