Hrithik Vs Kangana Case 'ਚ ਕ੍ਰਾਈਮ ਬ੍ਰਾਂਚ ਜਾਰੀ ਕਰ ਸਕਦੀ ਹੈ ਰਿਤਿਕ ਨੂੰ ਸੰਮਨ

 • Share this:
  ਬੌਲੀਵੁੱਡ ਦੀ ਧਾਕੜ ਅਤੇ ਬੇਬਾਕ ਅੰਦਾਜ਼ ਵਾਲੀ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਆਪਣੇ ਕਿਸੀ ਨਾ ਕਿਸੀ ਬਿਆਨ ਦੀ ਵਜ੍ਹਾ ਨਾਲ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕੰਗਨਾ ਇੱਕ ਬਹੁਤ ਹੀ ਖੁੱਲ੍ਹੇ ਅੰਦਾਜ਼ ਵਾਲੀ ਐਕਟ੍ਰੈੱਸ ਹੈ ਜੋ ਕਿ ਬਿਨਾਂ ਕਿਸੀ ਤੋਂ ਡਰੇ ਆਪਣੇ ਵਿਅਕਤੀਗਤ ਪੱਖ ਨੂੰ ਲੋਕਾਂ ਦੇ ਸਾਹਮਣੇ ਰੱਖਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਆਪਣੇ ਤਿੱਖੇ ਤੇਵਰਾਂ ਕਰ ਕੇ ਕੰਗਨਾ ਨੂੰ ਕਈ ਵਾਰ ਪਰੇਸ਼ਾਨੀਆਂ/ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਕੰਗਨਾ ਦੀ ਹੁਣ ਤੱਕ ਕਈ ਵਾਰ ਬੌਲੀਵੁੱਡ ਅਤੇ ਪੌਲੀਵੁੱਡ ਦੇ ਅਭਿਨੇਤਾਵਾਂ ਅਤੇ ਅਭਿਨੇਤਰੀਆਂ ਦੇ ਨਾਲ ਤੂੰ-ਤੂੰ ਮੈਂ-ਮੈਂ ਵੀ ਹੋ ਚੁੱਕੀ ਹੈ ਕਿਉਂਕਿ ਕੰਗਨਾ ਹਰ ਵਾਰ ਕਿਸੀ ਨਾ ਕਿਸੀ ਵਿਸ਼ੇ 'ਤੇ ਅਜਿਹੇ ਬਿਆਨ ਸੋਸ਼ਲ ਮੀਡੀਆ 'ਤੇ ਦਿੰਦੀ ਹੈ ਜਿਸ ਕਾਰਨ ਕਈ ਲੋਕ ਭੜਕ ਕੇ ਉਸ ਦਾ ਵਿਰੋਧ ਕਰਨ ਲੱਗ ਪੈਂਦੇ ਹਨ। ਇੱਕ ਅਜਿਹੀ ਲੜਾਈ ਹੀ ਈ-ਮੇਲ ਕੇਸ ਦੇ ਰੂਪ ਵਿੱਚ ਕੰਗਨਾ ਰਣੌਤ ਅਤੇ ਬੌਲੀਵੁੱਡ ਦੇ ਹੈਂਡਸਮ ਹੰਕ ਰਿਤਿਕ ਰੌਸ਼ਨ ਵਿੱਚਕਾਰ ਸਾਲ 2016 ਤੋਂ ਚੱਲ ਰਹੀ ਹੈ।

  ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਦੀ ਰਿਤਿਕ ਰੌਸ਼ਨ (Hrithik Roshan) ਦੇ ਨਾਲ ਸਾਲ 2016 ਤੋਂ ਸ਼ੁਰੂ ਹੋਈ ਕਾਨੂੰਨੀ ਲੜਾਈ ਅਜੇ ਤੱਕ ਚੱਲ ਰਹੀ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ ਮੁੰਬਈ ਕ੍ਰਾਈਮ ਬ੍ਰਾਂਚ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ (ਸੀ.ਆਈ.ਯੂ.) ਜਲਦ ਹੀ ਰਿਤਿਕ ਰੌਸ਼ਨ ਨੂੰ ਸੰਮਨ ਜਾਰੀ ਕਰੇਗੀ। India.Com ਦੀ ਇੱਕ ਖ਼ਬਰ ਦੇ ਅਨੁਸਾਰ ਮੁੰਬਈ ਕ੍ਰਾਈਮ ਬ੍ਰਾਂਚ ਦੇ ਸੂਤਰਾਂ ਨੇ ਦੱਸਿਆ ਕਿ ਰਿਤਿਕ ਰੌਸ਼ਨ ਨੂੰ ਇਸ ਹਫ਼ਤੇ ਕੇਸ ਵਿੱਚ ਆਪਣਾ ਬਿਆਨ/ਸਟੇਟਮੈਂਟ ਦਰਜ ਕਰਨ ਲਈ ਬੁਲਾਇਆ ਜਾਵੇਗਾ। ਸੀ.ਆਈ.ਯੂ. (CIU) ਰਿਤਿਕ ਬਨਾਮ ਕੰਗਨਾ ਈ-ਮੇਲ ਕੇਸ ਵਿੱਚ ਰਿਤਿਕ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ।

