ਬਠਿੰਡਾ ਵਿੱਚ ਅਦਾਕਾਰਾ ਕੰਗਨਾ ਰਣੌਤ ਦੇ ਖ਼ਿਲਾਫ਼ ਕ੍ਰਿਮੀਨਲ ਕੰਪਲੇਂਟ

ਬਠਿੰਡਾ ਵਿੱਚ ਅਦਾਕਾਰਾ ਕੰਗਨਾ ਰਣੌਤ ਦੇ ਖ਼ਿਲਾਫ਼ ਕ੍ਰਿਮੀਨਲ ਕੰਪਲੇਂਟ ਦਰਜ

  • Share this:
ਬਠਿੰਡਾ ਦੇ ਪਿੰਡ ਜੰਡੀਆਂ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ  ਫਿਲਮ ਸਟਾਰ ਕੰਗਨਾ ਰਨੌਤ ਦੇ ਖਿਲਾਫ ਕ੍ਰਿਮਿਨਲ ਕੰਪਲੇਂਟ  ਦਰਜ ਕਰਵਾਈ ਹੈ। ਇਸ ਦੀ ਤਾਰੀਖ  11 ਜਨਵਰੀ ਨੂੰ ਹੈ। ਦੱਸਣਯੋਗ ਹੈ ਕਿ  ਦਿੱਲੀ ਵਿਖੇ ਕਿਸਾਨ ਅੰਦੋਲਨ ਉਤੇ ਗਈ  ਇਸ ਬਜ਼ੁਰਗ ਔਰਤ ਦੀ ਤਸਵੀਰ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਹੈਂਡਲ ਉਤੇ ਪੋਸਟ ਕੀਤੀ ਸੀ। ਇਸ ਦੀ  ਸੋਸ਼ਲ ਮੀਡੀਆ ਉਤੇ ਕਾਫੀ  ਚਰਚਾ ਹੋਈ ਸੀ। ਕੰਗਨਾ ਨੇ ਲਿਖੀਆ ਸੀ  ਇਹ ਔਰਤਾਂ  100-100  ਰੁਪਏ ਲੈ ਕੇ ਧਰਨੇ ਉਤੇ ਆਉਂਦੀਆਂ ਹਨ। ਦੱਸ ਦਈਏ ਕਿ ਬਾਅਦ ਵਿਚ ਇਸ ਔਰਤ ਨੂੰ ਸਨਮਾਨਤ ਵੀ ਕੀਤਾ ਗਿਆ ਸੀ।

ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਮਹਿੰਦਰ ਕੌਰ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ  ਜਿਸ ਦੀ ਜਾਣਕਾਰੀ ਵਕੀਲ ਰਘਬੀਰ ਸਿੰਘ ਵਹਿਣੀਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ  ਇਸ ਮਾਮਲੇ ਵਿੱਚ ਅਸੀਂ ਹੁਣ ਕ੍ਰਿਮੀਨਲ ਕੰਪਲੇਂਟ ਫਾਈਲ ਕਰ ਦਿੱਤੀ ਹੈ। ਇਸ ਵਿਚ ਧਾਰਾ 500 ਅਤੇ 499 ਦੇ ਚੱਲਦੇ ਕਾਰਵਾਈ ਦੀ ਮੰਗ ਕੀਤੀ ਹੈ  ਜਿਸ ਦੀ ਸੁਣਵਾਈ 11 ਜਨਵਰੀ ਨੂੰ ਹੋਣੀ ਹੈ।
Published by:Ashish Sharma
First published: