• Home
  • »
  • News
  • »
  • entertainment
  • »
  • CHHORII MOVIE REVIEW NUSHRRATT BHARUCCHA S FEMINIST HEROINE SHOWS RURAL HORRORS THEIR PLACE GH AP

Chhorii Movie Review : ਸਮਾਜਕ ਕੁਪ੍ਰਥਾ ਨੂੰ ਵੱਖਰੇ ਢੰਗ ਨਾਲ ਪੇਸ਼ ਕਰਦੀ ਹੈ ਫ਼ਿਲਮ ‘ਛੋਰੀ’

ਕਹਾਣੀ ਇੱਕ ਗਰਭਵਤੀ ਸ਼ਹਿਰੀ ਔਰਤ ਬਾਰੇ ਹੈ, ਜਿਸ ਦੀ ਭੂਮਿਕਾ ਨੁਸਰਤ ਭਰੂਚਾ ਦੁਆਰਾ ਨਿਭਾਈ ਗਈ ਹੈ, ਜੋ ਆਪਣੇ ਅਣਜੰਮੇ ਬੱਚੇ ਨੂੰ ਡਰਾਉਣੇ ਪਾਤਰਾਂ ਤੇ ਚੁੜੈਲ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਫਿਲਮ ਦੀ ਪੇਂਡੂ ਦ੍ਰਿਸ਼ ਦਿਖਾਉਣ ਲਈ ਬਣਾਈ ਗਈ ਸੈਟਿੰਗ ਸਭ ਤੋਂ ਦਿਲਚਸਪ ਹੈ।

ਸਮਾਜਕ ਕੁਪ੍ਰਥਾ ਨੂੰ ਵੱਖਰੇ ਢੰਗ ਨਾਲ ਪੇਸ਼ ਕਰਦੀ ਹੈ ਫ਼ਿਲਮ ‘ਛੋਰੀ’

  • Share this:
ਭਾਰਤ ਵਿੱਚ ਬਣੀਆਂ ਡਰਾਉਣੀਆਂ ਫਿਲਮਾਂ ਇੰਨੀਆਂ ਸਫਲ ਨਹੀਂ ਹੁੰਦੀਆਂ ਜਿੰਨੀਆਂ ਹਾਲੀਵੁੱਡ ਵਿੱਚ ਹੁੰਦੀਆਂ ਹਨ। ਇਸ ਵਾਰ ਜੋ ਫਿਲਮ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰੇਗੀ ਉਹ ਹੈ "ਛੋਰੀ"। ਛੋਰੀ, ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਸਟ੍ਰੀਮਿੰਗ ਲਈ ਉਪਲਬਧ ਹੈ, ਜੋ ਕਿ ਵਿਸ਼ਾਲ ਫੁਰੀਆ ਦੀ ਆਪਣੀ ਮਰਾਠੀ ਡਰਾਉਣੀ ਹਿੱਟ ਫਿਲਮ ਲਪਾਛਪੀ (2017) ਦਾ ਰੀਮੇਕ ਹੈ।

ਕਹਾਣੀ ਇੱਕ ਗਰਭਵਤੀ ਸ਼ਹਿਰੀ ਔਰਤ ਬਾਰੇ ਹੈ, ਜਿਸ ਦੀ ਭੂਮਿਕਾ ਨੁਸਰਤ ਭਰੂਚਾ ਦੁਆਰਾ ਨਿਭਾਈ ਗਈ ਹੈ, ਜੋ ਆਪਣੇ ਅਣਜੰਮੇ ਬੱਚੇ ਨੂੰ ਡਰਾਉਣੇ ਪਾਤਰਾਂ ਤੇ ਚੁੜੈਲ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਫਿਲਮ ਦੀ ਪੇਂਡੂ ਦ੍ਰਿਸ਼ ਦਿਖਾਉਣ ਲਈ ਬਣਾਈ ਗਈ ਸੈਟਿੰਗ ਸਭ ਤੋਂ ਦਿਲਚਸਪ ਹੈ। ਗੰਨੇ ਦੇ ਖੇਤਾਂ ਵਿਚਕਾਰ ਬਣਿਆ ਇੱਕ ਸੁੰਨ-ਸਾਨ ਘਰ ਪੁਰਾਣੇ ਪਿੰਡਾਂ ਵਰਗੀ ਦਿਖ ਦਿੰਦਾ ਹੈ। ਇਸ ਨੂੰ ਪੇਸ਼ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਇਹ ਘਰ ਦਿਨ ਵੇਲੇ ਵੀ ਡਰਾਉਣਾ ਲੱਗੇ।

ਭਾਰਤੀ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਕੂਪ੍ਰਥਾਵਾਂ ਹਨ, ਉਨ੍ਹਾਂ ਵਿੱਚੋਂ ਹੀ ਇੱਕ ਨੂੰ ਬਹੁਤ ਡਰਾਉਣੇ ਅੰਦਾਜ਼ ਵਿੱਚ ਇਸ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਫੁਰੀਆ ਦੀ ਫੋਕਸਡ ਸਕ੍ਰੀਨਪਲੇਅ ਕਾਰਨ ਤੇ ਨਾਲ ਹੀ ਲਪਾਛਪੀ (2017) ਦੀ ਸਟੋਰੀ ਲਾਈਨ ਨੂੰ ਬਣਾਏ ਰੱਖਣ ਦੇ ਯਤਨ ਕਾਰਨ ਫਿਲਮ ਤੁਹਾਨੂੰ ਵਾਕਈ ਡਰਾਉਣੀ ਲੱਗੇਗੀ। ਰੀਮੇਕ ਵਿੱਚ 15-ਮਿੰਟ ਦਾ ਪ੍ਰੋਲੋਗ ਹੈ, ਜਿਸ ਦਾ ਉਦੇਸ਼ ਨਾਇਕਾ, ਸਾਕਸ਼ੀ (ਨੁਸ਼ਰਤ ਭਰੂਚਾ) ਨੂੰ ਇੱਕ ਮਜ਼ਬੂਤ ਕਿਰਦਾਰ ਵਾਂਗ ਪੇਸ਼ ਕਰਨਾ ਹੈ ਤੇ ਉਸ ਦਾ ਪਿੰਡ ਵਿੱਚ ਆਉਣ ਦਾ ਕਾਰਨ ਦੱਸਣਾ ਹੈ।

ਵਿਸ਼ਾਲ ਫੁਰੀਆ ਇਸ ਨੂੰ ਕਹਾਣੀ ਦੀ ਸ਼ੁਰੂਆਤ ਵਿੱਚ ਹੀ ਦੱਸ ਦਿੰਦੇ ਹਨ ਜੋ ਕਿ ਅਵੋਇਡ ਕੀਤਾ ਜਾ ਸਕਦਾ ਸੀ ਤੇ ਕਹਾਣੀ ਦੇ ਅੱਗੇ ਵਧਣ ਦੇ ਨਾਲ ਪੇਸ਼ ਕੀਤਾ ਜਾ ਸਕਦਾ ਸੀ। ਫਿਲਮ ਦੀ ਸ਼ੁਰੂਆਤ ਵਿੱਚ ਹੀ ਆਪਣੇ ਪਤੀ ਹੇਮੰਤ (ਸੌਰਭ ਗੋਇਲ) ਨਾਲ ਸਾਕਸ਼ੀ ਦੀ ਗੱਲਬਾਤ ਉਸ ਦੀ ਨਾਰੀਵਾਦੀ ਸੋਚ ਨੂੰ ਹੀ ਨਹੀਂ, ਸਗੋਂ ਫਿਲਮ ਦੇ ਥੀਮ ਨੂੰ ਵੀ ਬਹੁਤ ਜਲਦੀ ਦਰਸ਼ਕਾਂ ਸਾਹਮਣੇ ਪੇਸ਼ ਕਰ ਦਿੰਦੀ ਹੈ।

"ਛੋਰੀ" ਨੂੰ ਲਪਾਛਪੀ ਨਾਲੋਂ ਲਗਭਗ ਹਰ ਮਾਮਲੇ ਵਿੱਚ ਵਧੇਰੇ ਪਾਲਿਸ਼ ਕਰ ਕੇ ਪੇਸ਼ ਕੀਤਾ ਗਿਆ ਹੈ। ਛੋਰੀ ਵਿੱਚ ਮਾਹੌਲ ਵਧੇਰੇ ਸ਼ੈਲੀ ਅਤੇ ਕਲਾ-ਨਿਰਦੇਸ਼ਿਤ ਦਿਖਾਈ ਦਿੰਦਾ ਹੈ। ਜੋ ਗੁੰਮ ਹੈ ਉਹ ਹੈ ਆਮ ਵਾਤਾਵਰਣ ਵਿੱਚ ਡਰ ਦੀ ਭਾਵਨਾ ਜੋ ਪਹਿਲੀ ਫਿਲਮ ਵਿੱਚ ਸਾਫ ਨਜ਼ਰ ਆਉਂਦੀ ਹੈ। ਕਹਾਣੀ ਦੇ ਹਰ ਭਾਗ ਵਿੱਚ ਨਾਇਕਾ ਅਕਸਰ ਇਹ ਸੋਚਦੀ ਹੈ ਕਿ ਕੀ ਉਸ ਨੇ ਜੋ ਦੇਖਿਆ ਉਹ ਅਸਲ ਹੈ ਜਾਂ ਉਸ ਦਾ ਸੁਪਨਾ। ਇਸ ਨੂੰ ਦਿਖਾਉਣ ਲਈ ਵਾਧੂ ਸਾਊਂਡ ਡਿਜ਼ਾਈਨ, ਬੈਕਗ੍ਰਾਉਂਡ ਸਕੋਰ, ਮੇਕ-ਅੱਪ, ਅਤੇ ਵਿਜ਼ੂਅਲ ਇਫੈਕਟਸ ਵਰਤੇ ਗਏ ਹਨ। ਇਸ ਲਈ, ਦਰਸ਼ਕ ਇਸ ਨੂੰ ਵੇਖ ਕੇ ਨਿਰਾਸ਼ ਨਹੀਂ ਹੋਣਗੇ।
Published by:Amelia Punjabi
First published:
Advertisement
Advertisement