  ਸਾਲ 2016 ਵਿੱਚ ਰਿਤਿਕ ਰੌਸ਼ਨ ਨੇ ਇੰਫੋਰਮੇਸ਼ਨ ਟੈੱਕਨੋਲੋਜੀ ਐਕਟ ਦੇ ਤਹਿਤ ਆਈ.ਪੀ.ਸੀ. ਦੀ ਧਾਰਾ 419 (Cheating By Personation) ਅਤੇ ਸੈਕਸ਼ਨ 66C (Identity Theft) ਅਤੇ 66D (Cheating By Personation Using Computer Resources) ਦੇ ਤਹਿਤ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਸਾਈਬਰ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਕੰਗਨਾ ਨੇ ਰਿਤਿਕ ਨੂੰ ਕਾਨੂੰਨੀ/ਲੀਗਲ ਨੋਟਿਸਾਂ ਨਾਲ ਕਰਾਰਾ ਜਵਾਬ ਦਿੱਤਾ ਸੀ। India.Com ਵੱਲੋਂ ਫ੍ਰੀ ਪ੍ਰੈੱਸ ਜਰਨਲ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਰਿਤਿਕ ਨੇ ਪਹਿਲਾਂ ਕਾਨੂੰਨੀ ਨੋਟਿਸ ਭੇਜਿਆ ਸੀ ਅਤੇ ਕੰਗਨਾ ਤੋਂ ਮੁਆਫੀ ਮੰਗਣ ਅਤੇ ਉਨ੍ਹਾਂ ਦੇ ਕਥਿਤ ਸੰਬੰਧਾਂ (ਅਫੇਅਰ) ਬਾਰੇ ਉੱਡੀਆਂ ਸਾਰੀਆਂ ਹਵਾਵਾਂ ਨੂੰ ਸਾਫ਼ ਕਰਨ ਦੀ ਮੰਗ ਕੀਤੀ ਸੀ। ਕੰਗਨਾ ਨੇ ਮੁਆਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰਦਿਆਂ ਜਵਾਬੀ ਨੋਟਿਸ ਭੇਜਿਆ ਸੀ ਜਿਸ ਵਿੱਚ ਉਸ ਨੇ ਅਭਿਨੇਤਾ ਨੂੰ ਆਪਣਾ ਨੋਟਿਸ ਵਾਪਸ ਲੈਣ ਜਾਂ ਫਿਰ ਅਪਰਾਧਿਕ/ਕ੍ਰਿਮੀਨਲ ਕੇਸ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਸੀ।

  India.Com ਦੇ ਅਨੁਸਾਰ ਰਿਤਿਕ ਦੇ ਪਿਤਾ ਰਾਕੇਸ਼ ਰੌਸ਼ਨ (Rakesh Roshan) ਨੇ ਸਾਲ 2017 ਵਿੱਚ ਕਿਹਾ ਸੀ ਕਿ, "ਅਸੀਂ 8 ਅਪ੍ਰੈਲ, 2017 ਨੂੰ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਸੱਚਾਈ ਬਾਰੇ ਦੱਸ ਚੁੱਕੇ ਹਾਂ। ਅਸੀਂ ਸਾਰੇ ਪ੍ਰਮਾਣਿਕ, ਢੁੱਕਵੇਂ ਦਸਤਾਵੇਜ਼ - ਸਾਰੀਆਂ ਈ-ਮੇਲਜ਼ ਅਤੇ ਇਲੈੱਕਟ੍ਰੋਨਿਕ ਗੈਜੈਟਸ ਜਮ੍ਹਾ ਕਰਵਾ ਦਿੱਤੇ ਹਨ। ਹੁਣ ਇਹ ਫੈਸਲਾ ਅਥਾਰਿਟੀਜ਼ ਨੇ ਕਰਨਾ ਹੈ ਕਿ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਨਹੀਂ। ਅਸੀਂ ਹਮੇਸ਼ਾ ਤੋਂ ਹੀ ਸੱਚ ਦੀ ਤਾਕਤ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਇਸ ਮਾਮਲੇ 'ਚ ਸੱਚ ਜਲਦੀ ਹੀ ਸੱਭ ਦੇ ਸਾਹਮਣੇ ਆ ਜਾਵੇਗਾ।"

  ਹਾਲ ਹੀ ਵਿੱਚ ਦਸੰਬਰ 2020 'ਚ ਰਿਤਿਕ ਰੌਸ਼ਨ ਬਨਾਮ ਕੰਗਨਾ ਰਣੌਤ ਕੇਸ ਨੂੰ ਰਿਤਿਕ ਦੇ ਵਕੀਲ ਦੁਆਰਾ ਕੀਤੀ ਗਈ ਇੱਕ ਬੇਨਤੀ 'ਤੇ ਸੀ.ਆਈ.ਯੂ. ਕੋਲ ਟ੍ਰਾਂਸਫਰ ਕਰ ਦਿੱਤਾ  ਗਿਆ ਸੀ। ਇਹ ਕੇਸ ਪਹਿਲਾਂ ਮੁੰਬਈ ਦੇ ਸਾਈਬਰ ਸੈੱਲ ਅਧੀਨ ਸੀ।
  Published by:Anuradha Shukla
  First published: