• Home
  • »
  • News
  • »
  • entertainment
  • »
  • CRICKET KAPIL DEV PAID AROUND RS 5 CRORE TO SHARE HIS STORY FOR RANVEER SINGH FILM 83 GH AP AS

Film '83' ਲਈ Kapil Dev ਨੂੰ ਮਿਲੇ 15 ਕਰੋੜ, ਹੋਰ ਖਿਡਾਰੀਆਂ ਨੂੰ ਕਿੰਨੇ ਮਿਲੇ ਪੈਸੇ, ਪੜ੍ਹੋ ਇਸ ਖ਼ਬਰ `ਚ

ਫਿਲਮ '83' ਬਾਰੇ ਪਤਾ ਲੱਗਾ ਹੈ ਕਿ ਇਸ ਦੇ ਮੇਕਰਸ ਨੇ ਭਾਰਤੀ ਖਿਡਾਰੀਆਂ ਨੂੰ 15 ਕਰੋੜ ਰੁਪਏ ਦਿੱਤੇ ਹਨ। ਬਾਲੀਵੁੱਡ ਹੰਗਾਮਾ ਡਾਟ ਕਾਮ ਦੀ ਰਿਪੋਰਟ ਮੁਤਾਬਕ ਕਪਿਲ ਦੇਵ ਨੂੰ ਆਪਣੀ ਕਹਾਣੀ ਦੱਸਣ ਲਈ 5 ਕਰੋੜ ਰੁਪਏ ਮਿਲੇ ਹਨ।

Film '83' ਲਈ Kapil Dev ਨੂੰ ਮਿਲੇ 15 ਕਰੋੜ, ਹੋਰ ਖਿਡਾਰੀਆਂ ਨੂੰ ਕਿੰਨੇ ਮਿਲੇ ਪੈਸੇ, ਪੜ੍ਹੋ ਇਸ ਖ਼ਬਰ `ਚ

  • Share this:
ਦੀਪੀਕਾ ਤੇ ਰਣਵੀਰ ਸਿੰਘ ਦੀ ਫ਼ਿਲਮ 83 ਰਿਲੀਜ਼ ਤੋਂ ਬਾਅਦ ਵੀ ਲਗਾਤਾਰ ਸੁਰਖ਼ੀਆਂ ਵਿੱਚ ਬਣੀ ਹੋਈ ਹੈ। ਫ਼ਿਲਮ ਬਾਰੇ ਕਈ ਦਿਲਸਚਪ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ ਹਨ। ਇਸ ਫਿਲਮ 'ਚ ਰਣਵੀਰ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ। ਭਾਰਤ ਨੇ ਪਹਿਲੀ ਵਾਰ 1983 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਵੈਸਟਇੰਡੀਜ਼ ਨੂੰ ਲਾਰਡਸ ਵਿੱਚ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ।

ਕਬੀਰ ਖਾਨ ਦੁਆਰਾ ਨਿਰਦੇਸ਼ਿਤ ਇਹ ਫਿਲਮ ਭਾਰਤ ਦੀ ਇਤਿਹਾਸਕ ਜਿੱਤ 'ਤੇ ਆਧਾਰਿਤ ਹੈ। ਇਸ ਫਿਲਮ 'ਚ ਸੁਨੀਲ ਗਾਵਸਕਰ ਦੇ ਰੂਪ 'ਚ ਤਾਹਿਰ ਰਾਜ ਭਸੀਨ, ਯਸ਼ਪਾਲ ਸ਼ਰਮਾ ਦਾ ਰੋਲ ਜਤਿਨ ਸਰਨਾ, ਮਹਿੰਦਰ ਅਮਰਨਾਥ ਦੇ ਰੂਪ ਵਿੱਚ ਸਾਕਿਬ ਸਲੀਮ, ਰਵੀ ਸ਼ਾਸਤਰੀ ਦੀ ਭੂਮਿਕਾ ਨੂੰ ਧੈਰਿਆ ਕਰਵਾ, ਕੇ ਸ਼੍ਰੀਕਾਂਤ ਦੀ ਭੂਮਿਕਾ ਜੀਵਾ, ਮਦਨ ਲਾਲ ਵਜੋਂ ਹਾਰਡੀ ਸੰਧੂ, ਬਲਵਿੰਦਰ ਸਿੰਘ ਵਜੋਂ ਐਮੀ ਵਿਰਕ, ਸਈਅਦ ਕਿਰਮਾਨੀ ਵਜੋਂ ਸਾਹਿਲ ਖੱਟਰ, ਸੰਦੀਪ ਪਾਟਿਲ ਦੇ ਰੂਪ ਵਿੱਚ ਚਿਰਾਗ ਪਾਟਿਲ, ਦਿਲੀਪ ਵੇਂਗਸਰਕਰ ਦੇ ਰੂਪ ਵਿੱਚ ਆਦਿਨਾਥ ਕੋਠਾਰੇ, ਕੀਰਤੀ ਆਜ਼ਾਦ ਵਜੋਂ ਦਿਨਕਰ ਸ਼ਰਮਾ ਤੇ ਨਿਸ਼ਾਂਤ ਦਹਾਇਆ ਰੋਜਰ ਬਿੰਨੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਰਹੇ ਹਨ। ਇਸ ਤੋਂ ਇਲਾਵਾ ਉੱਘੇ ਕਲਾਕਾਰ ਪੰਕਜ ਤ੍ਰਿਪਾਠੀ ਟੀਮ ਮੈਨੇਜਰ ਪੀਆਰ ਮਾਨ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ।

ਫਿਲਮ '83' ਬਾਰੇ ਦਿਲਸਚਪ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਇਸ ਦੇ ਮੇਕਰਸ ਨੇ ਭਾਰਤੀ ਖਿਡਾਰੀਆਂ ਨੂੰ 15 ਕਰੋੜ ਰੁਪਏ ਦਿੱਤੇ ਹਨ। ਬਾਲੀਵੁੱਡ ਹੰਗਾਮਾ ਡਾਟ ਕਾਮ ਦੀ ਰਿਪੋਰਟ ਮੁਤਾਬਕ ਕਪਿਲ ਦੇਵ ਨੂੰ ਆਪਣੀ ਕਹਾਣੀ ਦੱਸਣ ਲਈ 5 ਕਰੋੜ ਰੁਪਏ ਮਿਲੇ ਹਨ।

ਇੱਕ ਸੋਰਸ ਨੇ ਬਾਲੀਵੁੱਡ ਹੰਗਾਮਾ ਨੂੰ ਦੱਸਿਆ, “ਫਿਲਮ ਬਣਾਉਣ ਤੋਂ ਪਹਿਲਾਂ ਦੇ ਕਾਪੀਰਾਈਟ ਅਤੇ ਖਿਡਾਰੀਆਂ ਦੀਆਂ ਵਿਅਕਤੀਗਤ ਕਹਾਣੀਆਂ ਨੂੰ ਪ੍ਰਾਪਤ ਕਰਨਾ ਮਹੱਤਵਪੂਰਨ ਹੁੰਦਾ ਹੈ, ਖਾਸ ਤੌਰ 'ਤੇ ਜਦੋਂ ਫਿਲਮ ਅਸਲ-ਜੀਵਨ ਦੀਆਂ ਘਟਨਾਵਾਂ 'ਤੇ ਆਧਾਰਤ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਨਿਰਮਾਤਾਵਾਂ ਨੇ 1983 ਵਿਸ਼ਵ ਕੱਪ ਜੇਤੂ ਟੀਮ ਨੂੰ ਲਗਭਗ 15 ਕਰੋੜ ਰੁਪਏ ਦਾ ਭੁਗਤਾਨ ਕੀਤਾ। ਇਸ 'ਚ ਸਭ ਤੋਂ ਜ਼ਿਆਦਾ ਰਕਮ ਕਪਿਲ ਦੇਵ ਨੂੰ ਮਿਲੀ ਹੈ।
Published by:Amelia Punjabi
First published: