Home /News /entertainment /

Neeru Bajwa On Iran Protest: ਈਰਾਨ 'ਚ ਹਿਜਾਬ ਨੂੰ ਲੈ ਕੇ ਭੱਖਿਆ ਵਿਵਾਦ, ਨੀਰੂ ਬਾਜਵਾ ਬੋਲੀ- ਅਸੀਂ ਤੁਹਾਡੇ ਨਾਲ ਖੜੇ ਹਾਂ...

Neeru Bajwa On Iran Protest: ਈਰਾਨ 'ਚ ਹਿਜਾਬ ਨੂੰ ਲੈ ਕੇ ਭੱਖਿਆ ਵਿਵਾਦ, ਨੀਰੂ ਬਾਜਵਾ ਬੋਲੀ- ਅਸੀਂ ਤੁਹਾਡੇ ਨਾਲ ਖੜੇ ਹਾਂ...

Death of Mahsa Amini: ਈਰਾਨ 'ਚ ਹਿਜਾਬ ਨੂੰ ਲੈ ਕੇ ਭੱਖਿਆ ਵਿਵਾਦ, ਨੀਰੂ ਬਾਜਵਾ ਬੋਲੀ- ਅਸੀਂ ਤੁਹਾਡੇ ਨਾਲ ਖੜੇ ਹਾਂ...

Death of Mahsa Amini: ਈਰਾਨ 'ਚ ਹਿਜਾਬ ਨੂੰ ਲੈ ਕੇ ਭੱਖਿਆ ਵਿਵਾਦ, ਨੀਰੂ ਬਾਜਵਾ ਬੋਲੀ- ਅਸੀਂ ਤੁਹਾਡੇ ਨਾਲ ਖੜੇ ਹਾਂ...

Neeru Bajwa On Iran Protest: ਈਰਾਨ ਵਿੱਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਹੁਣ ਤੱਕ ਪੁਲਿਸ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਹੈ। ਹਾਲਾਂਕਿ ਵਿਰੋਧ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਔਰਤਾਂ ਵਾਲ ਕਟਵਾ ਕੇ ਅਤੇ ਸਰਕਾਰ ਵਿਰੋਧੀ ਨਾਅਰੇ ਲਗਾ ਕੇ ਗੁੱਸਾ ਜ਼ਾਹਰ ਕਰ ਰਹੀਆਂ ਹਨ। ਦੱਸ ਦੇਈਏ ਕਿ ਇਹ ਵਿਰੋਧ ਹੁਣ ਇੱਕ ਅੰਦੋਲਨ ਦਾ ਰੂਪ ਧਾਰਨ ਕਰ ਰਿਹਾ ਹੈ, ਜੋ ਦੇਸ਼ ਅਤੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

ਹੋਰ ਪੜ੍ਹੋ ...
  • Share this:

Neeru Bajwa On Iran Protest: ਈਰਾਨ ਵਿੱਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਹੁਣ ਤੱਕ ਪੁਲਿਸ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਹੈ। ਹਾਲਾਂਕਿ ਵਿਰੋਧ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਔਰਤਾਂ ਵਾਲ ਕਟਵਾ ਕੇ ਅਤੇ ਸਰਕਾਰ ਵਿਰੋਧੀ ਨਾਅਰੇ ਲਗਾ ਕੇ ਗੁੱਸਾ ਜ਼ਾਹਰ ਕਰ ਰਹੀਆਂ ਹਨ। ਦੱਸ ਦੇਈਏ ਕਿ ਇਹ ਵਿਰੋਧ ਹੁਣ ਇੱਕ ਅੰਦੋਲਨ ਦਾ ਰੂਪ ਧਾਰਨ ਕਰ ਰਿਹਾ ਹੈ, ਜੋ ਦੇਸ਼ ਅਤੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਵਿਚਕਾਰ ਪੰਜਾਬੀ ਅਦਾਕਾਰ ਨੀਰੂ ਬਾਜਵਾ (Neeru Bajwa) ਨੇ ਇੱਕ ਪੋਸਟ ਸ਼ੇਅਰ ਕਰ ਈਰਾਨ ਦੀਆਂ ਔਰਤਾਂ ਦਾ ਹੌਸਲਾਂ ਵਧਾਇਆ ਹੈ।

View this post on Instagram


A post shared by Neeru Bajwa (@neerubajwa)
ਅਦਾਕਾਰ ਨੀਰੂ ਬਾਜਵਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਅਸੀਂ ਤੁਹਾਡੇ ਨਾਲ ਖੜੇ ਹਾਂ ✊🙏🏼 ਮੈਂ ਤੁਹਾਡੀ #ਅਜ਼ਾਦੀ ਲਈ ਅਰਦਾਸ ਕਰਦੀ ਹਾਂ... #repost @iamelnaaz ਇੱਥੇ ਨਹੀਂ ਰੁਕਣਾ 🔥💥👊🏼🖐🏼. ਹਾਏ ਮੈਂ ਆਪਣੀ ਆਜ਼ਾਦੀ ਦੇ ਦਿਨ ਨੂੰ ਪ੍ਰਗਟ ਕਰ ਰਹੀ ਹਾਂ.. 💥💥💥💥 ਹੈਸ਼ਟੈਗ MAHSA AMINI#twitter ਦੇ ਇਤਿਹਾਸ ਵਿੱਚ ਚੋਟੀ ਦੇ 5 ਹੈਸ਼ਟੈਗਾਂ ਵਿੱਚੋਂ ਇੱਕ ਬਣ ਗਿਆ ਹੈ!!! ਉਹ ਵੀ ਜਦੋਂ ਕਿ ਉਨ੍ਹਾਂ ਨੇ ਈਰਾਨ ਵਿੱਚ ਸਾਰੇ ਸੋਸ਼ਲ ਮੀਡੀਆ ਨੂੰ ਬਲੌਕ ਕਰ ਦਿੱਤਾ ਹੈ - ਜਿਵੇਂ ਕਿ ਮੈਂ ਕਿਹਾ, ਸਾਨੂੰ ਕੋਈ ਰੋਕ ਨਹੀਂ ਰਿਹਾ ਹੈ।

ਜਾਣੋ ਕੀ ਹੈ ਹਿਜਾਬ ਬਾਰੇ ਕਾਨੂੰਨ?

ਦਰਅਸਲ, 1979 ਵਿਚ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਈਰਾਨ ਵਿਚ ਔਰਤਾਂ 'ਤੇ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਸੀ। ਇਸਲਾਮੀ ਤਰੀਕਿਆਂ ਨਾਲ ਕੱਪੜੇ ਪਹਿਨਣ ਦਾ ਕਾਨੂੰਨ ਬਣਾਇਆ ਗਿਆ ਸੀ। ਇਰਾਨ ਵਿੱਚ 1981 ਤੋਂ ਹਿਜਾਬ ਪਹਿਨਣਾ ਲਾਜ਼ਮੀ ਹੈ। ਨੌਂ ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਕਾਨੂੰਨੀ ਤੌਰ 'ਤੇ ਆਪਣਾ ਸਿਰ ਢੱਕਣ ਲਈ ਪਾਬੰਦ ਕੀਤਾ ਗਿਆ ਹੈ। ਸਾਰੀਆਂ ਔਰਤਾਂ ਨੂੰ ਜਨਤਕ ਥਾਵਾਂ 'ਤੇ ਢਿੱਲੇ ਕੱਪੜੇ ਅਤੇ ਸਕਾਰਫ਼ ਪਹਿਨਣ ਦਾ ਹੁਕਮ ਦਿੱਤਾ ਗਿਆ ਹੈ। ਉੱਥੇ ਹੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨੇ, ਅਤੇ 74 ਕੋੜਿਆਂ ਤੱਕ, 15 ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।

Published by:Rupinder Kaur Sabherwal
First published:

Tags: Entertainment, Entertainment news, Hijab, Iran, Neeru Bajwa, Protest