Home /News /entertainment /

ਅਨੁਸ਼ਕਾ ਸ਼ਰਮਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ

ਅਨੁਸ਼ਕਾ ਸ਼ਰਮਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ

  • Share this:
    ਦਿੱਲੀ ਭਾਜਪਾ ਦੇ ਸਿੱਖ ਸੈੱਲ ਨੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਖ਼ਿਲਾਫ਼ ਵੈੱਬ ਸੀਰੀਜ਼ 'ਪਾਤਾਲ ਲੋਕ' ਵਿਚ “ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸ਼ਿਕਾਇਤ ਦਰਜ ਕਰਵਾਈ ਹੈ। ਅਨੁਸ਼ਕਾ ਇਸ ਸੀਰੀਜ਼ ਦੀ ਨਿਰਮਾਤਾ ਹੈ। ਸੈੱਲ ਦੇ ਕੋ-ਕਨਵੀਨਰ ਜਸਪ੍ਰੀਤ ਸਿੰਘ ਮੱਟਾ ਨੇ ਕਿਹਾ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਲਈ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

    ਪਾਤਾਲ ਲੋਕ ਦੇ ਕੁੱਝ ਐਪੀਸੋਡਾਂ ਵਿੱਚ ਵਿਵਾਦ ਪੂਰਨ ਸੀਨ ਦਿਖਾਏ ਗਏ ਹਨ। ਇੱਕ ਸਿੱਖ ਬਲਾਤਕਾਰ ਕਰਦਾ ਹੋਇਆ ਦਰਸਾਇਆ ਗਿਆ ਹੈ ਜਦੋਂ ਕਿ ਇੱਕ 'ਅੰਮ੍ਰਿਤਧਾਰੀ' ਸਿੱਖ ਮੂਕ ਦਰਸ਼ਕ ਬਣ ਕੇ ਦੇਖਦਾ ਰਹਿੰਦਾ ਹੈ ਅਤੇ ਇੱਕ ਹੋਰ ਦ੍ਰਿਸ਼ ਵਿਚ ਇੱਕ 'ਪੰਡਿਤ' ਇੱਕ ਮੰਦਰ ਵਿਚ ਮੀਟ ਪਕਾਉਂਦਾ ਦਿਖਾਇਆ ਗਿਆ ਹੈ ਅਤੇ ਇੱਕ ਹਿੰਦੂ ਇਸ ਦਾ ਸੇਵਨ ਕਰਦਾ ਹੈ।
    Published by:Anuradha Shukla
    First published:

    Tags: Amazon, Anushka Sharma

    ਅਗਲੀ ਖਬਰ