ਕਾਮੇਡੀ ਦਾ ਬਾਦਸ਼ਾਹ ਕਪਿਲ ਸ਼ਰਮਾ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਹੁਣ ਕਪਿਲ ਸ਼ਰਮਾ ਆਪਣੇ ਪੁਰਾਣੇ ਦਿਨਾਂ ਦੀ ਯਾਦ ਕਾਰਨ ਹਰ ਪਾਸੇ ਛਾਏ ਹੋਏ ਹਨ। ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਨਵੀਂ ਪੋਸਟ ਸਾਂਝੀ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। 25 ਮਾਰਚ ਤੋਂ ਬਾਅਦ 12 ਮਈ ਨੂੰ ਉਨ੍ਹਾਂ ਨੇ ਕੋਈ ਪੋਸਟ ਪਾਈ ਹੈ। ਪਰ ਇਸ ਤਸਵੀਰ 'ਚ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੈ। 23 ਸਾਲ ਪੁਰਾਣੀ ਤਸਵੀਰ ਨੂੰ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਮੈਨੂੰ ਆਪਣੀ 23 ਸਾਲ ਪੁਰਾਣੀ ਤਸਵੀਰ ਲੱਭੀ। ਇਹ ਉਸ ਸਮੇਂ ਦੀ ਹੈ ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ 'ਚ ਸਾਡੇ ਨਾਟਕ #ਅਜ਼ਾਦੀ ਦੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਤੋਂ ਬਾਅਦ ਆਪਣੇ ਸਾਥੀਆਂ ਨੂੰ ਮਿਲਿਆ ਸੀ। ਮੈਂ ਆਪਣੇ ਸਾਥੀਆਂ ਨਾਲ ਤਸਵੀਰ ਖਿੱਚਵਾਣੀ ਸੀ ਤਾਂ ਕਰਕੇ ਮੈਂ ਜਲਦੀ-ਜਲਦੀ ਆਪਣੀ ਦਾੜ੍ਹੀ ਉਤਾਰੀ। ਉਸ ਸਮੇਂ ਤਸਵੀਰ ਕਲਿੱਕ ਕਰਵਾਉਣੀ ਬਹੁਤ ਲਗਜ਼ਰੀ ਚੀਜ਼ ਸੀ। ਮੈਂ ਧਿਆਨ ਨਹੀਂ ਦਿੱਤਾ ਕਿ ਗਮ (ਗੋਂਦ) ਮੇਰੇ ਚਿਹਰੇ 'ਤੇ ਲੱਗੀ ਰਹਿ ਗਈ ਸੀ। ਮੈਂ ਉਨ੍ਹਾਂ ਦਿਨਾਂ ਨੂੰ ਮਿਸ ਕਰਦਾਂ ਹਾਂ, ਜੇਬਾਂ ਹਮੇਸ਼ਾ ਖਾਲੀ ਹੁੰਦੀਆਂ ਸੀ ਪਰ ਚਿਹਰੇ 'ਤੇ ਸਦਾ ਮੁਸਕਾਨ ਰਹਿੰਦੀ ਸੀ। ਬਸ ਇਹ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਤੇ ਸੁਰੱਖਿਅਤ ਹੋ।'
View this post on Instagram
ਇਸ ਪੋਸਟ ਨਾਲ ਕਪਿਲ ਨੇ ਹਿੰਮਤ ਅਤੇ ਹੱਸਦੇ ਰਹਿਣ ਦੀ ਸਿੱਖਿਆ ਦਿੱਤੀ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Kapil sharma