HOME » NEWS » Films

ਫਿਲਮੀ ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ- ਵੱਡੇ ਕ੍ਰਿਕੇਟਰਸ ਦੀ ਪਤਨੀਆਂ ਅਤੇ ਬਾਲੀਵੁੱਡ ਸਟਾਰ ਲੈਂਦੇ ਹਨ ਡਰਗਜ

News18 Punjabi | News18 Punjab
Updated: September 24, 2020, 1:12 PM IST
share image
ਫਿਲਮੀ ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ- ਵੱਡੇ ਕ੍ਰਿਕੇਟਰਸ ਦੀ ਪਤਨੀਆਂ ਅਤੇ ਬਾਲੀਵੁੱਡ ਸਟਾਰ ਲੈਂਦੇ ਹਨ ਡਰਗਜ
Cricket film actress Sherlyn chopra claims after Kolkata knight riders match in ipl wife of cricketers and stars use cocaine drugs, , ਫਿਲਮੀ ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ- ਵੱਡੇ ਕ੍ਰਿਕੇਟਰਸ ਦੀ ਪਤਨੀਆਂ ਅਤੇ ਬਾਲੀਵੁੱਡ ਸਟਾਰ ਲੈਂਦੇ ਹਨ ਡਰਗਜ (file photo)

ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਦੇ ਮੈਚ ਤੋਂ ਬਾਅਦ ਕ੍ਰਿਕਟਰਾਂ ਅਤੇ ਬਾਲੀਵੁੱਡ ਸਿਤਾਰਿਆਂ ਦੀਆਂ ਪਤਨੀਆਂ ਵਾਸ਼ਰੂਮ ਵਿੱਚ ਕੋਕੀਨ ਦਾ ਸੇਵਨ ਕਰਦੀਆਂ ਸਨ।

  • Share this:
  • Facebook share img
  • Twitter share img
  • Linkedin share img
ਇਨ੍ਹੀਂ ਦਿਨੀਂ ਬਾਲੀਵੁੱਡ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਲੈ ਕੇ ਨਿਤ ਨਵੇਂ ਖੁਲਾਸੇ ਹੋ ਰਹੇ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (NCB)  ਦੀ ਤਰਫੋਂ, ਫਿਲਮ ਇੰਡਸਟਰੀ ਦੇ ਕਈ ਅਭਿਨੇਤਾਵਾਂ ਅਤੇ ਅਭਿਨੇਤਰੀਆਂ ਨੂੰ ਲਗਾਤਾਰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ, ਸਾਰਾ ਅਲੀ ਖਾਨ ਅਤੇ ਰਕੂਲ ਪ੍ਰੀਤ ਸਿੰਘ ਸਮੇਤ ਕਈ ਹੋਰਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਇਸ ਦੌਰਾਨ ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਸ਼ਰਲੀਨ ਚੋਪੜਾ ਨੇ ਦਾਅਵਾ ਕੀਤਾ ਹੈ ਕਿ ਆਈਪੀਐਲ ਵਿੱਚ ਨਸ਼ਿਆਂ ਦੀ ਪੂਰੀ ਵਰਤੋਂ ਹੁੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਦੇ ਮੈਚ ਤੋਂ ਬਾਅਦ ਕ੍ਰਿਕਟਰਾਂ ਅਤੇ ਬਾਲੀਵੁੱਡ ਸਿਤਾਰਿਆਂ ਦੀਆਂ ਪਤਨੀਆਂ ਵਾਸ਼ਰੂਮ ਵਿੱਚ ਕੋਕੀਨ ਦਾ ਸੇਵਨ ਕਰਦੀਆਂ ਸਨ।

ਨਿਊਜ਼ ਚੈਨਲ ਏਬੀਪੀ ਨਾਲ ਗੱਲਬਾਤ ਕਰਦਿਆਂ ਸ਼ਰਲੀਨ ਚੋਪੜਾ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਸਨੂੰ ਐਨਸੀਬੀ ਦੀ ਤਰਫੋਂ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਹ ਸਾਰੇ ਭੇਦ ਖੋਲ੍ਹ ਦੇਵੇਗੀ। ਉਸਨੇ ਟੀਵੀ ਚੈਨਲ ਨੂੰ ਦੱਸਿਆ ਕਿ ਕੇਕੇਆਰ ਮੈਚ ਤੋਂ ਬਾਅਦ ਕ੍ਰਿਕਟਰਾਂ ਅਤੇ ਬਾਲੀਵੁੱਡ ਸਿਤਾਰਿਆਂ ਦੀਆਂ ਪਤਨੀਆਂ ਵਾਸ਼ਰੂਮ ਵਿੱਚ ਕੋਕੀਨ ਦਾ ਸੇਵਨ ਕਰਦੀਆਂ ਸਨ। ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਇਹ ਘਟਨਾ ਆਈਪੀਐਲ ਦੇ ਕਿਸ ਸੀਜ਼ਨ ਵਿੱਚ ਵਾਪਰੀ ਸੀ। ਦੱਸ ਦੇਈਏ ਕਿ ਤੀਜੀ ਵਾਰ ਆਈਪੀਐਲ ਦੇ ਮੁਕਾਬਲੇ ਦੇਸ਼ ਤੋਂ ਬਾਹਰ ਖੇਡੇ ਜਾ ਰਹੇ ਹਨ। ਇਸ ਤੋਂ ਪਹਿਲਾਂ ਇਹ ਟੂਰਨਾਮੈਂਟ ਦੱਖਣੀ ਅਫਰੀਕਾ ਵਿੱਚ ਵੀ ਆਯੋਜਤ ਕੀਤਾ ਜਾ ਚੁੱਕਾ ਹੈ। ਜਦੋਂ ਕਿ ਦੂਜੀ ਵਾਰ ਆਈਪੀਐਲ ਯੂਏਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਨਿਊਜ਼ 18 ਸ਼ਰਲਿਨ ਚੋਪੜਾ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ।

ਸ਼ੈਰਲਿਨ ਚੋਪੜਾ ਨੇ ਡਰੱਗਜ਼ ਪਾਰਟੀ ਬਾਰੇ ਕਿਹਾ 'ਮੈਂ ਕੇ ਕੇਆਰ ਦਾ ਮੈਚ ਦੇਖਣ ਕੋਲਕਾਤਾ ਗਈ ਸੀ। ਮੈਚ ਤੋਂ ਬਾਅਦ ਪਾਰਟੀ ਆਯੋਜਿਤ ਕੀਤੀ ਗਈ ਸੀ। ਮੈਂ ਵੀ ਉਸ ਪਾਰਟੀ ਵਿਚ ਗਈ ਸੀ। ਉਸ ਪਾਰਟੀ ਵਿੱਚ ਮੈਂ ਵੇਖਿਆ ਕਿ ਕ੍ਰਿਕਟਰ ਅਤੇ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਮੌਜੂਦ ਸਨ। ਮੈਂ ਨੱਚਣ ਤੋਂ ਬਾਅਦ ਬਹੁਤ ਥੱਕ ਗਈ ਸੀ। ਮੈਂ ਵਾਸ਼ਰੂਮ ਗਈ, ਜੋ ਉਥੇ ਚਲ ਰਿਹਾ ਸੀ, ਉਸ ਨੂੰ ਵੇਖ ਕੇ ਹੈਰਾਨ ਸੀ। ਹਰ ਕੋਈ ਕੋਕੀਨ ਦੀ ਵਰਤੋਂ ਕਰ ਰਿਹਾ ਸੀ।
Published by: Ashish Sharma
First published: September 24, 2020, 1:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading