HOME » NEWS » Films

Golden Globe 2021: ਮਰਹੂਮ ਅਦਾਕਾਰ ਚੈਡਵਿਕ ਬੋਸਮੈਨ ਨੂੰ ਮਿਲਿਆ ਬੈਸਟ ਐਕਟਰ ਦਾ ਐਵਾਰਡ

News18 Punjabi | News18 Punjab
Updated: March 1, 2021, 7:19 PM IST
share image
Golden Globe 2021: ਮਰਹੂਮ ਅਦਾਕਾਰ ਚੈਡਵਿਕ ਬੋਸਮੈਨ ਨੂੰ ਮਿਲਿਆ ਬੈਸਟ ਐਕਟਰ ਦਾ ਐਵਾਰਡ

  • Share this:
  • Facebook share img
  • Twitter share img
  • Linkedin share img
ਹਾਲੀਵੁੱਡ ਦੇ ਗੋਲਡਨ ਗਲੋਬ ਐਵਾਰਡਜ਼ ਦੀ ਹਰ ਕਿਸੇ ਨੂੰ ਬੇਸਬਰੀ ਨਾਲ ਉਡੀਕ ਸੀ। ਇਸ ਸਾਲ ਕਰੋਨਾ ਮਹਾਂਮਾਰੀ ਕਾਰਨ 78ਵੇਂ ਗੋਲਡਨ ਗਲੋਬ ਐਵਾਰਡ ਦੀ ਘੋਸ਼ਣਾ ਵਰਚੁਅਲ ਤਰੀਕੇ ਨਾਲ ਕੀਤੀ ਗਈ। ਇਸ ਵਾਰ ਐਮੀ ਫਾਉਲਰ ਅਤੇ ਟੀਨਾ ਫੀ ਇਸ ਸਾਲ ਗੋਲਡਨ ਗਲੋਬ ਐਵਾਰਡ ਦੀ ਮੇਜ਼ਬਾਨੀ ਕਰ ਰਹੀਆਂ ਹਨ। ਇਸ ਸਾਲ ਬਹੁਤ ਸਾਰੇ ਪ੍ਰਸਿੱਧ ਸ਼ੋਅ ਗੋਲਡਨ ਗਲੋਬ ਐਵਾਰਡ ਲਈ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਚੋਂ 'ਦਿ ਕਰਾਊਨ' ਤੇ 'ਸ਼ਿੱਟਜ਼ ਕ੍ਰੀਕ' ਨੇ ਸਭ ਤੋਂ ਵੱਧ ਐਵਾਰਡ ਆਪਣੇ ਨਾਂ ਕੀਤੇ।

ਇਸ ਵਾਰ ਬੈਸਟ ਐਕਟਰ ਦਾ ਐਵਾਰ ਚੈਡਵਿਕ ਬੋਸਮੈਨ ਨੂੰ ਮਿਲਿਆ ਹੈ। ਫਿਲਮ ਬਲੈਕ ਪੈਂਥਰ ਤੋਂ ਮਸ਼ਹੂਰ ਹੋਏ ਚੈਡਵਿਕ ਬੋਸਮੈਨ ਦੀ ਕੈਂਸਰ ਨਾਲ ਲੜਦੇ ਹੋਏ ਮੌਤ ਹੋ ਗਈ ਸੀ। ਉਨ੍ਹਾਂ ਦੀ ਉਮਰ 43 ਸਾਲ ਸੀ। ਇਹ ਐਵਾਰਡ ਉਨ੍ਹਾਂ ਦੀ ਪਤਨੀ ਵੱਲੋਂ ਸਵੀਕਾਰ ਕੀਤਾ ਗਿਆ। ਇਹ ਐਵਾਰਡ ਚੈਡਵਿਕ ਨੂੰ ਮਾ ਰੇਨੀਜ਼ ਬਲੈਕ ਬਾਟਮ ਫਿਲਸ ਲਈ ਦਿੱਤਾ ਗਿਆ ਹੈ।

ਗੋਲਡਨ ਗਲੋਬਜ਼ ਦੇ ਜੇਤੂਆਂ ਦੀ ਸੂਚੀ ਚ ਦਿ ਕਰਾਊਨ ਸਭ ਤੋਂ ਵੱਧ ਐਵਾਰਡ ਦੇ ਹੱਕਦਾਰ ਬਣੇ। ਅਲੱਗ ਅਲੱਗ ਸ਼੍ਰੇਣੀਆਂ ਦੇ 6 ਐਵਾਰਡਾਂ ਲਈ ਨਾਮਾਂਕਿਤ ਹੋਣ ਤੋਂ ਬਾਅਦ 4 ਐਵਾਰਡ ਆਪਣੇ ਨਾਂ ਕਿਤੇ, ਜਿਸ ਚ ਬੈਸਟ ਟੀਵੀ ਸੀਰੀਜ਼ ਵੀ ਸ਼ਾਮਿਲ ਹੈ।
ਮਿਊਜ਼ੀਕਲ / ਕਾਮੇਡੀ ਆਈ ਕੇਅਰ ਏ ਲੋਟ ਲਈ ਰੋਸਮੰਡ ਪਾਈਕ ਨੂੰ ਬੈਸਟ ਐਕਟਰੈਸ ਗੋਲਡਨ ਗਲੋਬ ਐਵਾਰਡ ਮਿਲਿਆ। ਉਥੇ ਹੀ ਆਂਦਰਾ ਡੇ ਨੇ ਦਿ ਯੁਨਾਈਟਿਡ ਸਟੇਟਸ ਵਰਸਿਜ਼ ਬਿੱਲੀ ਹੋਲੀਡੇ ਵਿੱਚ ਉਸ ਦੇ ਪ੍ਰਦਰਸ਼ਨ ਲਈ ਡਰਾਮਾ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਿਆ। ਜੋਡੀ ਫੋਸਟਰ ਨੂੰ ਮੌਰੀਟੇਨੀਅਨ (ਫਿਲਮ) ਲਈ ਬੈਸਟ ਸਪੋਰਟਿੰਗ ਐਕਟਰ ਦਾ ਐਵਾਰਡ ਮਿਲਿਆ। ਸ਼ਿੱਟਜ਼ ਕ੍ਰੀਕ ਟੀਵੀ ਸੀਰੀਜ਼ ਨੂੰ ਮਿਉਜ਼ੀਕਲ / ਕਾਮੇਡੀ ਸ਼ਰੇਣੀ 'ਚ ਬੈਸਟ ਟੀਵੀ ਸੀਰੀਜ਼ ਦਾ ਐਵਾਰਡ ਮਿਲਿਆ। ਇਸ ਤੋਂ ਇਲਾਵਾ ਇਸ ਸ਼ੋਅ ਦੀ ਸਟਾਰ ਕੈਥਰੀਨ ਓਹਾਰਾ ਨੂੰ ਇਸੇ ਸ਼ਰੇਣੀ ਚ ਬੈਸਟ ਐਕਟਰੈਸ ਦਾ ਐਵਾਰਡ ਮਿਲਿਆ ਹੈ।

ਇਹ ਰਹੀ ਜੇਤੂਆਂ ਦੀ ਲਿਸਟ :

ਫਿਲਮ ਸ਼੍ਰੇਣੀਆਂ ਵਿਚ ਜੇਤੂ

ਬੈਸਟ ਫਿਲਮ - ਡਰਾਮਾ : ਨੋਮੈਡਲੈਂਡ

ਬੈਸਟ ਫਿਲਮ - ਮਿਊਜ਼ਿਕਲ ਕਾਮੇਡੀ : ਬੋਰੈਟ ਸਬਸਿਕੁਇੰਟ ਮੂਵੀਫਿਸਮ

ਬੈਸਟ ਡਾਇਰੈਕਟ - ਕਲੋਹੀ ਸ਼ਾਓ (ਨੋਮੈਡਲੈਂਡ)

ਬੈਸਟ ਐਕਟਰੈਸ - ਡਰਾਮਾ : ਆਂਦਰਾ ਡੇ (ਯੁਨਾਈਟਿਡ ਸਟੇਟਸ ਵਰਸਿਜ਼ ਬਿੱਲੀ ਹੋਲੀਡੇ )

ਬੈਸਟ ਐਕਟਰ - ਡਰਾਮਾ : ਚੈਡਵਿਕ ਬੋਸਮੈਨ (ਮਾ ਰੇਨੀਜ਼ ਬਲੈਕ ਬਾਟਮ)

ਬੈਸਟ ਐਕਟਰੈਸ - ਮਿਉਜ਼ੀਕਲ / ਕਾਮੇਡੀ : ਰੋਸਮੰਡ ਪਾਈਕ (ਆਈ ਕੇਅਰ ਏ ਲੋਟ)

ਬੈਸਟ ਐਕਟਰ - ਮਿਉਜ਼ੀਕਲ / ਕਾਮੇਡੀ : ਸਾਸ਼ਾ ਬੈਰਨ ਕੋਹੇਨ (ਬੋਰੈਟ ਸਬਸਿਕੁਇੰਟ ਮੂਵੀਫਿਸਮ)

ਬੈਸਟ ਸਪੋਰਟਿੰਗ ਐਕਟਰੈਸ : ਜੋਡੀ ਫੋਸਟਰ (ਮੋਰੀਟੇਨੀਅਨ)

ਬੈਸਟ ਸਪੋਰਟਿੰਗ ਐਕਟਰ - ਡੈਨੀਅਲ ਕਾਲੂਈਆ (ਜੂਡਾਸ ਐਂਜ ਦਿ ਬਲੈਕ ਮਸੀਹਾ)

ਬੈਸਟ ਸਕ੍ਰੀਨ ਪਲੇਅ : ਐਰਨ ਸੋਕਿਨ (ਦਿ ਟ੍ਰਾਇਲ ਆਫ ਦਿ ਸ਼ਿਕਾਗੋ 7)

ਬੈਸਟ ਵਿਦੇਸ਼ੀ ਭਾਸ਼ਾ ਦੀ ਫਿਲਮ : ਮਿਨਾਰੀ

ਬੈਸਟ ਐਨੀਮੇਟਿਡ ਫੀਚਰ : ਸੋਲ

ਬੈਸਟ ਓਰਿਜਨਲ ਸਕੋਰ : ਸੋਲ

ਬੈਸਟ ਓਰਿਜਨਲ ਗੀਤ : ਲੋ ਸੀ (ਸੀਨ) (ਫਿਲਮ ਦਿ ਲਾਈਫ ਅਹੈਡ)

ਟੈਲੀਵਿਜ਼ਨ ਸ਼੍ਰੇਣੀਆਂ ਦੇ ਜੇਤੂ-

ਬੈਸਟ ਟੀਵੀ ਸੀਰੀਜ਼ - ਡਰਾਮਾ : ਦਿ ਕਰਾਊਨ

ਬੈਸਟ ਟੀਵੀ ਸੀਰੀਜ਼ - ਮਿਉਜ਼ੀਕਲ / ਕਾਮੇਡੀ : ਸ਼ਿੱਟਜ਼ ਕ੍ਰੀਕ

ਬੈਸਟ ਐਕਟਰੈਸ - ਡਰਾਮਾ : ਏਮਾ ਕੋਰਿਨ (ਦਿ ਕਰਾਊਨ)

ਬੈਸਟ ਐਕਟਰ - ਡਰਾਮਾ : ਜੋਸ਼ ਓਕੋਨਰ (ਦਿ ਕਰਾਊਨ)

ਬੈਸਟ ਐਕਟਰੈਸ - ਮਿਉਜ਼ੀਕਲ / ਕਾਮੇਡੀ : ਕੈਥਰੀਨ ਓਹਾਰਾ (ਸ਼ਿੱਟਜ਼ ਕ੍ਰੀਕ)

ਬੈਸਟ ਐਕਟਰ - ਮਿਉਜ਼ੀਕਲ / ਕਾਮੇਡੀ : ਜੇਸਨ ਸੁਡੇਕਿਸ (ਟੇਡ ਲੇਸੋ)

ਬੈਸਟ ਸਪੋਰਟਿੰਗ ਐਕਟਰੈਸ : ਜਿਲਿਅਨ ਐਂਡਰਸਨ (ਦਿ ਕਰਾਊਨ)

ਬੈਸਟ ਸਪੋਰਟਿੰਗ ਐਕਟਰ - ਜੌਨ ਬੋਏਗਾ (ਸਮਾਲ ਐਕਸ)

ਬੈਸਟ ਐਕਟਰੈਸ (ਲਿਮਿਟਿਡ ਸੀਰੀਜ਼, ਐਂਥੋਲੋਜੀ ਟੀਵੀ ਫਿਲਮ) : ਅਨਿਆ ਟੇਲਰ (ਜੋਏ ਫਾਰ ਦੀ ਕੁਈਨਜ਼ ਗੈਂਬਿਟ)

ਬੈਸਟ ਐਕਟਰ (ਲਿਮਿਟਿਡ ਸੀਰੀਜ਼, ਐਂਥੋਲੋਜੀ ਟੀਵੀ ਫਿਲਮ) : ਮਾਰਕ ਰਫੈਲੋ (ਆਈ ਨੋ ਦਿਸ ਮਚ ਇਜ਼ ਟਰੂ)
Published by: Anuradha Shukla
First published: March 1, 2021, 7:19 PM IST
ਹੋਰ ਪੜ੍ਹੋ
ਅਗਲੀ ਖ਼ਬਰ