Home /News /entertainment /

Sidhu Moosewala: ਸਿੱਧੂ ਮੂਸੇਵਾਲਾ ਨੂੰ ਕੋਰਟ ਨੇ ਭੇਜਿਆ ਸੰਮਨ, 29 ਮਾਰਚ ਨੂੰ ਪੇਸ਼ ਹੋਣ ਦੇ ਹੁਕਮ

Sidhu Moosewala: ਸਿੱਧੂ ਮੂਸੇਵਾਲਾ ਨੂੰ ਕੋਰਟ ਨੇ ਭੇਜਿਆ ਸੰਮਨ, 29 ਮਾਰਚ ਨੂੰ ਪੇਸ਼ ਹੋਣ ਦੇ ਹੁਕਮ

Sidhu Moosewala: 

Sidhu Moosewala: 

Sidhu Moosewala Summons: ਪੰਜਾਬੀ ਫ਼ਿਲਮ ਇੰਡਸਟਰੀ (Punjabi film industry) ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ (Shubhdeep Singh Sidhu alias Sidhu Musewala) ਨੂੰ ਅਦਾਲਤ ਨੇ ਸੰਮਨ ਜਾਰੀ ਕਰਦੇ ਹੋਏ ਅਦਾਲਤ ਵਿੱਚ 29 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਕੀਤੇ ਹਨ। ਦੱਸ ਦੇਈਏ ਕਿ ਵਕੀਲ ਸੁਨੀਲ ਮਲਨ ਨੇ 6 ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ (Sidhu Musewala) ਨੂੰ ਕਾਨੂੰਨੀ ਨੋਟਿਸ (Legal Notice) ਭੇਜਿਆ ਸੀ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: Sidhu Moosewala Summons: ਪੰਜਾਬੀ ਫ਼ਿਲਮ ਇੰਡਸਟਰੀ (Punjabi film industry) ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ (Shubhdeep Singh Sidhu alias Sidhu Musewala) ਨੂੰ ਅਦਾਲਤ ਨੇ ਸੰਮਨ ਜਾਰੀ ਕਰਦੇ ਹੋਏ ਅਦਾਲਤ ਵਿੱਚ 29 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਕੀਤੇ ਹਨ। ਦੱਸ ਦੇਈਏ ਕਿ ਵਕੀਲ ਸੁਨੀਲ ਮਲਨ ਨੇ 6 ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ (Sidhu Musewala) ਨੂੰ ਕਾਨੂੰਨੀ ਨੋਟਿਸ (Legal Notice) ਭੇਜਿਆ ਸੀ।

    ਇਹ ਸੰਮਨ ਸਿੱਧੂ ਮੂਸੇਵਾਲਾ ਵੱਲੋਂ ਗੀਤ 'ਸੰਜੂ' (Song Sanju) ਵਿੱਚ ਵਕੀਲਾਂ ਵਿਰੁੱਧ ਸ਼ਬਦਾਵਲੀ (Swearing against lawyers) ਬੋਲਣ ਦੇ ਮਾਮਲੇ ਵਿੱਚ ਭੇਜੇ ਗਏ ਹਨ। ਇਸਤੋਂ ਪਹਿਲਾਂ ਵਕੀਲ ਸੁਨੀਲ ਨੇ ਗਾਇਕ ਨੂੰ ਕਈ ਵਾਰੀ ਕਾਨੂੰਨੀ ਨੋਟਿਸ ਵੀ ਭੇਜੇ ਗਏ, ਪਰੰਤੂ ਮੂਸੇਵਾਲਾ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਪਿੰਡ ਦੇ ਸਰਪੰਚ ਨੂੰ ਵੀ ਨੋਟਿਸ ਭੇਜਿਆ ਗਿਆ ਸੀ, ਪਰੰਤੂ ਉਸ ਨੇ ਵੀ ਇਸ ਨੂੰ ਨਹੀਂ ਲਿਆ ਸੀ, ਜਿਸ ਪਿੱਛੋਂ ਹੁਣ ਅਦਾਲਤ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਮਨ ਜਾਰੀ ਕੀਤੇ ਹਨ ਅਤੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।

    ਇਸ ਨਾਲ ਹੀ ਸ਼ਿਕਾਇਤਕਰਤਾ ਵੱਲੋਂ ਗਾਇਕ ਮਨਕੀਰਤ ਔਲਖ (Mankirat Aulakh) ਨੂੰ ਵੀ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿੱਚ ਬੰਦੂਕ ਸਭਿਆਚਾਰ, ਡਰੱਗਜ਼ ਅਤੇ ਅਪਸ਼ਬਦ ਵਾਲੇ ਗੀਤਾਂ ਨੂੰ ਲੈ ਕੇ ਕਈ ਗੀਤਕਾਰ ਅਦਾਲਤ ਦੀ ਨਜ਼ਰ ਵਿੱਚ ਹਨ।

    Published by:Krishan Sharma
    First published:

    Tags: Court summons, Punjabi Films, Punjabi industry, Punjabi singer, Sanju, Sidhu Moosewala, Sidhu musewala