ਕਾਮੇਡੀ ਕਵੀਨ ਭਾਰਤੀ ਸਿੰਘ ਅਕਸਰ ਆਪਣੇ ਮਜ਼ੇਦਾਰ ਜੋਕਸ ਅਤੇ ਧਮਾਕੇਦਾਰ ਅੰਦਾਜ਼ ਨੂੰ ਲੈ ਕੇ ਹਰ ਇੱਕ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੀ ਹੈ ਪਰ ਬੀਤੇ ਦਿਨੇ ਭਾਰਤੀ ਟੀਵੀ ਰਿਆਲਟੀ ਸ਼ੋਅ ਡਾਂਸ ਦੀਵਾਨੇ ਦੇ ਸੈੱਟ 'ਤੇ ਖੁਦ ਹੀ ਫੁੱਟ ਫੁੱਟ ਕੇ ਰੌਂਦੀ ਨਜ਼ਰ ਆਈ। ਇਨ੍ਹਾਂ ਹੀ ਨਹੀਂ ਭਾਰਤੀ ਨੇ ਇਹ ਵੀ ਦੱਸਿਆ ਕੀ ਆਖਰ ਕਿਉਂ ਉਹ ਆਪਣੀ ਮਾਂ ਵਰਗੀ ਨਹੀਂ ਬਣਨਾ ਚਾਹੁੰਦੀ ਹੈ ਅਤੇ ਇਸ ਦੇ ਨਾਲ ਹੀ ਜੱਜ ਦੀ ਕੁਰਸੀ 'ਤੇ ਬੈਠੇ ਸੋਨੂੰ ਸੂਦ ਅਤੇ ਨੋਰਾ ਫਤੇਹੀ ਵੀ ਆਪਣਾ ਰੋਣਾ ਨਾ ਰੋਕ ਸਕੇ।
ਸੋਨੂ ਸੂਦ 'ਡਾਂਸ ਦੀਵਾਨੇ' ਦੇ ਸੈੱਟ 'ਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਦੱਸਦਈਏ ਕੀ ਮਹਾਂਮਾਰੀ ਦੇ ਇਸ ਦੌਰ ਦੌਰਾਨ ਸੋਨੂੰ ਸੂਦ ਨੇ ਹਜ਼ਾਰਾਂ ਲੋਕਾਂ ਦੀ ਸਹਾਇਤਾ ਕੀਤੀ ਹੈ। ਬਹੁਤ ਸਾਰੇ ਮਜ਼ਦੂਰਾਂ ਅਤੇ ਲੋਕਾਂ ਨੂੰ ਲਾਕਡਾਊਨ ਵਿੱਚ ਉਨ੍ਹਾਂ ਦੇ ਘਰ ਪਹੁੰਚਾਇਆ, ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਤੋਂ ਲੈ ਕੇ, ਸੋਨੂੰ ਸੂਦ ਨੇ ਆਪਣੀ ਫਾਊਂਡੇਸ਼ਨ ਰਾਹੀਂ ਲੋਕਾਂ ਦੀ ਬਹੁਤ ਸਹਾਇਤਾ ਕੀਤੀ ਹੈ।
ਅਜਿਹੇ ਵਿੱਚ ਕਈ ਡਾਂਸ ਪਰਫਾਰਮੈਂਸ ਵਿੱਚ ਕੋਰੋਨਾ ਅਤੇ ਉਸ ਨਾਲ ਜੁੜੀਆਂ ਦਰਦਨਾਕ ਕਹਾਣੀਆਂ ਨੂੰ ਦਿਖਾਇਆ ਗਿਆ। ਇੱਕ ਡਾਂਸ ਪਰਫਾਰਮੈਂਸ ਦੇ ਜ਼ਰੀਏ ਦੱਸਿਆ ਕਿ ਕਿਸ ਤਰ੍ਹਾਂ ਸਭ ਤੋਂ ਛੋਟੀ ਉਮਰ 2 ਮਹੀਨੇ ਦੇ ਬੱਚੇ ਨੂੰ ਕੋਰੋਨਾ ਹੋਇਆ ਅਤੇ ਉਸ ਨੂੰ ਬਚਾਇਆ ਨਹੀਂ ਗਿਆ । ਇਸ ਪਰਫਾਰਮੈਂਸ ਤੋਂ ਬਾਅਦ ਭਾਰਤੀ ਕਾਫੀ ਇਮੋਸ਼ਨਲ ਹੋ ਗਈ ਅਤੇ ਉਨਾਂ੍ਹ ਨੇ ਆਪਣੀ ਮਾਂ ਨੂੰ ਕੋਰੋਨਾ ਹੋਣ ਸਮੇਂ ਉਨ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੀ ਸੀ , ਇਸ ਗੱਲ ਦਾ ਜਿਕਰ ਕੀਤਾ। ਭਾਰਤੀ ਨੇ ਕਿਹਾ ਕੀ,'ਮਾਂ ਫਨ ਕਰਦੀ ਸੀ ਅਤੇ ਰੌਂਦੀ ਸੀ ਕੀ ਸਾਹਮਣੇ ਅੰਕਲ ਨਹੀਂ ਰਹੇ, ਮੈਂ ਡਰਨ ਲੱਗੀ ਸੀ ਕੀ ਕਿਤੇ ਮੈਂਨੂੰ ਤਾਂ ਫੋਨ ਤਾਂ ਨਾ ਆ ਜਾਵੇ।
'ਸਟੇਜ' ਤੇ ਭਾਰਤੀ ਬਹੁਤ ਭਾਵੁਕ ਹੋ ਗਈ ਅਤੇ ਉਸਨੇ ਕਿਹਾ ਕਿ ਉਸਨੂੰ ਇਹ ਵੀ ਨਹੀਂ ਪਤਾ ਸੀ ਕਿ ਅਜਿਹੇ ਛੋਟੇ ਬੱਚਿਆਂ ਦੀ ਵੀ ਕੋਰੋਨਾ ਹੋ ਰਹੀ ਹੈ। ਭਾਰਤੀ ਨੇ ਅੱਗੇ ਕਿਹਾ, ‘ਸੋਨੂੰ ਭਾਈ, ਅਸੀਂ ਪਿਛਲੇ ਕੁਝ ਸਮੇਂ ਤੋਂ ਬੱਚੇ ਦੀ ਯੋਜਨਾ ਬਾਰੇ ਸੋਚ ਰਹੇ ਹਾਂ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।