ਮੁੰਬਈ: ਐਨਸੀਬੀ ਡਰੱਗ ਰੇਡਜ਼ ਮਾਮਲੇ ਦੇ ਸਬੰਧ ਵਿੱਚ ਆਰੀਅਨ ਅਤੇ ਹੋਰਾਂ ਵੱਲੋਂ ਦਾਇਰ ਅੰਤਰਿਮ ਜ਼ਮਾਨਤ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਮੈਜਿਸਟ੍ਰੇਟ ਅਦਾਲਤ ਨੇ ਵੀਰਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਪਟੀਸ਼ਨ ਜਿਸ ਵਿੱਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਅਤੇ ਸੱਤ ਹੋਰਾਂ ਦੀ ਹਿਰਾਸਤ ਦਾ ਸਮਾਂ ਵਧਾਉਣ ਦੀ ਮੰਗ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਵਧੀਕ ਮੈਟਰੋਪੋਲੀਟਨ ਮੈਜਿਸਟਰੇਟ ਆਰ.ਐਮ. ਨੇਰਲੀਕਰ ਨੇ ਇਸ ਦੀ ਬਜਾਏ ਅੱਜ ਤੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਆਰੀਅਨ ਖਾਨ ਦੇ ਵਕੀਲ ਸਤੀਸ਼ ਮਨਸ਼ਿੰਦੇ ਸਟਾਰ ਕਿਡ ਦੀ ਜ਼ਮਾਨਤ ਲਈ ਅਦਾਲਤ ਵਿੱਚ ਬਹਿਸ ਕਰ ਰਹੇ ਹਨ। ਸਤੀਸ਼ ਮਾਨਸ਼ਿੰਦੇ ਦਾ ਕਹਿਣਾ ਹੈ ਕਿ ਆਰੀਅਨ ਖਾਨ ਦੇ ਖਿਲਾਫ ਕੁਝ ਵੀ ਨਹੀਂ ਮਿਲਿਆ ਹੈ। ਐਨਸੀਬੀ ਨੇ ਆਰੀਅਨ ਨੂੰ 5 ਦਿਨਾਂ ਲਈ ਹਿਰਾਸਤ ਵਿੱਚ ਰੱਖਿਆ ਪਰ ਉਸ ਦੇ ਵਿਰੁੱਧ ਕੁਝ ਵੀ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਆਰੀਅਨ ਇੱਕ ਸਤਿਕਾਰਯੋਗ ਪਰਿਵਾਰ ਵਿੱਚੋਂ ਆਉਂਦਾ ਹੈ। ਉਸ ਦਾ ਦੂਜੇ ਮੁਲਜ਼ਮਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ।
ਅਦਾਲਤ ਨੇ ਇਸ ਕੇਸ ਨਾਲ ਜੁੜੇ ਨਾਈਜੀਰੀਆ ਦੇ ਮੁਲਜ਼ਮ ਵਪਾਰੀ ਚਿਨਦੂ ਇਗਵੇ ਨੂੰ 11 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ ਹੈ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਜ਼ਮਾਨਤ ਮਿਲੇਗੀ ਜਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਰਹਿਣਾ ਪਵੇਗਾ, ਇਸ ਦਾ ਫੈਸਲਾ ਅੱਜ ਹੋ ਸਕਦਾ ਹੈ। ਆਰੀਅਨ ਅਤੇ ਉਸ ਦੇ ਦੋਸਤਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਹੋ ਗਈ ਹੈ, ਜਿਨ੍ਹਾਂ 'ਤੇ ਕਰੂਜ਼ ਜਹਾਜ਼ 'ਤੇ ਡਰੱਗ ਪਾਰਟੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਆਰੀਅਨ ਖਾਨ ਦੇ ਵਕੀਲ ਸਤੀਸ਼ ਮਨਸ਼ਿੰਦੇ ਆਪਣੇ ਮੁਵੱਕਲ ਨੂੰ ਘੱਟੋ-ਘੱਟ ਅੰਤਰਿਮ ਜ਼ਮਾਨਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਦਸ ਦੇਈਏ ਕਿ ਹੁਣ ਬੀਤੀ ਸ਼ਾਮ ਦੀ ਇੱਕ ਵੀਡੀਓ ਫੇਸਬੁੱਕ ਉੱਤੇ ਸਾਹਮਣੇ ਆਈ ਹੈ। ਜਿਸ ਵਿੱਚ ਆਰੀਅਨ ਨੂੰ ਐਨਸੀਬੀ ਕੋਰਟ ਛੱਡਦੇ ਹੋਏ ਵੇਖਿਆ ਜਾ ਸਕਦਾ ਹੈ। ਇੱਕ ਕਾਰ ਉੱਥੇ ਸਾਹਮਣੇ ਖੜੀ ਦਿਖਾਈ ਦੇ ਰਹੀ ਹੈ, ਜਿਸ ਦੇ ਅੰਦਰ ਗੌਰੀ ਖਾਨ ਰੋ ਰਹੀ ਦਿਖਾਈ ਦੇ ਰਹੀ ਹੈ। ਉਹ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਲੁਕਾਉਂਦੀ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਰੋ ਰਹੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollwood, Bollywood actress, Bombay high court, Crime, Crime news, Drugs, Entertainment, Entertainment news, Shahrukh, Shahrukh Khan