HOME » NEWS » Films

'ਦਿ ਫੈਮਿਲੀ ਮੈਨ 2' ਤੋਂ ਚੇਲਮ ਸਰ ਬਣ ਗਏ ਸਭ ਦੇ ਫੇਵਰਟ, ਹਰ ਕੋਈ ਉਨ੍ਹਾਂ ਦੇ ਮੀਮ ਬਣਾ ਇੰਟਰਨੈੱਟ ਤੇ ਕਰ ਰਿਹਾ ਸ਼ੇਅਰ

News18 Punjabi | Trending Desk
Updated: June 9, 2021, 3:09 PM IST
share image
'ਦਿ ਫੈਮਿਲੀ ਮੈਨ 2' ਤੋਂ ਚੇਲਮ ਸਰ ਬਣ ਗਏ ਸਭ ਦੇ ਫੇਵਰਟ, ਹਰ ਕੋਈ ਉਨ੍ਹਾਂ ਦੇ ਮੀਮ ਬਣਾ ਇੰਟਰਨੈੱਟ ਤੇ ਕਰ ਰਿਹਾ ਸ਼ੇਅਰ

  • Share this:
  • Facebook share img
  • Twitter share img
  • Linkedin share img
ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਆਨਲਾਈਨ ਸਟ੍ਰੀਮਿੰਗ ਪਲੇਟਫ਼ਾਰਮਾਂ ਨੇ ਕੰਟੈਂਟ ਪ੍ਰਤੀ ਸਾਡੀ ਸੋਚ ਤੇ ਕੰਟੈਂਟ ਦੇਖਣ ਦੇ ਢੰਗ ਨੂੰ ਬਦਲ ਦਿੱਤਾ ਹੈ। ਹਾਲਾਂਕਿ ਅਸੀਂ ਅਜੇ ਵੀ ਆਪਣੇ ਪਸੰਦੀਦਾ ਅਦਾਕਾਰਾਂ ਦੀ ਸੁਪਰਹੀਰੋ ਵਾਲੀ ਐਂਟਰੀ ਦੇਖ ਕੇ ਪਹਿਲਾਂ ਵਾਂਗ ਹੀ ਖ਼ੁਸ਼ ਹੁੰਦੇ ਹਾਂ, ਖ਼ੈਰ ਉਹ ਤਾਂ ਬਦਲਿਆ ਨਹੀਂ ਜਾ ਸਕਦਾ ਪਰ ਕਈ ਕਿਰਦਾਰ ਅਜਿਹੇ ਹੁੰਦੇ ਹਨ ਜੋ ਫ਼ਿਲਮਾਂ ਜਾਂ ਸੀਰੀਜ਼ ਵਿੱਚ ਅਜਿਹਾ ਪ੍ਰਭਾਵ ਸਾਡੇ ਤੇ ਪਾਉਂਦੇ ਹਨ ਕਿ ਬਹੁਤ ਜਲਦ ਸਭ ਦੇ ਪਸੰਦੀਦਾ ਅਦਾਕਾਰ ਬਣ ਜਾਂਦੇ ਹਨ।


ਫੈਮਿਲੀ ਮੈਨ 2 ਦੀ ਗੱਲ ਕਰੀਏ ਤਾਂ ਇਸ ਵਿੱਚ ਸਬ-ਟਾਈਟਲ ਦੇ ਨਾਲ ਲੋਕਾਂ ਨੇ ਭਾਸ਼ਾ ਦੀ ਰੁਕਾਵਟ ਨੂੰ ਵੀ ਕਿਤੇ ਮਹਿਸੂਸ ਨਹੀਂ ਕੀਤਾ। ਸੀਰੀਜ਼ ਦੀ ਕਹਾਣੀ ਨੂੰ ਪਹਿਲਾਂ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਤੇ ਇਸ ਸੀਰੀਜ਼ ਦੇ ਕੁੱਝ ਕਿਰਦਾਰ ਵੀ ਅੱਜਕੱਲ੍ਹ ਇੰਟਰਨੈੱਟ ਤੇ ਛਾਏ ਹੋਏ ਹਨ। ਇਸ ਦੀ ਇੱਕ ਹੈਰਾਨਕੁਨ ਉਦਾਹਰਨ ਚੇਲਮ ਸਰ ਦਾ ਕਿਰਦਾਰ ਹੈ, ਜਿਸ ਨੂੰ ਤਾਮਿਲ ਅਭਿਨੇਤਾ ਉਦੈ ਮਹੇਸ਼ ਨੇ ਨਿਭਾਇਆ ਹੈ।
ਪ੍ਰਾਈਮ ਵੀਡੀਓ 'ਤੇ ਉਪਲਬਧ ਇਸ ਸ਼ੋਅ ਵਿਚ ਮਹੇਸ਼ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੇ ਰਿਟਾਇਰਡ ਮੈਂਬਰ ਵਜੋਂ ਪੇਸ਼ ਹੋਇਆ ਹੈ, ਜੋ ਕਿ ਆਪਣੀ ਜਾਂਚ ਵਿਚ ਨਾਟਕ ਸ੍ਰੀਕਾਂਤ ਤੇ TASK ਸੈੱਲ ਦੇ ਹੋਰ ਮੈਂਬਰਾਂ ਦੀ ਸਹਾਇਤਾ ਕਰਦਾ ਹੈ। ਮਨੋਜ ਬਾਜਪਾਈ, ਸਮੰਥਾ ਅਕਿਨੈਨੀ ਅਤੇ ਪ੍ਰਿਆਮਨੀ ਵਰਗੇ ਕਲਾਕਾਰਾਂ ਦੇ ਬਾਵਜੂਦ, ਇਹ ਚੇਲਮ ਸਰ ਦਾ ਕਿਰਦਾਰ ਹੈ ਜਿਸ ਨੇ ਦਰਸ਼ਕਾਂ ਨੂੰ ਆਪਣਾ ਫੈਨ ਬਣਾ ਲਿਆ ਹੈ।


ਇਸ ਰੋਲ ਨੇ ਦਰਸ਼ਕਾਂ ਨੂੰ ਇਸ ਹੱਦ ਤਕ ਪ੍ਰਭਾਵਤ ਕੀਤਾ ਕਿ ਕਈ ਸੋਸ਼ਲ ਮੀਡੀਆ ਤੇ ਲੋਕ ਮੰਗ ਕਰ ਰਹੇ ਹਨ ਕਿ ਚੇਲਮ ਸਰ 'ਤੇ ਅਲੱਗ ਤੋਂ ਇੱਕ ਸਪਿੱਨ-ਆਫ ਸੀਰੀਜ਼ ਬਣਾਈ ਜਾਵੇ ਜਿਸ ਚ ਚੇਲਮ ਸਰ ਦੀ ਜ਼ਿੰਦਗੀ ਬਾਰੇ ਹੋਰ ਜਾਣਨ ਦਾ ਮੌਕਾ ਮਿਲੇ।ਮੀਮਜ਼ ਅਤੇ ਹਾਸੋਹੀਣੇ ਵੰਨ-ਲਾਈਨਰ ਮੀਮ ਦੀ ਵਰਤੋਂ ਕਰਦਿਆਂ, ਸੋਸ਼ਲ ਮੀਡੀਆ ਯੂਜ਼ਰਸ ਨੇ 15 ਮਿੰਟ ਦੀ ਭੂਮਿਕਾ ਦੀ ਪ੍ਰਸ਼ੰਸਾ ਦੇ ਨਾਲ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ। ਇੱਥੋਂ ਤੱਕ ਕਿ ਪ੍ਰਾਈਮ ਵੀਡੀਓ ਨੇ ਵੀ ਇਸ ਕਿਰਦਾਰ ਦੇ ਇੰਪੈਕਟ ਤੇ ਹੈਰਾਨੀ ਪ੍ਰਗਟ ਕੀਤੀ ਹੈ। ਬਹੁਤ ਸਾਰੇ ਯੂਜ਼ਰਸ ਨੇ ਕਿਹਾ ਕਿ ਸੀਰੀਜ਼ ਵਿੱਚ ਚੇਲਮ ਸਰ ਟੀਮ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਸਨ।ਇੱਕ ਪੋਸਟ ਵਿੱਚ ਅਦਾਕਾਰ ਮਨੋਜ ਬਾਜਪਾਈ ਨੇ ਵੀ ਚੇਲਮ ਸਰ ਬਾਰੇ ਖ਼ਾਸ ਜ਼ਿਕਰ ਕੀਤਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਕੁੱਝ ਨੇ ਤਾਂ ਖ਼ੁਫ਼ੀਆ ਮਾਹਿਰ ਤੋਂ ਰਿਸ਼ਤੇ ਦੀ ਸਲਾਹ ਵੀ ਲੈ ਲਈ। ਇੱਕ ਯੂਜ਼ਰ ਨੇ ਲਿਖਿਆ ਕਿ ਚੇਲਮ ਸਰ ਅਰਬਪਤੀ ਇਲੋਨ ਮਸਕ ਨੂੰ ਵੀ ਕ੍ਰਿਪਟੋਕੁਰੰਸੀ 'ਤੇ ਸਲਾਹ ਦੇ ਸਕਦੇ ਹਨ।

ਕੁੱਝ ਨੇ ਤਾਂ ਚੇਲਮ ਸਰ ਨੂੰ ਗੂਗਲ ਤੇ ਵਿੱਕੀਪੀਡੀਆ ਤੋਂ ਵੀ ਉੱਪਰ ਦੱਸਿਆ। ਸੀਰੀਜ਼ ਫੈਮਲੀ ਮੈਨ ਅਦਾਕਾਰ ਮਨੋਜ ਬਾਜਪਾਈ ਦੁਆਰਾ ਨਿਭਾਏ ਗਏ ਇੱਕ ਜਾਸੂਸ, ਸ਼੍ਰੀਕਾਂਤ ਤਿਵਾੜੀ ਦੀ ਜ਼ਿੰਦਗੀ 'ਤੇ ਆਧਾਰਤ ਹੈ। ਸ਼ੋਅ ਵਿਚ ਤਿਵਾੜੀ ਦੀ ਜ਼ਿੰਦਗੀ ਦਾ ਪਤਾ ਲਗਾਇਆ ਗਿਆ ਹੈ ਜੋ ਅੱਤਵਾਦ ਵਿਰੋਧੀ ਏਜੰਸੀ ਲਈ ਕੰਮ ਕਰ ਰਿਹਾ ਹੈ ਤੇ ਆਪਣੇ ਪਰਿਵਾਰ ਵਿਚ ਸਮੱਸਿਆਵਾਂ ਨਾਲ ਨਜਿੱਠ ਰਿਹਾ ਹੈ। ਦੂਜੇ ਸੀਜ਼ਨ ਵਿਚ ਦੱਖਣੀ ਭਾਰਤੀ ਸੁਪਰਸਟਾਰ ਸਮੰਥਾ ਅਕਿਨੈਨੀ ਨੇ ਨੈਗੇਟਿਵ ਰੋਲ ਅਦਾ ਕੀਤਾ ਹੈ।
Published by: Anuradha Shukla
First published: June 9, 2021, 3:05 PM IST
ਹੋਰ ਪੜ੍ਹੋ
ਅਗਲੀ ਖ਼ਬਰ